ਵੈੱਬ ਡੈਸਕ- ਪਹਿਲਾਂ ਲਾਲ ਰੰਗ ਦੇ ਲਹਿੰਗਿਆਂ ਨੂੰ ਹੀ ਦੁਲਹਨਾਂ ਲਈ ਬੈਸਟ ਮੰਨਿਆ ਜਾਂਦਾ ਸੀ ਪਰ ਅੱਜ ਦੇ ਸਮੇਂ ’ਚ ਲਾਲ ਰੰਗ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਰੰਗਾਂ ਦੇ ਲਹਿੰਗਾ-ਚੋਲੀ ਨੂੰ ਦੁਲਹਨਾਂ ਟ੍ਰਾਈ ਕਰ ਰਹੀਆਂ ਹਨ। ਇਨ੍ਹੀਂ ਦਿਨੀਂ ਵਾਈਨ ਕਲਰ ਦੇ ਲਹਿੰਗਾ-ਚੋਲੀ ਕਾਫੀ ਟ੍ਰੈਂਡ ’ਚ ਹਨ।
ਇਹ ਦੁਲਹਨਾਂ ਦੇ ਨਾਲ-ਨਾਲ ਆਮ ਮੁਟਿਆਰਾਂ ਤੇ ਔਰਤਾਂ ਦੀ ਵੀ ਪਹਿਲੀ ਪਸੰਦ ਬਣੇ ਹੋਏ ਹਨ। ਵਾਈਨ ਕਲਰ ’ਚ ਸ਼ਾਨਦਾਰ ਬਲਾਊਜ਼, ਆਕਰਸ਼ਕ ਦੁਪੱਟੇ ਤੇ ਵੱਖ-ਵੱਖ ਡਿਜ਼ਾਈਨ ਦੇ ਲਹਿੰਗੇ ਤੇ ਸਕਰਟ ਦੀ ਚੋਣ ਕਰ ਕੇ ਦੁਲਹਨਾਂ ਤੇ ਮੁਟਿਆਰਾਂ ਵਿਆਹ ਜਾਂ ਹੋਰ ਸਮਾਗਮਾਂ ’ਚ ਆਪਣੀ ਲੁਕ ਨੂੰ ਸਭ ਤੋਂ ਸੁੰਦਰ ਬਣਾ ਰਹੀਆਂ ਹਨ। ਇਨ੍ਹਾਂ ਸਭ ’ਚੋਂ ਵਾਈਨ ਕਲਰ ਦੇ ਲਹਿੰਗਾ-ਚੋਲੀ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਟ੍ਰੈਡੀਸ਼ਨਲ ਤੇ ਸਟਾਈਲਿਸ਼ ਲੁੱਕ ਦਿੰਦੇ ਹਨ।
ਵਾਈਨ ਕਲਰ ਦੇ ਲਹਿੰਗਾ-ਚੋਲੀ ਜਾਂ ਕ੍ਰਾਪ ਟਾਪ ਲਹਿੰਗਿਆਂ ਦਾ ਜਾਦੂ ਹੀ ਅਜਿਹਾ ਹੈ ਕਿ ਹਰ ਮੁਟਿਆਰ ਇਨ੍ਹਾਂ ਨੂੰ ਪਸੰਦ ਕਰਦੀ ਹੈ। ਇਨ੍ਹਾਂ ਨਾਲ ਮੁਟਿਆਰਾਂ ਨੂੰ ਕਲਾਸੀ ਤੇ ਗਲੈਮਰਜ਼ ਲੁੱਕ ਮਿਲਦਾ ਹੈ। ਵਾਈਨ ਕਲਰ ਸਾਰੇ ਰੰਗਾਂ ਤੋਂ ਵੱਖਰਾ ਹੁੰਦਾ ਹੈ, ਇਸ ਲਈ ਇਸ ਰੰਗ ਦਾ ਲਹਿੰਗਾ-ਚੋਲੀ ਮੁਟਿਆਰਾਂ ਨੂੰ ਸਭ ਤੋਂ ਸਪੈਸ਼ਲ ਮਹਿਸੂਸ ਕਰਵਾਉਂਦਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ ਹਰ ਸਕਿੱਨ ਟੋਨ ’ਤੇ ਫੱਬਦਾ ਹੈ। ਇਹ ਜਿੱਥੇ ਦਿਨ ਦੇ ਫੰਕਸ਼ਨ ’ਚ ਮੁਟਿਆਰਾਂ ਨੂੰ ਵੱਖਰੀ ਤੇ ਅਟਰੈਕਿਟਵ ਲੁੱਕ ਦਿੰਦਾ ਹੈ, ਉੱਥੇ ਹੀ ਰਾਤ ਦੇ ਫੰਕਸ਼ਨ ’ਚ ਉਨ੍ਹਾਂ ਨੂੰ ਕਲਾਸੀ ਤੇ ਰਾਇਲ ਦਿਖਾਉਂਦਾ ਹੈ।
ਘਰ 'ਚ 'Desi Ghee' ਕੱਢਣ ਦਾ ਆਸਾਨ ਤਰੀਕਾ, ਕੁੱਕਰ 'ਚ 2 ਸੀਟੀਆਂ ਲਗਾ ਇੰਝ ਕਰੋ ਤਿਆਰ
NEXT STORY