ਜਲੰਧਰ: ਜ਼ੁਕਾਮ ਹੁਣ ਇਕ ਨਾਰਮਲ ਸਮੱਸਿਆ ਹੈ ਪਰ ਕਈ ਵਾਰ ਇਹ ਸਮੱਸਿਆ ਗੰਭੀਰ ਵੀ ਹੋ ਸਕਦੀ ਹੈ ਕਿਉਂਕਿ ਕਈ ਵਾਰ ਜ਼ੁਕਾਮ ਲੰਬੇ ਸਮੇਂ ਤੱਕ ਠੀਕ ਨਹੀਂ ਹੁੰਦਾ। ਵੈਸੇ ਤਾਂ ਨਾਰਮਲ ਜ਼ੁਕਾਮ ਇਕ ਹਫ਼ਤੇ ਦੇ ਅੰਦਰ-ਅੰਦਰ ਠੀਕ ਹੋ ਜਾਂਦਾ ਹੈ ਪਰ ਜੇਕਰ ਇਹ ਜ਼ੁਕਾਮ ਲੰਬੇ ਸਮੇਂ ਤੱਕ ਰਹਿੰਦਾ ਹੈ ਅਤੇ ਸਾਹ ਲੈਣ 'ਚ ਦਿੱਕਤ ਆ ਰਹੀ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਇਹ ਜ਼ੁਕਾਮ ਦੇ ਗੰਭੀਰ ਲੱਛਣ ਹੋ ਸਕਦੇ ਹਨ। ਜੇਕਰ ਤੁਸੀਂ ਵੀ ਐਲਰਜੀ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਸ ਨੰਬਰ 'ਤੇ 97806-77077 ਕਾਲ ਕਰਕੇ ਸਮਾਧਾਨ ਲੈ ਸਕਦੇ ਹੋ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਲੰਬੇ ਸਮੇਂ ਤੱਕ ਜ਼ੁਕਾਮ ਠੀਕ ਨਹੀਂ ਹੋ ਰਿਹਾ ਤਾਂ ਉਸ ਦੇ ਕਿਹੜੇ-ਕਿਹੜੇ ਕਾਰਨ ਹੋ ਸਕਦੇ ਹਨ।
ਫਲੂ ਦੀ ਸਮੱਸਿਆ
ਜ਼ੁਕਾਮ ਤੇ ਫਲੂ ਦੇ ਲੱਛਣ ਕਾਫ਼ੀ ਹੱਦ ਤੱਕ ਇੱਕੋ ਜਿਹੇ ਹੁੰਦੇ ਹਨ। ਇਸ ਲਈ ਇਸ ਬਿਮਾਰੀ ਦਾ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ। ਇਹ ਨਾਰਮਲ ਜ਼ੁਕਾਮ ਦੀ ਜਗ੍ਹਾ ਵਾਇਰਲ ਬੁਖਾਰ ਵੀ ਹੋ ਸਕਦਾ ਹੈ। ਇਸ ਨਾਲ ਸ਼ੁਰੂਆਤ 'ਚ ਛਿੱਕਾਂ, ਨੱਕ ਦਾ ਵਹਿਣਾ, ਗਲੇ 'ਚ ਖਰਾਸ਼ ਅਤੇ ਖੰਘ ਜਿਹੀ ਸਮੱਸਿਆ ਹੋ ਸਕਦੀ ਹਨ। ਤੁਹਾਨੂੰ ਫਲੂ ਦੇ ਨਾਲ ਖੰਘ ਵੀ ਹੋ ਸਕਦੀ ਹੈ ਪਰ ਫਲੂ ਦਾ ਜ਼ੁਕਾਮ ਥੋੜ੍ਹਾ ਅਲੱਗ ਹੁੰਦਾ ਹੈ। ਇਸ ਦੇ ਨਾਲ ਬੁਖਾਰ, ਠੰਡ ਲੱਗਣਾ, ਸਿਰਦਰਦ, ਥਕਾਵਟ ਅਤੇ ਮਾਸਪੇਸ਼ੀਆਂ 'ਚ ਦਰਦ ਹੁੰਦਾ ਹੈ।
ਇਹ ਵੀ ਪੜ੍ਹੋ:ਸੁਸਤੀ ਦੂਰ ਕਰਨ ਲਈ ਇਨ੍ਹਾਂ ਤਰਲ ਪਦਾਰਥਾਂ ਦੀ ਕਰੋ ਵਰਤੋਂ, ਸਰੀਰ ਨੂੰ ਹੋਵੇਗਾ ਲਾਭ
ਐਲਰਜੀ ਦੀ ਸਮੱਸਿਆ
ਲੰਬੇ ਸਮੇਂ ਤੱਕ ਜ਼ੁਕਾਮ ਦੀ ਸਮੱਸਿਆ ਰਹਿਣਾ ਇਕ ਐਲਰਜੀ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ 'ਚ ਛਿੱਕਾਂ, ਨੱਕ 'ਚ ਬਲਗਮ ਭਰਨਾ, ਨੱਕ ਦਾ ਵਹਿਣਾ ਜਿਹੇ ਲੱਛਣ ਦਿਖਾਈ ਦਿੰਦੇ ਹਨ। ਜ਼ੁਕਾਮ ਦੇ ਲੱਛਣ ਸਿਰਫ਼ ਇਕ ਹਫ਼ਤਾ ਰਹਿੰਦੇ ਹਨ ਅਤੇ ਐਲਰਜੀ ਹੋਣ ਤੇ ਇਹ ਲੰਬੇ ਸਮੇਂ ਤੱਕ ਰਹਿ ਸਕਦੀ ਹੈ। ਇਸ ਲਈ ਲੰਬੇ ਸਮੇਂ ਤੱਕ ਜ਼ੁਕਾਮ ਰਹਿਣ ਤੇ ਐਲਰਜੀ ਦਾ ਟੈਸਟ ਜ਼ਰੂਰ ਕਰਵਾਓ।
ਸਾਈਨਸ ਦੀ ਸਮੱਸਿਆ
ਜੇਕਰ ਤੁਹਾਡਾ ਜ਼ੁਕਾਮ ਦਸ ਦਿਨਾਂ 'ਚ ਠੀਕ ਨਹੀਂ ਹੁੰਦਾ ਤਾਂ ਇਹ ਸਾਈਨਸ ਦੇ 'ਚ ਬਦਲ ਸਕਦਾ ਹੈ। ਸਾਈਨਸ ਉਸ ਸਮੇਂ ਹੁੰਦਾ ਹੈ। ਜਦੋਂ ਚਿਹਰੇ ਦੀ ਪਾਕੇਟਸ 'ਚ ਤਰਲ ਪਦਾਰਥ ਜੰਮਣ ਲੱਗਦਾ ਹੈ। ਜਿਸ 'ਚ ਕੀਟਾਣੂ ਜਨਮ ਲੈਣ ਲੱਗਦੇ ਹਨ। ਇਸ ਲਈ ਜੇਕਰ ਤੁਹਾਨੂੰ ਵੀ ਜ਼ੁਕਾਮ ਦੇ ਨਾਲ ਨਾਲ ਸਿਰ ਦਰਦ ਰਹਿੰਦਾ ਹੈ ਤਾਂ ਇਹ ਸਾਈਨਸ ਦੀ ਸਮੱਸਿਆ ਹੋ ਸਕਦੀ ਹੈ।
ਇਹ ਵੀ ਪੜ੍ਹੋ:ਇਕੱਲੀਆਂ ਰਹਿਣ ਵਾਲੀਆਂ ਜਨਾਨੀਆਂ ਨੂੰ ਬਲੱਡ ਪ੍ਰੈੱਸ਼ਰ ਦਾ ਖ਼ਤਰਾ ਜ਼ਿਆਦਾ, ਜਾਣੋ ਕਿਉਂ
ਨਿਮੋਨੀਏ ਦੀ ਸਮੱਸਿਆ
ਨਿਮੋਨੀਆ ਸਿੱਧਾ ਸਰਦੀ ਅਤੇ ਫਲੂ ਨਾਲ ਨਹੀਂ ਹੁੰਦਾ। ਇਹ ਉਸ ਸਮੇਂ ਹੁੰਦਾ ਹੈ ਜਦੋਂ ਸਾਡੇ ਕਿਸੇ ਬੈਕਟੀਰੀਆ, ਵਾਇਰਲ ਜਾਂ ਫੇਫੜਿਆਂ 'ਚ ਫੰਗਲ ਇਨਫੈਕਸ਼ਨ ਦੀ ਸਮੱਸਿਆ ਹੋ ਜਾਂਦੀ ਹੈ। ਨਿਮੋਨੀਆ ਦੇ ਲੱਛਣ ਵਧੇ ਹੋਏ ਜ਼ੁਕਾਮ ਤੇ ਫਲੂ ਦੀ ਤਰ੍ਹਾਂ ਲੱਗ ਸਕਦੇ ਹਨ ਪਰ ਇਸ ਤੋਂ ਇਲਾਵਾ ਬੁਖਾਰ, ਸਾਹ ਲੈਣ 'ਚ ਦਿੱਕਤ ਜਿਹੇ ਲੱਛਣ ਵੀ ਨਿਮੋਨੀਆ ਦੇ ਹੁੰਦੇ ਹਨ।
'ਵੱਡੀ ਇਲਾਇਚੀ' ਦੀ ਵਰਤੋਂ ਨਾਲ ਹੋਣਗੇ ਬੇਮਿਸਾਲ ਫ਼ਾਇਦੇ, ਦੂਰ ਹੋਣਗੀਆਂ ਇਹ ਬੀਮਾਰੀਆਂ
NEXT STORY