ਵੈੱਬ ਡੈਸਕ- ਸਰਦੀਆਂ ਦਾ ਮੌਸਮ ਆਉਂਦਿਆਂ ਹੀ ਫੈਸ਼ਨ ਦੀ ਦੁਨੀਆ ’ਚ ਨਵੇਂ ਟ੍ਰੈਂਡ ਉੱਭਰ ਕੇ ਸਾਹਮਣੇ ਆਉਂਦੇ ਹਨ। ਇਸ ਸੀਜ਼ਨ ’ਚ ਵਰਸਿਟੀ ਜੈਕਟ ਨੇ ਖ਼ਾਸਾ ਕ੍ਰੇਜ਼ ਹਾਸਲ ਕੀਤਾ ਹੈ। ਇਹ ਜੈਕਟ ਸਟਾਈਲਿਸ਼ ਹੋਣ ਦੇ ਨਾਲ-ਨਾਲ ਕੰਫਰਟੇਬਲ ਵੀ ਹੈ, ਜਿਸ ਕਾਰਨ ਇਹ ਕਈ ਮੁਟਿਆਰਾਂ ਦੀ ਪਹਿਲੀ ਪਸੰਦ ਬਣ ਗਈ ਹੈ। ਖ਼ਾਸ ਕਰ ਕੇ ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਇਸ ਨੂੰ ਤਰ੍ਹਾਂ-ਤਰ੍ਹਾਂ ਨਾਲ ਸਟਾਈਲ ਕਰ ਕੇ ਆਪਣੀ ਲੁਕ ਨੂੰ ਟ੍ਰੈਂਡੀ ਅਤੇ ਮਾਡਰਨ ਬਣਾ ਰਹੀਆਂ ਹਨ। ਵਰਸਿਟੀ ਜੈਕਟ ਦਾ ਡਿਜ਼ਾਈਨ ਦੂਜੀਆਂ ਜੈਕਟਾਂ ਨਾਲੋਂ ਵੱਖਰਾ ਹੁੰਦਾ ਹੈ। ਡਿਊਲ ਕਲਰ ਕੰਬੀਨੇਸ਼ਨ, ਨੰਬਰਿੰਗ ਪੈਟਰਨ, ਕਾਲਰ ਅਤੇ ਪਾਕੇਟਸ ਦੀ ਡਿਟੇਲਿੰਗ ਇਸ ਨੂੰ ਖ਼ਾਸ ਬਣਾਉਂਦੀ ਹੈ। ਆਮ ਤੌਰ ’ਤੇ ਬਲੈਕ-ਵਾਈਟ, ਰੈੱਡ-ਬਲੈਕ, ਯੈਲੋ-ਬਲੈਕ ਜਾਂ ਗ੍ਰੀਨ-ਵ੍ਹਾਈਟ ਵਰਗੇ ਕਲਰ ਪੈਟਰਨ ’ਚ ਉਪਲਬਧ ਇਹ ਜੈਕਟ ਮੁਟਿਆਰਾਂ ਨੂੰ ਸਪੋਰਟੀ ਅਤੇ ਕੈਜ਼ੁਅਲ ਦੋਵੇਂ ਲੁਕ ਦਿੰਦੀ ਹੈ।
ਵਰਸਿਟੀ ਜੈਕਟ ਦੀ ਲੋਕਪ੍ਰਿਯਤਾ ਦਾ ਇਕ ਵੱਡਾ ਕਾਰਨ ਇਸ ਦਾ ਬਹੁਮੁਖੀ ਹੋਣਾ ਹੈ। ਮੁਟਿਆਰਾਂ ਇਸ ਨੂੰ ਵੈਸਟਰਨ ਵੀਅਰ ਦੇ ਨਾਲ ਸਭ ਤੋਂ ਵੱਧ ਪਸੰਦ ਕਰ ਰਹੀਆਂ ਹਨ। ਜੀਨਸ ਅਤੇ ਟਾਪ ਦੇ ਨਾਲ ਤਾਂ ਇਹ ਪਰਫੈਕਟ ਲੱਗਦੀ ਹੀ ਹੈ ਪਰ ਸਕਰਟ, ਸ਼ਾਰਟਸ, ਕ੍ਰਾਪ ਟਾਪਸ, ਸ਼ਾਰਟ ਜਾਂ ਲੌਂਗ ਡ੍ਰੈੱਸ ਦੇ ਉੱਪਰ ਵੀ ਇਸ ਨੂੰ ਸਟਾਈਲ ਕੀਤਾ ਜਾ ਸਕਦਾ ਹੈ। ਕੁਝ ਮੁਟਿਆਰਾਂ ਇਸ ਨੂੰ ਖੁੱਲ੍ਹਾ ਰੱਖ ਕੇ ਸ਼੍ਰੱਗ ਵਾਂਗ ਪਹਿਨਦੀਆਂ ਹਨ, ਜਦਕਿ ਕੁਝ ਜ਼ਿਪ ਬੰਦ ਕਰ ਕੇ ਸਿੰਪਲ ਜੈਕਟ ਲੁਕ ਦਿੰਦੀਆਂ ਹਨ। ਕ੍ਰਾਪ ਟਾਪ ਜਾਂ ਬਾਡੀਕਾਨ ਡ੍ਰੈੱਸ ਦੇ ਨਾਲ ਇਹ ਮੁਟਿਆਰਾਂ ਨੂੰ ਇਕ ਮਾਡਰਨ ਅਤੇ ਆਕਰਸ਼ਕ ਲੁਕ ਦਿੰਦੀ ਹੈ। ਇੱਥੋਂ ਤੱਕ ਕਿ ਮੁਟਿਆਰਾਂ ਵਨ-ਸ਼ੋਲਡਰ ਸਟਾਈਲ ’ਚ ਵੀ ਇਸ ਨੂੰ ਪਹਿਨ ਕੇ ਸੈਲਫੀ ਅਤੇ ਫੋਟੋਆਂ ਲੈਣਾ ਪਸੰਦ ਕਰ ਰਹੀਆਂ ਹਨ।
ਮਾਰਕੀਟ ’ਚ ਇਹ ਜੈਕਟ ਮੀਡੀਅਮ ਅਤੇ ਸ਼ਾਰਟ ਲੈਂਥ ਦੋਵਾਂ ’ਚ ਉਪਲਬਧ ਹੈ। ਮੀਡੀਅਮ ਲੈਂਥ ਵਾਲੀ ਵਰਸਿਟੀ ਜੈਕਟ ਸ਼ਾਰਟ ਟਾਪ ਜਾਂ ਕ੍ਰਾਪ ਟਾਪ ਨਾਲ ਬਿਹਤਰੀਨ ਲੱਗਦੀ ਹੈ, ਜਦਕਿ ਸ਼ਾਰਟ ਲੈਂਥ ਪਾਰਟੀ ਵੀਅਰ ਜਾਂ ਮੀਡੀਅਮ ਲੈਂਥ ਡ੍ਰੈੱਸ ’ਤੇ ਪਰਫੈਕਟ ਬੈਠਦੀ ਹੈ। ਟਰਾਊਜ਼ਰ ਜਾਂ ਪੈਂਟਸ ਦੇ ਨਾਲ ਵੀ ਇਸ ਨੂੰ ਕੈਰੀ ਕੀਤਾ ਜਾ ਸਕਦਾ ਹੈ, ਜੋ ਸਪੋਰਟੀ ਵਾਈਬਸ ਦਿੰਦਾ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਵਰਸਿਟੀ ਜੈਕਟ ਹੈਵੀ ਨਹੀਂ ਹੁੰਦੀ। ਇਸ ਨੂੰ ਈਜ਼ੀ ਟੂ ਵੀਅਰ ਅਤੇ ਈਜ਼ੀ ਟੂ ਕੈਰੀ ਕੀਤਾ ਜਾ ਸਕਦਾ ਹੈ। ਇਸ ਲਈ ਆਊਟਿੰਗ, ਸ਼ਾਪਿੰਗ, ਪਿਕਨਿਕ ਜਾਂ ਟ੍ਰੈਵਲ ਦੌਰਾਨ ਇਹ ਮੁਟਿਆਰਾਂ ਦੀ ਆਈਡੀਅਲ ਚੁਆਇਸ ਬਣੀ ਹੋਈ ਹੈ। ਬਾਲੀਵੁੱਡ ’ਚ ਵੀ ਵਰਸਿਟੀ ਜੈਕਟ ਦਾ ਟ੍ਰੈਂਡ ਜ਼ੋਰਾਂ ’ਤੇ ਹੈ। ਕਈ ਅਦਾਕਾਰਾਂ ਅਤੇ ਮਾਡਲ ਇਸ ਨੂੰ ਕੈਰੀ ਕਰ ਕੇ ਇੰਸਪੀਰੇਸ਼ਨ ਦੇ ਰਹੀਆਂ ਹਨ। ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤਾਂ ਇਸ ਨੂੰ ਆਪਣਾ ਸਟੈਪਲ ਬਣਾ ਚੁੱਕੀਆਂ ਹਨ। ਵਰਸਿਟੀ ਜੈਕਟ ਨਾ ਸਿਰਫ਼ ਸਰਦੀ ਤੋਂ ਬਚਾਉਂਦੀ ਹੈ, ਸਗੋਂ ਮੁਟਿਆਰਾਂ ਦੇ ਪੂਰੇ ਪਹਿਰਾਵੇ ਨੂੰ ਚਾਰ ਚੰਨ ਲਾ ਦਿੰਦੀ ਹੈ। ਜ਼ਿਆਦਾਤਰ ਮੁਟਿਆਰਾਂ ਟ੍ਰੈਂਡੀ ਲੁਕ ਲਈ ਇਸ ਜੈਕਟ ਨੂੰ ਆਪਣੀ ਵਾਰਡਰੋਬ ’ਚ ਸ਼ਾਮਲ ਕਰਨਾ ਪਸੰਦ ਕਰ ਰਹੀਆਂ ਹਨ। ਇਹ ਨਾ ਸਿਰਫ਼ ਉਨ੍ਹਾਂ ਨੂੰ ਮਾਡਰਨ ਦਿਖਾਉਂਦੀ ਹੈ ਸਗੋਂ ਕਾਨਫੀਡੈਂਸ ਵੀ ਵਧਾਉਂਦੀ ਹੈ।
ਸ਼ਰਾਬ ਦੇ ਨਾਲ ਭਾਰਤੀਆਂ ਦੀ ਪਹਿਲੀ ਪਸੰਦ ਹਨ ਇਹ 5 'ਚਖ਼ਨੇ', ਤੀਜਾ ਨੰਬਰ ਹੈ ਸਭ ਦਾ ਮਨਪਸੰਦ
NEXT STORY