ਜਲੰਧਰ (ਬਿਊਰੋ) - ਚਿਹਰੇ ਦੀ ਖ਼ੂਬਸੂਰਤੀ ਨੂੰ ਕਾਇਮ ਰੱਖਣ ਲਈ ਅਸੀਂ ਮਹਿੰਗੇ ਪ੍ਰੋਡਕਟਸ ਖ਼ਰੀਦਦੇ ਹਾਂ। ਕਈ ਵਾਰ ਅਸੀਂ ਸੁੰਦਰਤਾ ਦੇ ਟਰੀਟਮੈਂਟਸ ਵੀ ਕਰਵਾਉਂਦੇ ਹਾਂ ਤਾਂ ਕਿ ਸਾਡਾ ਚਿਹਰਾ ਖ਼ੂਬਸੂਰਤ ਬਣਿਆ ਰਹੇ। ਸਰਦੀ ਦੇ ਮੌਸਮ ’ਚ ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਵਿਟਾਮਿਨ-ਸੀ ਦੀ ਬਹੁਤ ਜ਼ਰੂਰੀ ਹੈ। ਵਿਟਾਮਿਨ-ਸੀ ਦਾ ਨਾਮ ਲੈਂਦੇ ਹੀ ਮਨ 'ਚ, ਜੋ ਚੀਜ਼ ਸਭ ਤੋਂ ਪਹਿਲਾਂ ਆਉਂਦੀ ਹੈ, ਉਹ ਹੈ ‘ਸੰਤਰਾ’। ਸੰਤਰਾ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੀ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।
ਚਮਕਦੀ ਚਮੜੀ ਲਈ ਵੀ ਮਦਦਗਾਰ
ਸੰਤਰੇ ਦੇ ਛਿਲਕੇ 'ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ, ਜੋ ਸਰਦੀ ’ਚ ਹੋਣ ਵਾਲੀਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਸੰਤਰੇ 'ਚ ਮੌਜੂਦ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਸਿਹਤ ਲਈ ਫ਼ਾਇਦੇਮੰਦ ਨਹੀਂ ਸਗੋਂ ਚਮਕਦੀ ਚਮੜੀ ਲਈ ਵੀ ਮਦਦਗਾਰ ਹਨ। ਸੰਤਰੇ ਦੇ ਛਿਲਕੇ ਨਾਲ ਬਣੇ ਫੇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਤੋਂ ਦਾਗ-ਧੱਬੇ, ਪਿਗਮੈਂਟੇਸ਼ਨ ਅਤੇ ਕਿੱਲ ਘੱਟ ਹੋ ਜਾਂਦੇ ਹਨ।
ਸੰਤਰੇ ਦੇ ਛਿਲਕੇ ਦਾ ਚਿਹਰੇ 'ਤੇ ਇੰਝ ਕਰੋਂ ਇਸਤੇਮਾਲ
. ਜੇਕਰ ਤੁਸੀਂ ਘਰ 'ਚ ਸੰਤਰੇ ਦੇ ਛਿਲਕੇ ਦਾ ਪਾਊਡਰ ਬਣਾਉਣਾ ਚਾਹੁੰਦੇ ਹੋ ਤਾਂ ਸੰਤਰੇ ਦੇ ਛਿਲਕੇ ਨੂੰ ਪਹਿਲਾਂ ਸੁਕਾ ਲਓ। ਸੰਤਰੇ ਦੇ ਛਿਲਕੇ ਜਦੋਂ ਸੁੱਕ ਜਾਣ ਤਾਂ ਉਸਨੂੰ ਗ੍ਰਾਂਈਡਰ 'ਚ ਪੀਸ ਲਓ।
. ਇਸ ਪਾਊਡਰ ਦਾ ਪੈਕ ਬਣਾਉਣ ਲਈ ਸਭ ਤੋਂ ਪਹਿਲਾਂ 1 ਚਮਚ ਸੰਤਰੇ ਦੇ ਛਿਲਕੇ ਦੇ ਪਾਊਡਰ 'ਚ 2 ਵੱਡੇ ਚਮਚੇ ਹਲਦੀ ਦਾ ਪਾਊਡਰ ਮਿਲਾਓ। ਇਸ ਪੇਸਟ 'ਚ ਗੁਲਾਬ ਜਲ ਵੀ ਮਿਲਾਓ।
. ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਤੁਹਾਡਾ ਫੇਸ ਪੈਕ ਤਿਆਰ ਹੈ। ਹੁਣ ਇਸਨੂੰ ਚਿਹਰੇ 'ਤੇ ਲਗਾਉਣ ਲਈ ਚਿਹਰੇ ਨੂੰ ਸਾਫ ਪਾਣੀ ਨਾਲ ਵਾਸ਼ ਕਰੋ ਅਤੇ ਉਸਤੋਂ ਬਾਅਦ ਇਸ ਪੇਸਟ ਨੂੰ ਆਪਣੇ ਚਿਹਰੇ 'ਤੇ ਅਪਲਾਈ ਕਰੋ।
. ਇਸ ਪੇਸਟ ਨੂੰ ਚਿਹਰੇ 'ਤੇ 15 ਮਿੰਟ ਤਕ ਲੱਗਾ ਰਹਿਣ ਦਿਓ। 15 ਮਿੰਟ ਬਾਅਦ ਚਿਹਰੇ ਨੂੰ ਧੋ ਲਓ। ਇਸ ਪੈਕ ਨਾਲ ਤੁਹਾਡੇ ਚਿਹਰੇ 'ਤੇ ਨਿਖ਼ਾਰ ਆਵੇਗਾ।
ਚਮੜੀ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਸੰਤਰੇ ਅਤੇ ਦੁੱਧ ਦਾ ਪੈਕ
ਜੇਕਰ ਤੁਹਾਡੇ ਚਿਹਰੇ 'ਤੇ ਖੁਸ਼ਕੀ ਜ਼ਿਆਦਾ ਹੈ ਤਾਂ ਤੁਸੀਂ ਸੰਤਰੇ ਦਾ ਪੈਕ ਚਿਹਰੇ 'ਤੇ ਲਗਾ ਸਕਦੇ ਹੋ। ਇਸ ਪੈਕ ਨੂੰ ਬਣਾਉਣ ਲਈ 1 ਚਮਚ ਸੰਤਰੇ ਦੇ ਛਿਲਕੇ ਦੇ ਪਾਊਡਰ 'ਚ ਦੁੱਧ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ ਘੱਟ ਤੋਂ ਘੱਟ 15 ਮਿੰਟ ਤਕ ਚਿਹਰੇ 'ਤੇ ਲਗਾਓ। ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਇਸਨੂੰ ਸਾਫ਼ ਕਰ ਲਓ। ਹਫ਼ਤੇ 'ਚ ਦੋ ਵਾਰ ਇਸ ਪੈਕ ਦਾ ਇਸਤੇਮਾਲ ਕਰੋ, ਇਸ ਨਾਲ ਤੁਹਾਡੀ ਚਮੜੀ ਦਾ ਖੁਸ਼ਕਪਨ ਦੂਰ ਹੋਵੇਗਾ ਅਤੇ ਚਮੜੀ 'ਚ ਨਿਖ਼ਾਰ ਆਵੇਗਾ।
ਜੇਕਰ ਤੁਹਾਨੂੰ ਵੀ ਹੈ ਲੰਮੇ ਸਮੇਂ ਤੋਂ ਜ਼ੁਕਾਮ, ਤਾਂ ਹੋ ਸਕਦੀਆਂ ਹਨ ਇਹ ਸਮੱਸਿਆਵਾਂ
NEXT STORY