ਵੈਬ ਡੈਸਕ - ਆਲੂ ਪਰਾਂਠਾ ਪੰਜਾਬੀ ਰਸੋਈ ਦੀ ਸ਼ਾਨ ਹੈ। ਇਹ ਇਕ ਅਜਿਹਾ ਨਾਸ਼ਤਾ ਹੈ ਜੋ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਸਾਰੇ ਭਾਰਤ ’ਚ ਬਹੁਤ ਹੀ ਖਾਧਾ ਜਾਂਦਾ ਹੈ। ਉਬਲੇ ਹੋਏ ਆਲੂਆਂ ਦੀ ਮਸਾਲੇਦਾਰ ਭਰਾਈ, ਨਰਮ ਤੇ ਸੁਆਦਿਸ਼ਟ ਪਰਾਂਠੇ ਦੇ ਅੰਦਰ ਪੱਕ ਕੇ ਜੋ ਸੁਗੰਧ ਆਉਂਦੀ ਹੈ, ਉਹ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ। ਚਾਹੇ ਇਸ ਨੂੰ ਦਹੀਂ ਨਾਲ ਖਾਓ, ਅਚਾਰ ਨਾਲ ਜਾਂ ਘਓ-ਮੱਖਣ ਨਾਲ, ਆਲੂ ਪਰਾਂਠਾ ਹਮੇਸ਼ਾ ਮਨ ਪਸੰਦ ਬਣਿਆ ਰਹਿੰਦਾ ਹੈ।
ਪਰ ਕਈ ਵਾਰ ਆਲੂ ਦਾ ਪਰਾਂਠਾ ਬਣਾਉਂਦੇ ਸਮੇਂ ਉਸ ਦੀ ਲੋਈ ਫਟ ਜਾਂਦੀ ਹੈ ਤੇ ਆਲੂ ਦਾ ਮਸਾਲਾ ਬਾਹਰ ਨਿਕਲ ਜਾਂਦਾ ਹੈ ਜਿਸ ਨਾਲ ਪਰਾਂਠੇ ਦਾ ਸਵਾਦ ਵੀ ਖਰਾਬ ਲੱਗਣ ਲੱਗ ਜਾਂਦਾ ਹੈ। ਆਓ ਇਸ ਲੇਖ ਰਾਹੀਂ ਅਸੀਂ ਜਾਣਦੇ ਹਾਂ ਕਿ ਆਲੂ ਦੇ ਪਰਾਂਠੇ ਨੂੰ ਅਸੀਂ ਕਿਸ ਢੰਗ ਨਾਲ ਬਣਾ ਸਕਦੇ ਹਾਂ ਤਾਂ ਜੋ ਕਿ ਪਰਾਂਠਾ ਬਣਾਉਂਦੇ ਸਮੇਂ ਉਹ ਨਾ ਫੱਟੇ। ਆਓ ਜਾਣਦੇ ਹਾਂ ਇਸ ਬਾਰੇ...
ਸਮੱਗਰੀ :-
ਕਣਕ ਦਾ ਆਟਾ – 2 ਕੱਪ
ਨਮਕ – ਚਮਚ
ਪਾਣੀ – ਲੋੜ ਅਨੁਸਾਰ
ਤੇਲ – 1 ਚਮਚ
ਉਬਲੇ ਹੋਏ ਆਲੂ – 3-4
ਬਾਰੀਕ ਕਟਿਆ ਪਿਆਜ਼ – 1
ਬਾਰੀਕ ਕਟਿਆ ਅਦਰਕ – 1 ਚਮਚ
ਹਰੀ ਮਿਰਚ – 1-2 (ਕਟੀਆਂ ਹੋਈਆਂ)
ਹਰਾ ਧਨੀਆ – 2 ਚਮਚ (ਕਟਿਆ ਹੋਇਆ)
ਨਮਕ – ਸਵਾਦ ਅਨੁਸਾਰ
ਲਾਲ ਮਿਰਚ ਪਾਊਡਰ – ਚਮਚ
ਅਮਚੂਰ (ਸੁੱਕਾ ਅੰਬੀ ਪਾਊਡਰ) - ਚਮਚ
ਗਰਮ ਮਸਾਲਾ – ਚਮਚ
ਜੀਰਾ – ਚਮਚ
ਬਣਾਉਣ ਦਾ ਤਰੀਕਾ :-
- ਆਟੇ ’ਚ ਨਮਕ ਪਾਓ ਅਤੇ ਥੋੜਾ ਥੋੜਾ ਪਾਣੀ ਮਿਲਾ ਕੇ ਨਰਮ ਤੇ ਲਚਕੀਲਾ ਆਟਾ ਗੁੰਨ ਲਓ। ਫਿਰ ਥੋੜ੍ਹਾ ਤੇਲ ਲਾ ਕੇ ਆਟੇ ਨੂੰ 15-20 ਮਿੰਟ ਰੈਸਟ ਦਿਓ।
- ਇਸ ਤੋਂ ਬਾਅਦ ਉਬਲੇ ਹੋਏ ਆਲੂ ਛਿੱਲ ਕੇ ਚੰਗੀ ਤਰ੍ਹਾਂ ਮੈਸ਼ ਕਰ ਲਓ। ਫਿਰ ਇਸ ’ਚ ਸਾਰੇ ਮਸਾਲੇ, ਪਿਆਜ਼, ਅਦਰਕ, ਹਰੀ ਮਿਰਚ ਤੇ ਹਰਾ ਧਨੀਆ ਪਾਓ ਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਤਾਂ ਜੋ ਗਠੜੀਆਂ ਨਾ ਰਹਿਣ।
- ਫਿਰ ਆਟੇ ਦੀ ਇਕ ਗੋਲੀ ਲਓ ਤੇ ਰੋਟੀ ਵਰਗਾ ਬੇਲੋ। ਵਿਚਕਾਰ ਆਲੂ ਦੀ ਭਰਾਈ ਰੱਖੋ ਤੇ ਸਾਰੇ ਕੋਨੇ ਮਿਲਾ ਕੇ ਗੋਲੀ ਬਣਾਓ।
- ਹੁਣ ਇਹ ਗੋਲੀ ਨਰਮੀ ਨਾਲ ਫੇਰ ਬੇਲੋ ਪਰਾਂਠੇ ਜਿੰਨੀ ਅਤੇ ਇਸ ਤੋਂ ਬਾਅਦ ਗੈਸ ਤੇ ਤਵਾ ਗਰਮ ਕਰਕੇ ਪਰਾਂਠਾ ਪਕਾਓ ਤੇ ਦੋਹਾਂ ਪਾਸਿਆਂ ਘਿਓ ਜਾਂ ਮੱਖਣ ਲਾ ਕੇ ਸੁਨਹਿਰਾ ਹੋਣ ਤਕ ਸੇਕੋ।
ਸਰਵ ਕਰਨ ਦੀ ਤਰੀਕਾ :-
- ਆਲੂ ਪਰਾਂਠੇ ਨੂੰ ਬਟਰ, ਦਹੀਂ ਜਾਂ ਅਚਾਰ ਨਾਲ ਗਰਮਾ ਗਰਮ ਪੇਸ਼ ਕਰੋ ਅਤੇ ਲੱਸੀ ਜਾਂ ਚਾਹ ਨਾਲ ਇਸਦਾ ਸੁਆਦ ਹੋਰ ਵਧ ਜਾਂਦਾ ਹੈ।
ਮੁਟਿਆਰਾਂ ਨੂੰ ਕਿਊਟ ਲੁਕ ਦੇ ਰਹੀ ਹੈ ਰਫਲਡ ਮਿਨੀ ਡਰੈੱਸ
NEXT STORY