ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫੈਸ਼ਨ ਦੀ ਦੁਨੀਆ ’ਚ ਗਰਮਾਹਟ ਅਤੇ ਸਟਾਈਲ ਦਾ ਅਨੋਖਾ ਸੁਮੇਲ ਵੇਖਣ ਨੂੰ ਮਿਲਦਾ ਹੈ। ਅੱਜਕੱਲ ਮੁਟਿਆਰਾਂ ਅਤੇ ਔਰਤਾਂ ਠੰਢ ਤੋਂ ਬਚਾਅ ਦੇ ਨਾਲ-ਨਾਲ ਆਪਣੀ ਲੁਕ ਨੂੰ ਹੋਰ ਆਕਰਸ਼ਕ ਬਣਾਉਣ ਲਈ ਡਿਜ਼ਾਈਨਰ ਸ਼੍ਰੱਗ ਨੂੰ ਖੂਬ ਪਸੰਦ ਕਰ ਰਹੀਆਂ ਹਨ। ਇਹ ਸ਼੍ਰੱਗ ਨਾ ਸਿਰਫ਼ ਠੰਢੀਆਂ ਹਵਾਵਾਂ ਤੋਂ ਬਚਾਅ ਕਰਦੇ ਹਨ, ਸਗੋਂ ਕਿਸੇ ਵੀ ਆਊਟਫਿਟ ਨੂੰ ਤੁਰੰਤ ਗਲੈਮਰਸ ਟੱਚ ਦਿੰਦੇ ਹਨ।
ਬਾਜ਼ਾਰਾਂ ਅਤੇ ਆਨਲਾਈਨ ਪਲੇਟਫਾਰਮਾਂ ’ਤੇ ਵੈਲਵੇਟ, ਕਸ਼ਮੀਰੀ ਉੱਨ ਅਤੇ ਹੋਰ ਮੋਟੇ ਫੈਬਰਿਕਸ ਦੇ ਬਣੇ ਸ਼੍ਰੱਗਾਂ ਦੀ ਭਰਮਾਰ ਹੈ, ਜੋ ਸਰਦੀਆਂ ’ਚ ਮੁਟਿਆਰਾਂ ਦੇ ਵਾਰਡਰੋਬ ਦਾ ਅਹਿਮ ਹਿੱਸਾ ਬਣ ਗਏ ਹਨ। ਸ਼੍ਰੱਗ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਮੌਕੇ ’ਤੇ ਫਿੱਟ ਬੈਠਦੇ ਹਨ। ਕੈਜ਼ੂਅਲ ਡੇ-ਆਊਟ ਤੋਂ ਲੈ ਕੇ ਵਿਆਹ, ਮਹਿੰਦੀ, ਸੰਗੀਤ, ਪਾਰਟੀ, ਆਫ਼ਿਸ ਮੀਟਿੰਗ ਜਾਂ ਇੰਟਰਵਿਊ ਤੱਕ, ਸ਼੍ਰੱਗ ਹਰ ਜਗ੍ਹਾ ਸਟਾਈਲ ਸਟੇਟਮੈਂਟ ਬਣਾਉਂਦੇ ਹਨ। ਲੇਅਰਿੰਗ ਦੇ ਤੌਰ ’ਤੇ ਵਰਤੇ ਜਾਣ ਵਾਲੇ ਇਹ ਸ਼੍ਰੱਗ ਇੰਡੀਅਨ, ਵੈਸਟਰਨ ਅਤੇ ਇੰਡੋ-ਵੈਸਟਰਨ ਹਰ ਤਰ੍ਹਾਂ ਦੀ ਡ੍ਰੈੱਸ ਨਾਲ ਪਰਫੈਕਟ ਮੈਚ ਕਰਦੇ ਹਨ।
ਮੁਟਿਆਰਾਂ ਇਨ੍ਹਾਂ ਨੂੰ ਜੀਨਸ-ਟਾਪ, ਸ਼ਾਰਟ ਡ੍ਰੈੱਸਸ, ਲੌਂਗ ਡ੍ਰੈੱਸ, ਸਾੜ੍ਹੀ, ਲਹਿੰਗਾ ਚੋਲੀ, ਸਲਵਾਰ ਸੂਟ, ਫਰਾਕ ਜਾਂ ਕੁੜਤੀ ਨਾਲ ਸਟਾਈਲ ਕਰ ਰਹੀਆਂ ਹਨ। ਲੰਬਾਈ ਦੇ ਮਾਮਲੇ ’ਚ ਸ਼ਾਰਟ, ਮੀਡੀਅਮ ਅਤੇ ਲੌਂਗ ਸ਼੍ਰੱਗ ਉਪਲਬਧ ਹਨ, ਜਿਨ੍ਹਾਂ ਨੂੰ ਮੁਟਿਆਰਾਂ ਆਪਣੀ ਡ੍ਰੈੱਸ ਅਨੁਸਾਰ ਚੁਣਦੀਆਂ ਹਨ। ਉਦਾਹਰਨ ਲਈ, ਸ਼ਾਰਟ ਡ੍ਰੈੱਸ ’ਤੇ ਲੌਂਗ ਸ਼੍ਰੱਗ ਬੇਹੱਦ ਖੂਬਸੂਰਤ ਲੱਗਦਾ ਹੈ, ਜਦਕਿ ਲੌਂਗ ਡ੍ਰੈੱਸ ਜਾਂ ਸਾੜ੍ਹੀ ’ਤੇ ਸ਼ਾਰਟ ਸ਼੍ਰੱਗ ਇਕ ਬੈਲੇਂਸਡ ਲੁਕ ਦਿੰਦਾ ਹੈ। ਫੈਬਰਿਕ ਦੀ ਗੱਲ ਕਰੀਏ ਤਾਂ ਵੂਲਨ, ਵੈਲਵੇਟ ਅਤੇ ਕਸ਼ਮੀਰੀ ਸਭ ਤੋਂ ਵੱਧ ਪਾਪੁਲਰ ਹਨ, ਕਿਉਂਕਿ ਇਹ ਗਰਮਾਹਟ ਦੇਣ ਦੇ ਨਾਲ-ਨਾਲ ਰਾਇਲ ਲੁਕ ਵੀ ਦਿੰਦੇ ਹਨ। ਰੰਗਾਂ ਦੇ ਆਪਸ਼ਨਜ਼ ’ਚ ਸਿੰਗਲ ਕਲਰ, ਡਿਊਲ ਟੋਨ ਜਾਂ ਮਲਟੀ-ਕਲਰ ਸ਼੍ਰੱਗ ਟ੍ਰੈਂਡ ’ਚ ਹਨ। ਰੈੱਡ, ਬਲੈਕ, ਮੈਰੂਨ, ਬਲਿਊ ਵਰਗੀਆਂ ਡੀਪ ਸ਼ੇਡਜ਼ ਖਾਸ ਤੌਰ ’ਤੇ ਪਸੰਦ ਕੀਤੀਆਂ ਜਾ ਰਹੀਆਂ ਹਨ।
ਸਲੀਵਜ਼ ’ਚ ਸਿੰਪਲ, ਚੂੜੀਦਾਰ, ਅੰਬਰੇਲਾ ਜਾਂ ਬੈੱਲ ਸਲੀਵਜ਼ ਡਿਜ਼ਾਈਨ ਮੁਟਿਆਰਾਂ ਨੂੰ ਆਕਰਸ਼ਿਤ ਕਰ ਰਹੇ ਹਨ। ਕੁਝ ਸ਼੍ਰੱਗਜ਼ ’ਚ ਕਾਲਰ ਡਿਟੇਲਿੰਗ, ਪਾਕੇਟਸ ਜਾਂ ਖੂਬਸੂਰਤ ਐਂਬ੍ਰਾਇਡਰੀ ਵੀ ਦਿੱਤੀ ਗਈ ਹੈ। ਖਾਸ ਕਰ ਕੇ ਕਸ਼ਮੀਰੀ ਤਿੱਲਾ ਜਾਂ ਟਰੈਡੀਸ਼ਨਲ ਐਂਬ੍ਰਾਇਡਰੀ ਵਾਲੇ ਸ਼੍ਰੱਗ ਇਸ ਸੀਜ਼ਨ ਦੇ ਹਾਈਲਾਈਟ ਹਨ, ਜੋ ਕਿਸੇ ਵੀ ਆਊਟਫਿਟ ਨੂੰ ਰਾਇਲ ਅਤੇ ਐਲੀਗੈਂਟ ਬਣਾਉਂਦੇ ਹਨ। ਇਹ ਐਂਬ੍ਰਾਇਡਰੀ ਵਾਲੇ ਸ਼੍ਰੱਗ ਪਾਰਟੀ ਜਾਂ ਤਿਉਹਾਰਾਂ ਦੇ ਮੌਕਿਆਂ ’ਤੇ ਮੁਟਿਆਰਾਂ ਨੂੰ ਖਾਸ ਫੀਲ ਕਰਵਾਉਂਦੇ ਹਨ। ਜ਼ਿਆਦਾ ਠੰਢ ’ਚ ਮੁਟਿਆਰਾਂ ਸ਼੍ਰੱਗ ਨੂੰ ਸਾਹਮਣੇ ਤੋਂ ਬਰੋਚ, ਬੈਲਟ ਜਾਂ ਪਿੰਨ ਦੀ ਮਦਦ ਨਾਲ ਬੰਦ ਕਰ ਕੇ ਨਵੀਂ ਲੁਕ ਕ੍ਰੀਏਟ ਕਰ ਰਹੀਆਂ ਹਨ। ਅਸੈਸਰੀਜ਼ ’ਚ ਮੈਚਿੰਗ ਬੈਗ, ਕਲੱਚ, ਈਅਰਰਿੰਗਸ, ਕੜੇ ਜਾਂ ਬ੍ਰੈਸਲੇਟਸ ਦੇ ਨਾਲ ਓਪਨ ਹੇਅਰ, ਹਾਈ ਪੋਨੀ ਜਾਂ ਹਾਫ਼ ਬੰਨ ਹੇਅਰ ਸਟਾਈਲ ਮੁਟਿਆਰਾਂ ਦੀ ਲੁਕ ਨੂੰ ਕੰਪਲੀਟ ਕਰਦੇ ਹਨ। ਕੁੱਲ ਮਿਲਾ ਕੇ ਡਿਜ਼ਾਈਨਰ ਸ਼੍ਰੱਗ ਇਸ ਸਰਦੀ ’ਚ ਮੁਟਿਆਰਾਂ ਦੇ ਬੈਸਟ ਵਿੰਟਰ ਕੰਪੈਨੀਅਨ ਸਾਬਤ ਹੋ ਰਹੇ ਹਨ, ਜੋ ਠੰਢ ਤੋਂ ਬਚਾਉਂਦੇ ਵੀ ਹਨ ਅਤੇ ਸਟਾਈਲ ਨੂੰ ਨਵੀਂ ਉਚਾਈ ਵੀ ਦਿੰਦੇ ਹਨ।
ਡਰੱਗਜ਼ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ ਤੁਹਾਡੀ ਰਸੋਈ 'ਚ ਰੱਖੀ ਖੰਡ! ਸਰੀਰ ਦੇ ਨਾਲ ਦਿਮਾਗ ਵੀ ਕਰ ਰਹੀ 'ਖਰਾਬ'
NEXT STORY