ਜਲੰਧਰ— ਜਿਸ ਤਰ੍ਹਾਂ ਤੁਸੀਂ ਆਪਣੇ ਸੂਤੀ ਅਤੇ ਰੇਸ਼ਮੀ ਕੱਪੜਿਆਂ ਦੀ ਦੇਖਭਾਲ ਕਰਦੇ ਹੋ, ਉਸੇ ਤਰ੍ਹਾਂ ਤੁਹਾਨੂੰ ਊਨੀ ਕੱਪੜਿਆਂ ਦੀ ਵੀ ਖਾਸ ਦੇਖਭਾਲ ਕਰਨੀ ਚਾਹੀਦੀ ਹੈ, ਤਾਂ ਕਿ ਤੁਹਾਡਾ ਸਵੈਟਰ 40 ਤੋਂ 36 ਨਾ ਹੋਣ ਉਸ ਦੀ ਸੁੰਦਰਤਾ ਹਮੇਸ਼ਾ ਬਣੀ ਰਹੇ
ਦੇਖਭਾਲ ਦੇ ਆਸਾਨ ਤਰੀਕੇ
1. ਗਿੱਲੇ ਊਨੀ ਕੱਪੜਿਆਂ 'ਤੇ ਆਇਰਨ ਨਾ ਕਰੋ, ਅਜਿਹਾ ਕਰਨ ਨਾਲ ਉਨ੍ਹਾਂ ਦੀ ਚਮਕ ਫਿੱਕੀ ਪੈ ਜਾਂਦੀ ਹੈ। ਊਨੀ ਕੱਪੜਿਆਂ ਨੂੰ ਉਲਟਾ ਕਰਕੇ ਧੋਵੋ ਅਤੇ ਸੁਕਾਓ।
2. ਊਨੀ ਕੱਪੜੇ ਹਮੇਸ਼ਾ ਚੰਗੀ ਕੰਪਨੀ ਦੇ ਖਰੀਦੋ। ਭੁੱਲ ਕੇ ਵੀ ਸਸਤੇ ਚੱਕਰ 'ਚ ਨੇ ਪਓ, ਕਿਉਂਕਿ ਅਜਿਹੇ ਕੱਪੜਿਆਂ 'ਚ ਚੁੱਭਣ ਵਾਲੇ ਰੇਸ਼ੇ ਹੁੰਦੇ ਹਨ, ਜੋ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ।
3. ਊਨੀ ਕੱਪੜੇ ਹਮੇਸ਼ਾ ਕਿਸੇ ਚੰਗੇ ਮਾਈਲਡ ਡਿਟਰਜੈਂਟ ਨਾਲ ਧੋਵੋ।
4. ਗਰਮ ਕੱਪੜਿਆਂ ਨੂੰ ਜ਼ੋਰ-ਜ਼ੋਰ ਨਾਲ ਰਗੜਨਾ ਜਾਂ ਕੁੱਟਣਾ ਨੁਕਸਾਨਦਾਇਕ ਹੁੰਦਾ ਹੈ।
5. ਦਾਗ-ਧੱਬਿਆਂ ਨੂੰ ਹਟਾਉਣ ਲਈ ਨਰਮ ਸਾਬਮ ਵਰਤੋਂ ਫਿਰ ਸਾਫ ਪਾਣੀ 'ਚ ਉਨ੍ਹਾਂ ਨੂੰ ਕੱਸ ਕੇ ਨਿਚੋੜੋ, ਨਹੀਂ ਤਾਂ ਕੱਪੜਿਆਂ ਦੇ ਆਕਾਰ 'ਚ ਤਬਦੀਲੀ ਹੋ ਸਕਦੀ ਹੈ।
5. ਗਿੱਲੇ ਊਨੀ ਕੱਪੜਿਆਂ ਨੂੰ ਹੈਂਗਰਸ ਅਤੇ ਤਾਰਾਂ ਤੇ ਸੁਕਾਉਣ ਨਾਲ ਉਨ੍ਹਾਂ ਦਾ ਆਕਾਰ 'ਚ ਤਬਦੀਲੀ ਹੋ ਸਕਦੀ ਹੈ।
6. ਊਨੀ ਕੱਪੜਿਆਂ ਨੂੰ ਸਲੀਕੇ ਨਾਲ ਤਹਿ ਕਰਕੇ ਜਾਂ ਹੈਂਗਰ 'ਤੇ ਲਟਕਾ ਕੇ ਰੱਖਣਾ ਚਾਹੀਦਾ ਹੈ। ਗਰਮ ਅਤੇ ਰੇਸ਼ਮੀ ਕੱਪੜੇ ਕੀੜਿਆਂ ਤੋਂ ਬਚਾਉਣ ਲਈ ਯੂਕੇਲਿਪਟਸ ਦੀਆਂ ਸੁੱਕੀਆਂ ਪੱਤਿਆਂ ਵੀ ਵਰਤੀਆਂ ਜਾ ਸਕਦੀਆਂ ਹਨ।
7. ਅਲਮਾਰੀ 'ਚ ਊਨੀ ਕੱਪੜੇ ਰੱਖਦੇ ਸਮੇਂ ਓਡੋਨਿਲ ਜ਼ਰੂਰ ਰੱਖੋ। ਇਸ ਦੀ ਹਲਕੀ ਖੁਸ਼ਬੂ ਨਾਲ ਤੁਹਾਡੇ ਕੱਪੜੇ ਹਮੇਸ਼ਾ ਖੁਸ਼ਬੂਦਾਰ ਰਹਿਣਗੇ ਅਤੇ ਕੀੜਿਆਂ ਤੋਂ ਵੀ ਬਚੇ ਰਹਿਣਗੇ
ਵਿਸ਼ਾਲ ਪਰ ਉਜੜਿਆ ਹੋਟਲ
NEXT STORY