ਨਵੀਂ ਦਿੱਲੀ—ਹਰ ਲੜਕੀ ਦਾ ਸੁਪਣਾ ਹੁੰਦਾ ਹੈ ਕਿ ਉਹ ਆਪਣੇ ਵਿਆਹ 'ਚ ਸਭ ਤੋਂ ਸੋਹਣੀ ਅਤੇ ਖੂਬਸੂਰਤ ਲੱਗੇ। ਇਸ ਦੇ ਲਈ ਉਹ ਬਿਊਟੀ ਪ੍ਰੋਡਕਟ ਦਾ ਸਹਾਰਾ ਵੀ ਲੈਂਦੀ ਹੈ। ਕਈ ਲੜਕੀਆਂ ਅਜਿਹੀਆਂ ਹੁੰਦੀਆਂ ਹਨ ਜੋ ਆਪਣੇ ਵਾਲਾਂ ਅਤੇ ਚਮੜੀ ਦਾ ਧਿਆਨ ਰੱਖਣਾ ਉਦੋਂ ਸ਼ੁਰੂ ਕਰਦੀਆਂ ਹਨ ਜਦੋਂ ਉਨ੍ਹਾਂ ਦੇ ਵਿਆਹ 'ਚ ਕੁਝ ਹੀ ਦਿਨ ਰਹਿ ਜਾਂਦੇ ਹਨ ਜੇ ਤੁਸੀਂ ਵੀ ਕੁਝ ਅਜਿਹਾ ਹੀ ਕਰ ਰਹੀ ਹੋ ਤਾਂÎ ਜ਼ਰਾ ਸੋਚੋ ਕਿ ਤੁਹਾਡੀ ਇਹ ਆਦਤ ਵਿਆਹ ਵਾਲੇ ਦਿਨ ਤੁਹਾਡੀ ਖੂਬਸੂਰਤੀ ਨੂੰ ਫਿੱਕਾ ਕਰ ਦੇਵੇਗੀ। ਇਸ ਲਈ ਬਹਿਤਰ ਹੋਵੇਗਾ ਕਿ ਤੁਸੀਂ ਪਹਿਲਾਂ ਹੀ ਆਪਣੇ ਵਾਲਾਂ ਅਤੇ ਚਮੜੀ ਦਾ ਧਿਆਨ ਰੱਖਣਾ ਸ਼ੁਰੂ ਕਰ ਦਿਓ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਵਿਆਹ ਵਾਲੇ ਦਿਨ ਆਪਣੀ ਖੂਬਸੂਰਤੀ ਨੂੰ ਹੋਰ ਵੀ ਵਧਾ ਸਕਦੀ ਹੋ।
1. ਡੇਡ ਚਮੜੀ ਨੂੰ ਸਾਫ ਕਰੋ
ਹਫਤੇ 'ਚ ਦੋ ਵਾਰ ਆਪਣੀ ਚਮੜੀ ਨੂੰ ਸਾਫ ਜ਼ਰੂਰ ਕਰੋ। ਇਸ ਨਾਲ ਚਿਹਰੇ ਦੀ ਡੇਡ ਚਮੜੀ ਨਿਕਲ ਜਾਂਦੀ ਹੈ ਅਤੇ ਚਿਹਰਾ ਚਮਕਦਾ ਹੈ।
2. ਮੋਇਸਚਰਾਈਜਰ ਲਗਾਓ
ਰੁੱਖੀ ਚਮੜੀ ਦੇਖਣ 'ਚ ਮਾੜੀ ਲੱਗਦੀ ਹੈ। ਇਸ ਲਈ ਜਿਨ੍ਹਾਂ ਹੋ ਸਕੇ ਆਪਣੇ ਚਿਹਰੇ ਨੂੰ ਮੋਇਸਚਰਾਈਜ ਕਰ ਕੇ ਰੱਖੋ।
3. ਚੰਗੀ ਡਾਈਟ ਲਓ
ਖੂਬਸੂਰਤ ਚਮੜੀ ਪਾਉਣ ਲਈ ਜ਼ਰੂਰੀ ਹੈ ਕਿ ਆਪਣੀ ਡਾਈਟ ਚੰਗੀ ਰੱਖੋ। ਤਲੇ ਹੋਏ ਭੋਜਨ ਦੀ ਵਰਤੋਂ ਨਾ ਕਰੋ। ਜਿਨ੍ਹਾਂ ਹੋ ਸਕੇ ਸਿਹਤਮੰਦ ਭੋਜਨ ਦੀ ਹੀ ਵਰਤੋ ਕਰੋ।
4. ਜ਼ਿਆਦਾ ਪਾਣੀ ਪੀਓ
ਜ਼ਿਆਦਾ ਪਾਣੀ ਪੀਣ ਨਾਲ ਚਮੜੀ ਹਾਈਡ੍ਰੇਟ ਹੁੰਦੀ ਹੈ। ਪਾਣੀ ਤੁਹਾਡੇ ਸਰੀਰ ਦੀ ਗੰਦਗੀ ਨੂੰ ਬਾਹਰ ਕੱਢਦਾ ਹੈ ਅਤੇ ਤੁਹਾਡੀ ਚਮੜੀ ਨੂੰ ਬੇਦਾਗ, ਚਮਕਦਾਰ ਅਤੇ ਸਿਹਤਮੰਦ ਬਣਾਉਣ 'ਚ ਮਦਦ ਕਰਦਾ ਹੈ।
5. ਧੁੱਪ 'ਤੋਂ ਬਚੋਂ
ਬਾਹਰ ਜਾਣ 'ਤੋਂ ਪਹਿਲਾਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਢੱਕ ਲਓ ਅਤੇ ਸਨਸਕਰੀਨ ਲਗਾਉਣਾ 'ਤੇ ਬਿਲਕੁਲ ਵੀ ਨਾ ਭੁੱਲੋ ਕਿਉਂਕਿ ਧੁੱਪ ਚਮੜੀ ਨੂੰ ਕਾਲੀ ਕਰ ਦਿੰਦੀ ਹੈ।
ਰਾਤ ਨੂੰ ਦੇਰ ਨਾਲ ਸੌਂਣ ਦੇ ਹੁੰਦੇ ਹਨ ਕਈ ਫਾਇਦੇ
NEXT STORY