ਵੈੱਬ ਡੈਸਕ- ਗਰਮੀਆਂ ਦੇ ਮੌਸਮ ’ਚ ਮੁਟਿਆਰਾਂ ਅਤੇ ਔਰਤਾਂ ਅਜਿਹੀ ਡਰੈੱਸ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਨੂੰ ਖੂਬਸੂਰਤ ਦਿਖਾਉਣ ਦੇ ਨਾਲ-ਨਾਲ ਗਰਮੀ ਤੋਂ ਰਾਹਤ ਵੀ ਦੇਵੇ। ਇਹੀ ਵਜ੍ਹਾ ਹੈ ਕਿ ਇਨ੍ਹੀਂ ਦਿਨੀਂ ਹਲਕੇ ਫੈਬ੍ਰਿਕ ਅਤੇ ਲਾਈਟ ਕਲਰ ਦੀਆਂ ਡਰੈੱਸਾਂ ਦਾ ਟ੍ਰੈਂਡ ਹੈ। ਪਿਛਲੇ ਕੁਝ ਸਮੇਂ ਤੋਂ ਕੋ-ਆਰਡ ਸੈੱਟ ਕਾਫ਼ੀ ਚਲਨ ’ਚ ਹਨ। ਕੋ-ਆਰਡ ਸੈੱਟ ਦੀ ਗੱਲ ਕਰੀਏ ਤਾਂ ਇਹ ਪਲੇਨ, ਪ੍ਰਿੰਟਿਡ ਅਤੇ ਐਂਬ੍ਰਾਇਡਰੀ ਹਰ ਤਰ੍ਹਾਂ ’ਚ ਮੁਹੱਈਆ ਹਨ ਪਰ ਇਨ੍ਹੀਂ ਦਿਨੀਂ ਮੁਟਿਆਰਾਂ ਅਤੇ ਔਰਤਾਂ ਨੂੰ ਵ੍ਹਾਈਟ ਐਂਬ੍ਰਾਇਡਰੀ ਵਾਲੇ ਕੋ-ਆਰਡ ਸੈੱਟ ਸਭ ਤੋਂ ਜ਼ਿਆਦਾ ਪਸੰਦ ਆ ਰਹੇ ਹਨ। ਇਹ ਸੈੱਟ ਗਰਮੀਆਂ ’ਚ ਕੂਲ ਲੁੱਕ ਦੇਣ ਦੇ ਨਾਲ-ਨਾਲ ਰਾਹਤ ਪਹੁੰਚਾਉਂਦੇ ਹਨ ਅਤੇ ਕਾਫ਼ੀ ਖੂਬਸੂਰਤ, ਸਿੰਪਲ ਤੇ ਸੋਬਰ ਲੁੱਕ ਵੀ ਦਿੰਦੇ ਹਨ।

ਕੋ-ਆਰਡ ਸੈੱਟ ’ਚ ਟਾਪ ਅਤੇ ਬਾਟਮ ਹੁੰਦਾ ਹੈ ਪਰ ਇਹ ਕਈ ਡਿਜ਼ਾਈਨ ਅਤੇ ਪੈਟਰਨ ’ਚ ਆਉਂਦੇ ਹਨ। ਇਨ੍ਹਾਂ ’ਚ ਸ਼ਰਟ ਕਾਲਰ ਤੋਂ ਲੈ ਕੇ ਰਾਊਂਡ ਨੈੱਕ ਤੱਕ ਦੀ ਵੈਰਾਇਟੀ ਮਿਲਦੀ ਹੈ। ਬਾਟਮ ਦੀ ਗੱਲ ਕਰੀਏ ਤਾਂ ਪਲਾਜ਼ੋ, ਪੈਂਟ ਅਤੇ ਸਟ੍ਰੇਟ ਪੈਂਟ ਦਾ ਆਪਸ਼ਨ ਰਹਿੰਦਾ ਹੈ। ਸ਼ਰਟ ਦੀ ਲੈਂਥ ਸ਼ਾਰਟ, ਮੀਡੀਅਮ ਅਤੇ ਲਾਂਗ ਤਿੰਨਾਂ ’ਚ ਟ੍ਰੈਂਡ ਕਰ ਰਹੀ ਹੈ। ਲਾਂਗ ਸ਼ਰਟ ’ਚ ਮਿਡਲ ਸਲਿਟ ਦਾ ਡਿਜ਼ਾਈਨ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਕੋ-ਆਰਡ ਸੈੱਟ ਸਿੰਗਲ ਕਲਰ ’ਚ ਆਉਂਦੇ ਹਨ। ਬਲੈਕ, ਬਲੂ, ਗ੍ਰੀਨ, ਰੈੱਡ, ਮੈਰੂਨ, ਯੈਲੋ ਵਰਗੇ ਬੇਸ ਕਲਰ ’ਤੇ ਵ੍ਹਾਈਟ ਐਂਬ੍ਰਾਇਡਰੀ ਕੀਤੀ ਜਾਂਦੀ ਹੈ। ਐਂਬ੍ਰਾਇਡਰੀ ਵੀ ਕਈ ਤਰ੍ਹਾਂ ਦੀ ਹੋਵੇਗੀ। ਕੁਝ ਸੈੱਟ ’ਚ ਪੂਰੀ ਸ਼ਰਟ ’ਤੇ ਬਾਰੀਕ ਐਂਬ੍ਰਾਇਡਰੀ ਹੁੰਦੀ ਹੈ ਤੇ ਕੁਝ ’ਚ ਸਿਰਫ਼ ਸਲੀਵਜ਼, ਨੈੱਕਲਾਈਨ, ਹੇਮਲਾਈਨ ਅਤੇ ਬਾਟਮ ’ਤੇ ਕੰਮ ਹੁੰਦਾ ਹੈ। ਕਈ ਸੈੱਟ ’ਚ ਦੂਰ-ਦੂਰ ਵੱਡੇ ਫਲੋਰਲ ਮੋਟਿਫ ਦੀ ਐਂਬ੍ਰਾਇਡਰੀ ਕੀਤੀ ਗਈ ਹੁੰਦੀ ਹੈ, ਜੋ ਕਲਾਸੀ ਅਤੇ ਰਿੱਚ ਲੁੱਕ ਦਿੰਦੀ ਹੈ। ਲਾਈਟ ਕਲਰ ਬੇਸ ’ਤੇ ਵ੍ਹਾਈਟ ਐਂਬ੍ਰਾਇਡਰੀ ਇਨ੍ਹਾਂ ਸੈੱਟਸ ਨੂੰ ਚਾਰ ਚੰਨ ਲਾ ਦਿੰਦੀ ਹੈ।
ਇਹੀ ਕਾਰਨ ਹੈ ਕਿ ਇਹ ਕੋ-ਆਰਡ ਸੈੱਟ ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਆਫ਼ਿਸ ’ਚ ਕੰਮ ਕਰਨ ਵਾਲੀਆਂ ਔਰਤਾਂ ਤੱਕ, ਸਭ ਦੇ ਫੇਵਰੇਟ ਬਣੇ ਹੋਏ ਹਨ। ਇਹ ਕਾਫ਼ੀ ਸੁੰਦਰ ਅਤੇ ਅਟ੍ਰੈਕਟਿਵ ਲੁੱਕ ਦਿੰਦੇ ਹਨ। ਇਨ੍ਹਾਂ ਦੀ ਖ਼ਾਸੀਅਤ ਇਹ ਵੀ ਹੈ ਕਿ ਇਨ੍ਹਾਂ ਨੂੰ ਕੈਜ਼ੂਅਲ ਆਊਟਿੰਗ ਤੋਂ ਲੈ ਕੇ ਛੋਟੇ ਫੰਕਸ਼ਨ ਤੱਕ ਆਸਾਨੀ ਨਾਲ ਪਹਿਨਿਆ ਜਾ ਸਕਦਾ ਹੈ। ਸਟਾਈਲਿੰਗ ਦੀ ਗੱਲ ਕਰੀਏ ਤਾਂ ਮੁਟਿਆਰਾਂ ਇਨ੍ਹਾਂ ਦੇ ਨਾਲ ਸਲਿੰਗ ਬੈਗ, ਟੋਟ ਬੈਗ ਕੈਰੀ ਕਰ ਰਹੀਆਂ ਹਨ। ਗਰਮੀ ਤੋਂ ਬਚਣ ਲਈ ਸਨਗਲਾਸਿਜ਼ ਦੀ ਵਰਤੋਂ ਵੀ ਖੂਬ ਹੋ ਰਹੀ ਹੈ। ਹੇਅਰ ਸਟਾਈਲ ’ਚ ਜੂੜਾ, ਓਪਨ ਹੇਅਰ ਅਤੇ ਪੋਨੀਟੇਲ ਟ੍ਰੈਂਡ ’ਚ ਹਨ। ਫੁਟਵੀਅਰ ’ਚ ਫਲੈਟ ਸੈਂਡਲ ਤੋਂ ਲੈ ਕੇ ਬਲਾਕ ਹੀਲਸ ਅਤੇ ਵ੍ਹਾਈਟ ਸਨੀਕਰਸ ਤੱਕ ਨੂੰ ਪਸੰਦ ਕੀਤਾ ਜਾ ਰਿਹਾ ਹੈ। ਜਿਊਲਰੀ ’ਚ ਆਕਸੀਡਾਈਜ਼ਡ ਝੁਮਕੇ, ਬ੍ਰੈਸਲੇਟ ਅਤੇ ਲੇਅਰਡ ਚੇਨ ਨੈੱਕਲੈੱਸ ਨਾਲ ਲੁੱਕ ਕੰਪਲੀਟ ਕੀਤੀ ਜਾ ਰਹੀ ਹੈ। ਕੁੱਲ ਮਿਲਾ ਕੇ ਵ੍ਹਾਈਟ ਐਂਬ੍ਰਾਇਡਰੀ ਵਾਲੇ ਕੋ-ਆਰਡ ਸੈੱਟ ਗਰਮੀਆਂ ਲਈ ਪਰਫ਼ੈਕਟ ਚੁਆਇਸ ਹਨ। ਕੰਫਰਟ ਦੇ ਨਾਲ ਸਟਾਈਲ ਦਾ ਇਹ ਕੰਬੀਨੇਸ਼ਨ ਹਰ ਉਮਰ ਦੀ ਔਰਤਾਂ ਨੂੰ ਪਸੰਦ ਆ ਰਿਹਾ ਹੈ।
ਘਰ 'ਚ ਦੇਸੀ ਘਿਓ ਕੱਢਣ ਦਾ ਕੀ ਹੈ ਆਸਾਨ ਤਰੀਕਾ
NEXT STORY