ਜਲੰਧਰ— ਇਸ ਵੈਲੇਨਟਾਈਨਸ ਨੂੰ ਖਾਸ ਬਣਾਉਣ ਲਈ ਤੁਸੀਂ ਡਾਰਕ ਚਾਕਲੇਟ ਨਾਲ ਆਪਣੇ ਸਾਥੀ ਲਈ ਚਾਕਲੇਟ ਪੈਨ ਕੇਕ ਬਣਾ ਸਕਦੇ ਹੋ। ਯਕੀਨ ਮੰਨੋਂ ਇਸ ਨੂੰ ਖਾਣ ਤੋਂ ਬਾਅਦ ਉਹ ਤੁਹਾਡੇ ਪਿਆਰ 'ਚ ਦੁਬਾਰਾ ਪਾਗਲ ਹੋ ਜਾਣਗੇ।
ਚਾਕਲੇਟ ਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ, ਜੇਕਰ ਉਹ ਡਾਰਕ ਚਾਕਲੇਟ ਹੋਵੇ ਤਾਂ ਸਭ ਤੋਂ ਵਧੀਆਂ ਹੈ। ਇਸ ਵੈਲੇਨਟਾਈਨਸ ਨੂੰ ਖਾਸ ਬਣਾਉਣ ਲਈ ਤੁਸੀਂ ਡਾਰਕ ਚਾਕਲੇਟ ਨਾਲ ਆਪਣੇ ਸਾਥੀ ਲਈ ਚਾਕਲੇਟ ਪੈਨ ਕੇਕ ਬਣਾ ਸਕਦੇ ਹੋ। ਆਓ ਜਾਣਦੇ ਹਾਂ ਘਰ 'ਚ ਆਸਾਨ ਤਰੀਕੇ ਨਾਲ ਚਾਕਲੇਟ ਪੈਨ ਕੇਕ ਬਣਾਉਣ ਦੀ ਵਿਧੀ-
ਸਮੱਗਰੀ
- 100 ਗਰਾਮ ਡਾਰਕ ਚਾਕਲੇਟ
- 1/4 ਕੱਪ ਮੈਦਾ
- 1 ਚੱਮਚ ਬੇਕਿੰਗ ਪਾਊਡਰ
- 2 ਅੰਡੇ
- 1 ਕੱਪ ਦੁੱਧ
- 2 ਵੱਡੇ ਚਮਚ ਤੇਲ
- 25-30 ਸਟ੍ਰਾਬੇਰੀ
- 4 ਛੋਟੇ ਕੇਲੇ
- 2 ਵੱਡੇ ਚਮਚ ਮੱਖਣ
- 2 ਵੱਡੇ ਚਮਚ ਖੰਡ
ਬਣਾਉਣ ਦੀ ਵਿਧੀ
1. ਇਕ ਭਾਂਡੇ 'ਚ ਮੈਦਾ, ਬੇਕਿੰਗ ਪਾਊਡਰ, ਅੰਡੇ ਅਤੇ ਦੁੱਧ ਮਿਲਾਓ।
2. ਮਾਈਕ੍ਰੋਵੇਵ 'ਚ ਚਾਕਲੇਟ ਨੂੰ ਪਿਘਲਾ ਲਓ। ਫਿਰ ਚਾਕਲੇਟ 'ਚ ਕੋਕੋਨਟ ਮਿਲਾ ਕੇ ਮਿਕਸ ਕਰੋ। ਫਿਰ ਇਸ 'ਚ ਥੋੜ੍ਹਾ ਜਿਹਾ ਤੇਲ ਮਿਲਾਓ, ਜਿਸ ਨਾਲ ਇਹ ਸਮੂਥ ਬਣ ਜਾਵੇ।
3. ਹੁਣ ਇਕ ਨਾਨ ਸਟਿੱਕ ਪੈਨ 'ਚ ਥੋੜ੍ਹਾ ਜਿਹਾ ਤੇਲ ਗਰਮ ਕਰੋ। ਫਿਰ ਉਸ ਨੂੰ ਚਮਚ ਨਾਲ ਗੋਲ-ਗੋਲ ਫਿਲਾਓ।
4. ਇਸ ਨੂੰ ਧੀਮੀ ਅੱਗ 'ਤੇ ਪਕਾਓ। ਉਸ ਤੋਂ ਬਾਅਦ ਇਸ ਨੂੰ ਪਲਟ ਦਿਓ ਅਤੇ ਦੂਜੇ ਪਾਸਿਓ ਵੀ ਪਕਾਓ।
5. ਹੁਣ ਦੂਜਾ ਪੈਨ ਗਰਮ ਕਰੋ, ਉਸ 'ਚ ਮੱਖਣ ਅਤੇ ਕੇਲੇ ਪਾ ਕੇ ਹਿਲਾਓ।
6. ਫਿਰ ਇਸ 'ਚ ਖੰਡ ਪਾ ਕੇ ਮਿਕਸ ਕਰੋ।
7. ਫਿਰ ਸਟ੍ਰਾਬੇਰੀ ਪਿਊਰੀ ਪਾਓ ਅਤੇ ਇਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਕਿ ਇਹ ਹਲਕਾ ਗਾੜਾ ਨਾ ਹੋ ਜਾਵੇ।
8. ਤਿਆਰ ਪੈਨ ਕੇਕ ਨੂੰ ਪਲੇਟ 'ਤੇ ਪਲਟ ਦਿਓ ਅਤੇ ਉਸ 'ਤੇ ਤਿਆਰ ਕੀਤਾ ਹੋਇਆ ਸਾਸ ਪਾਓ ਅਤੇ ਉਸ 'ਤੇ ਸਟ੍ਰਾਬੇਰੀ ਕੱਟ ਕੇ ਸਜਾਓ ਅਤੇ ਗਰਮਾ ਗਰਮ ਪਰੋਸੋ।
ਘਰੇਲੂ ਤਰੀਕਿਆਂ ਨਾਲ ਕਰੋ ਲਕਵੇ ਦਾ ਇਲਾਜ
NEXT STORY