ਵੈੱਬ ਡੈਸਕ : ਘਰ 'ਚ ਦੇਸੀ ਘਿਓ ਬਣਾਉਣਾ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਸਗੋਂ ਇਸ ਨਾਲ ਤੁਹਾਡਾ ਬਜਟ ਵੀ ਬਚਦਾ ਹੈ। ਬਜ਼ਾਰ ਵਿੱਚ ਮਿਲਣ ਵਾਲੇ ਮਿਲਾਵਟੀ ਦੇਸੀ ਘਿਓ ਦੀ ਬਜਾਏ ਘਰ ਵਿੱਚ ਸ਼ੁੱਧ ਘਿਓ ਬਣਾਉਣਾ ਸਿੱਖਣਾ ਬਿਹਤਰ ਹੈ। ਆਓ ਜਾਣਦੇ ਹਾਂ ਪ੍ਰੈਸ਼ਰ ਕੁੱਕਰ ਦੀ ਮਦਦ ਨਾਲ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਘਿਓ ਨੂੰ ਜਲਦੀ ਅਤੇ ਆਸਾਨੀ ਨਾਲ ਕਿਵੇਂ ਬਣਾ ਸਕਦੇ ਹੋ।
ਇਹ ਵੀ ਪੜ੍ਹੋ-ਹਲਦੀ ਵਾਲੇ ਦੁੱਧ ਦੇ ਫ਼ਾਇਦੇ
ਦੇਸੀ ਘਿਓ (Desi Ghee) ਬਣਾਉਣ ਦੀ ਵਿਧੀ
ਘਿਓ ਬਣਾਉਣ ਦੇ ਰਵਾਇਤੀ ਤਰੀਕੇ ਅਕਸਰ ਸਮਾਂ ਲੈਣ ਵਾਲੇ ਹੁੰਦੇ ਹਨ, ਪਰ ਪ੍ਰੈਸ਼ਰ ਕੁੱਕਰ ਵਿੱਚ ਘਿਓ ਬਣਾਉਣਾ ਇੱਕ ਸਧਾਰਨ ਅਤੇ instant ਤਰੀਕਾ ਹੈ। ਇਸ ਪ੍ਰਕਿਰਿਆ ਵਿੱਚ ਤੁਹਾਨੂੰ ਸਿਰਫ਼ 30 ਮਿੰਟ ਦਾ ਸਮਾਂ ਲੱਗੇਗਾ।
Diwali 2024 : ਘਰ 'ਚ ਪਈਆਂ ਇਹ ਬੇਕਾਰ ਚੀਜ਼ਾਂ ਹੁੰਦੀਆਂ ਨੇ ਅਸ਼ੁੱਭ, ਤੁਰੰਤ ਕੱਢੋ ਬਾਹਰ
ਪ੍ਰਕਿਰਿਆ
ਸਭ ਤੋਂ ਪਹਿਲਾਂ ਤਾਜ਼ੀ ਮਲਾਈ ਨੂੰ ਪ੍ਰੈਸ਼ਰ ਕੁੱਕਰ 'ਚ ਪਾਓ। ਕੁੱਕਰ ਨੂੰ ਬੰਦ ਕਰਕੇ ਗੈਸ 'ਤੇ ਰੱਖ ਦਿਓ। ਜਦੋਂ ਕੁੱਕਰ ਦੀਆਂ 2 ਸੀਟੀਆਂ ਵੱਜਣ ਤਾਂ ਗੈਸ ਬੰਦ ਕਰ ਦਿਓ ਅਤੇ ਕੁੱਕਰ ਨੂੰ ਠੰਡਾ ਹੋਣ ਦਿਓ। ਜਦੋਂ ਕੁੱਕਰ ਠੰਡਾ ਹੋ ਜਾਵੇ ਤਾਂ ਇਸ ਨੂੰ ਖੋਲ੍ਹ ਦਿਓ। ਤੁਹਾਨੂੰ ਇਸ 'ਚ ਝੱਗ ਨਜ਼ਰ ਆਵੇਗੀ ਪਰ ਜਦੋਂ ਘਿਓ ਤਿਆਰ ਹੋਵੇਗਾ ਤਾਂ ਤੁਹਾਨੂੰ ਪੀਲੇ ਰੰਗ ਦਾ ਘਿਓ ਨਜ਼ਰ ਆਵੇਗਾ ਅਤੇ ਇਸ 'ਚ ਖੁਸ਼ਬੂ ਵੀ ਆਵੇਗੀ। ਜਿਵੇਂ ਹੀ ਦੇਸੀ ਘਿਓ ਦਾ ਸਹੀ ਰੰਗ ਦਿਖਾਈ ਦੇਣ ਲੱਗੇ ਤਾਂ ਗੈਸ ਬੰਦ ਕਰ ਦਿਓ।
ਮਲਾਈ ਨੂੰ ਰਿੜਕਣ ਤੋਂ ਬਚੋ
ਜੇਕਰ ਤੁਸੀਂ ਜ਼ਿਆਦਾ ਮਾਤਰਾ 'ਚ ਘਿਓ ਬਣਾਉਣਾ ਚਾਹੁੰਦੇ ਹੋ, ਤਾਂ ਮਲਾਈ ਨੂੰ ਰਿੜਕਣ ਤੋਂ ਬਚੋ। ਜੇ ਮਲਾਈ ਨੂੰ ਰਿੜਕਿਆ ਜਾਵੇ ਤਾਂ ਮੱਖਣ ਬਰਬਾਦ ਹੋ ਸਕਦਾ ਹੈ। ਇਸ ਦੀ ਬਜਾਏ, ਮਲਾਈ ਨੂੰ ਸਿੱਧਾ ਕੁੱਕਰ ਵਿੱਚ ਪਾਓ, ਜਿਸ ਨਾਲ ਤੁਹਾਡੇ ਲਈ ਘਿਓ ਕੱਢਣਾ ਆਸਾਨ ਹੋ ਜਾਵੇਗਾ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ।
ਦੇਸੀ ਘਿਓ ਦੇ ਫਾਇਦੇ (benefits of desi ghee)
ਦੇਸੀ ਘਿਓ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ। ਇਹ ਤੁਹਾਡੀ ਪਾਚਨ ਪ੍ਰਣਾਲੀ ਲਈ ਵੀ ਫਾਇਦੇਮੰਦ ਹੈ। ਘਿਓ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ। ਹਾਲਾਂਕਿ, ਘਿਓ ਦਾ ਸੇਵਨ ਉਚਿਤ ਮਾਤਰਾ 'ਚ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਇਸ ਦੇ ਫਾਇਦਿਆਂ ਦਾ ਪੂਰਾ ਲਾਭ ਮਿਲ ਸਕੇ।
ਇਹ ਵੀ ਪੜ੍ਹੋ- 'ਗੋਡਿਆਂ ਦੇ ਦਰਦ' ਤੋਂ ਆਰਾਮ ਦਿਵਾਉਣਗੇ ਇਹ ਘਰੇਲੂ ਨੁਸਖ਼ੇ
ਪ੍ਰੈਸ਼ਰ ਕੁੱਕਰ ਵਿੱਚ ਦੇਸੀ ਘਿਓ ਬਣਾਉਣਾ ਇੱਕ ਸਧਾਰਨ ਅਤੇ ਸਮਾਂ-efficient ਤਰੀਕਾ ਹੈ, ਜੋ ਤੁਹਾਨੂੰ ਸ਼ੁੱਧ ਅਤੇ ਸਿਹਤਮੰਦ ਦੇਸੀ ਘਿਓ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਇਸ ਆਸਾਨ ਪ੍ਰਕਿਰਿਆ ਨੂੰ ਅਪਣਾ ਕੇ ਤੁਸੀਂ ਨਾ ਸਿਰਫ਼ ਆਪਣੇ ਲਈ ਸਗੋਂ ਆਪਣੇ ਪਰਿਵਾਰ ਲਈ ਵੀ ਸ਼ੁੱਧ ਘਿਓ ਦਾ ਆਨੰਦ ਲੈ ਸਕਦੇ ਹੋ। ਹੁਣ ਮਿਲਾਵਟੀ ਘਿਓ ਦੀ ਚਿੰਤਾ ਕੀਤੇ ਬਿਨਾਂ ਤੁਸੀਂ ਆਸਾਨੀ ਨਾਲ ਘਰ ਬੈਠੇ ਹੀ ਆਪਣੇ ਪਸੰਦੀਦਾ ਦੇਸੀ ਘਿਓ ਦੀ ਵਰਤੋਂ ਕਰ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
Diwali 'ਤੇ 'Sweets' ਖਾਣ ਨਾਲ ਵੀ ਵਧੇਗਾ ਭਾਰ, ਜਾਣੋ ਕਿੰਝ!
NEXT STORY