ਮੁੰਬਈ— ਭਾਰਤ 'ਚ ਵਿਆਹ , ਕੋਈ ਸਾਰੇ ਰੀਤੀ ਰਿਵਾਜਾਂ ਦੇ ਨਾਲ ਕੀਤਾ ਜਾਂਦਾ ਹੈ। ਬਹੁਤ ਸਾਰੀਆ ਰਸਮਾ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਲੋਕ ਨਿਭਾ ਤਾਂ ਲੈਂਦੇ ਹਨ ਪਰ ਉਨ੍ਹਾਂ ਦੇ ਪਿੱਛੇ ਦਾ ਕਾਰਨ ਨਹੀਂ ਪਤਾ ਹੁੰਦਾ। ਵਿਆਹ ਦੀਆਂ ਸਾਰੀਆਂ ਰਸਮਾਂ ਚੋਂ ਇੱਕ ਰਸਮ ਚੌਲ ਸੁੱਟਣ ਦੀ ਵੀ ਹੈ। ਕਦੀ ਤੁਸੀਂ ਸੋਚਿਆ ਹੈ ਕਿ ਵਿਆਹ 'ਚ ਚੌਲ ਸੁੱਟਣ ਦੀ ਰਸਮ ਕਿਉਂ ਨਿਭਾਈ ਜਾਂਦੀ ਹੈ। ਇਸ ਰਸਮ ਦੇ ਪਿੱਛੇ ਵੀ ਕਈ ਕਾਰਨ ਹਨ , ਆਓ ਜਾਣਦੇ ਹਾਂ ਇਨ੍ਹਾਂ ਕਾਰਨਾਂ ਦੇ ਬਾਰੇ।
1. ਪਹਿਲਾਂ ਕਾਰਨ
ਇਹ ਰਸਮ ਕਰਨ ਨਾਲ ਵਿਆਹੁਤਾ ਦੇ ਜੀਵਨ 'ਚ ਹਮੇਸ਼ਾ ਖੁਸ਼ੀਆਂ ਆਉਂਦੀਆਂ ਹਨ। ਪਤੀ-ਪਤਨੀ ਦਾ ਆਪਸ 'ਚ ਇੱਕ ਦੂਜੇ ਦੇ ਲਈ ਪਿਆਰ ਵੱਧ ਦਾ ਹੈ।
2. ਦੂਸਰਾ ਕਾਰਨ
ਚੌਲ ਸੁੱਟਣ ਦਾ ਦੂਸਰਾ ਕਾਰਨ ਇਹ ਹੈ ਕਿ ਇਸ ਨਾਲ ਨਵੇਂ ਜੋੜੇ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਮਿਲਦਾ ਹੈ। ਇਸਦੇ ਇਲਾਵਾ ਉਸਦੀ ਕਿਸਮਤ ਹਮੇਸ਼ਾ ਉਸ ਦਾ ਸਾਥ ਦਿੰਦੀ ਹੈ।
3. ਤੀਸਰਾ ਕਾਰਨ
ਇੱਕ ਕਾਰਨ ਇਹ ਵੀ ਹੈ ਕਿ ਜਦੋਂ ਲੜਕੀ ਘਰ ਤੋਂ ਵਿਦਾ ਹੁੰਦੀ ਹੈ ਤਾਂ ਮਾਂ ਦੀ ਝੋਲੀ 'ਚ ਚੌਲ ਪਾ ਕੇ ਜਾਂਦੀ ਹੈ। ਜਿਸ ਨਾਲ ਘਰ ਦਾ ਭੰਡਾਰ ਘਰ ਦੀ ਲਛਮੀ ਦੇ ਜਾਣ ਤੋਂ ਬਾਅਦ ਵੀ ਭਰਿਆ ਰਹਿੰਦਾ ਹੈ।
4. ਚੌਥਾ ਕਾਰਨ
ਕੁਝ ਲੋਕ ਅਜਿਹਾ ਮੰਨਦੇ ਹਨ ਕਿ ਜਦੋਂ ਲੜਕੀ ਘਰ 'ਚ ਚੌਲ ਸੁੱਟ ਕੇ ਦੂਜੇ ਘਰ ਜਾਂਦੀ ਹੈ , ਤਾਂ ਦੌਨਾਂ ਪਰਿਵਾਰਾ 'ਚ ਸੁੱਖ 'ਤੇ ਖੁਸ਼ਹਾਲੀ ਆਉਂਦੀ ਹੈ।
ਕਈ ਥਾਵਾਂ 'ਚ ਚਾਵਲ ਸੁੱਟਣ ਦਾ ਰਿਵਾਜ ਨਹੀ ਹੈਂ ਪਰ ਉਹ ਇਸ ਦੀ ਜਗ੍ਹਾ ਕਣਕ ਜਾਂ ਸੂਰਜਮੁੱਖੀ ਦੇ ਬੀਜ ਸੁੱਟਦੀਆਂ ਹਨ। ਇਸਦੇ ਨਾਲ ਖੁਸ਼ਹਾਲ ਜੀਵਨ ਦੀ ਕਾਮਨਾ ਕਰਦੇ ਹਨ।
ਅਨੋਖਾ ਪਿੰਡ, ਜਿੱਥੇ ਔਰਤਾਂ ਦੇ ਹਨ ਸਭ ਤੋਂ ਲੰਬੇ ਵਾਲ
NEXT STORY