ਮੁੰਬਈ- ਪੱਛਮੀ ਪਹਿਰਾਵੇ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਕਈ ਤਰ੍ਹਾਂ ਦੇ ਡਿਜ਼ਾਈਨਰ ਪਹਿਰਾਵੇ ਪਹਿਨੇ ਦੇਖਿਆ ਜਾ ਸਕਦਾ ਹੈ। ਮੁਟਿਆਰਾਂ ਸ਼ਾਰਟ ਡਰੈੱਸਾਂ ਦੇ ਨਾਲ-ਨਾਲ ਲਾਂਗ ਡਰੈੱਸਾਂ ਨੂੰ ਵੀ ਪਹਿਨਣਾ ਪਸੰਦ ਕਰਦੀਆਂ ਹਨ। ਅੱਜ-ਕੱਲ ਵੀ ਨੈੱਕ ਡਿਜ਼ਾਈਨ ਦੀ ਲਾਂਗ ਡਰੈੱਸ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਲੁਕ ਦਿੰਦੀ ਹੈ। ਵੀ ਨੈੱਕ ਲਾਂਗ ਡਰੈੱਸ ਵਿਚ ਮੁਟਿਆਰਾਂ ਨੂੰ ਮਿਡੀ, ਬਾਡੀਕਾਨ ਅਤੇ ਹੋਰ ਕਈ ਤਰ੍ਹਾਂ ਦੀਆਂ ਡਰੈੱਸਾਂ ਵਿਚ ਦੇਖਿਆ ਜਾ ਸਕਦਾ ਹੈ। ਇਹ ਡਰੈੱਸ ਲਾਂਗ ਹੋਣ ਕਾਰਨ ਮੁਟਿਆਰਾਂ ਨੂੰ ਬਹੁਤ ਸਲਿਮ ਅਤੇ ਟਾਲ ਲੁਕ ਦਿੰਦੇ ਹਨ, ਜਿਸ ਨਾਲ ਮੁਟਿਆਰਾਂ ਹੋਰ ਵੀ ਅਟ੍ਰੈਕਟਿਵ ਅਤੇ ਸੁੰਦਰ ਲੱਗਦੀਆਂ ਹਨ। ਇਸ ਤਰ੍ਹਾਂ ਦੇ ਡਰੈੱਸ ਮੁਟਿਆਰਾਂ ਜ਼ਿਆਦਾਤਰ ਪਾਰਟੀ ਅਤੇ ਸਪੈਸ਼ਲ ਮੌਕਿਆਂ ’ਤੇ ਪਹਿਨਣਾ ਪਸੰਦ ਕਰ ਰਹੀਆਂ ਹਨ।
ਖਾਸ ਕਰ ਕੇ ਜਨਮਦਿਨ ਤੇ ਨਾਈਟ ਪਾਰਟੀ ਦੌਰਾਨ ਇਹ ਡਰੈੱਸ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਵੀ ਨੈੱਕ ਲਾਂਗ ਡਰੈੱਸ ਵਿਚ ਮੁਟਿਆਰਾਂ ਨੂੰ ਸਲੀਵਲੈੱਸ ਤੋਂ ਲੈ ਕੇ ਸਟ੍ਰੈਪ ਡਿਜ਼ਾਈਨ, ਹਾਫ ਸ਼ੋਲਡਰ, ਫੁੱਲ ਸਲੀਵਸ ਅਤੇ ਹੋਰ ਡਿਜ਼ਾਈਨਰ ਸਲੀਵਸ ਵਾਲੇ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਮੁਟਿਆਰਾਂ ਨੂੰ ਕਾਲੇ, ਚਿੱਟੇ, ਨੀਲੇ, ਲਾਲ, ਮੈਰੂਨ, ਪੀਲੇ ਰੰਗ ਦੇ ਵੀ ਨੈੱਕ ਲਾਂਗ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਬਾਜ਼ਾਰਾਂ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਵਿਚ ਵੀ ਨੈੱਕ ਲਾਂਗ ਡਰੈੱਸ ਮਿਲ ਜਾਂਦੇ ਹਨ। ਇਸ ਤਰ੍ਹਾਂ ਨਾਲ ਡ੍ਰੈਸਿਜ਼ ਵਿਚ ਸਾਈਡ ਕੱਟ, ਮਿਡ ਕੱਟ ਡਿਜ਼ਾਈਨ ਵੀ ਦਿੱਤਾ ਹੁੰਦਾ ਹੈ। ਇਹ ਸਟ੍ਰੈਚੇਬਲ ਹੁੰਦੇ ਹਨ ਜਿਸ ਨਾਲ ਮੁਟਿਆਰਾਂ ਇਸਨੂੰ ਦਿਨਭਰ ਪਹਿਨ ਸਕਦੀਆਂ ਹਨ।
ਇਨ੍ਹਾਂ ਡਰੈੱਸਾਂ ਨਾਲ ਮੁਟਿਆਰਾਂ ਨੂੰ ਮੈਚਿੰਗ ਕਲੱਚ, ਪਰਸ ਅਤੇ ਫੁੱਟਵੀਅਰ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਵੀ ਸੁੰਦਰ ਬਣਾਉਂਦੇ ਹਨ। ਦੂਜੇ ਪਾਸੇ ਜਿਊਲਰੀ ਵਿਚ ਮੁਟਿਆਰਾਂ ਉਨ੍ਹਾਂ ਨਾਲ ਈਅਰਰਿੰਗਸ ਬ੍ਰੈੱਸਲੇਟ ਆਦਿ ਕੈਰੀ ਕਰਨਾ ਪਸੰਦ ਕਰਦੀਆਂ ਹਨ। ਵਾਲਾਂ ਦੇ ਸਟਾਈਲ ਵਿਚ ਮੁਟਿਆਰਾਂ ਇਨ੍ਹਾਂ ’ਤੇ ਜ਼ਿਆਦਾਤਰ ਖੁੱਲ੍ਹੇ ਵਾਲ ਰੱਖਣਾ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਹੋਰ ਵੀ ਖੂਬਸੂਰਤ ਲੁਕ ਦਿੰਦੇ ਹਨ। ਜ਼ਿਆਦਾਤਰ ਬਾਲੀਵੁੱਡ ਅਭਿਨੇਤਰੀਆਂ ਅਤੇ ਮਾਡਲਾਂ ਨੂੰ ਵੀ ਈਵੈਂਟਸ ਦੌਰਾਨ ਇਸ ਤਰ੍ਹਾਂ ਦੇ ਵੀ ਨੈੱਕ ਡਿਜ਼ਾਈਨ ਦੇ ਲਾਂਗ ਡ੍ਰੈਸਿਜ਼ ਪਹਿਨੇ ਦੇਖਿਆ ਜਾ ਸਕਦਾ ਹੈ।
ਰਿਸ਼ਤਿਆਂ ’ਚ ਦੂਰੀਆਂ ਲਿਆ ਸਕਦੀ ਹੈ ‘ਚੁੱਪ’, ਦੂਜਿਆਂ ਦੀ ਗੱਲ ਸੁਣਨ ਤੋਂ ਬਾਅਦ ਆਪਣਾ ਵੀ ਰੱਖੋ ਪੱਖ
NEXT STORY