ਮੁੰਬਈ— ਇਹ ਸਹੀ ਹੈ ਕਿ ਦੁਪੱਟਾ ਕਿਸੇ ਵੀ ਭਾਰਤੀ ਲਿਵਾਸ ਦੀ ਸੁੰਦਰਤਾ ਵਧਾ ਸਕਦਾ ਹੈ ਅਤੇ ਇਸਨੂੰ ਵੱਖ-ਵੱਖ ਅੰਦਾਜ਼ 'ਚ ਲੈ ਕੇ ਤੁਸੀਂ ਆਪਣੀ ਲੁਕ 'ਚ ਚਾਰ ਚੰਨ ਲਗਾ ਸਕਦੇ ਹੋ। ਇੰਨਾ ਹੀ ਨਹੀਂ, ਤੁਸੀਂ ਇਕ ਵੱਖਰੇ ਅੰਦਾਜ਼ 'ਚ ਦੁਪੱਟਾ ਲੈ ਕੇ ਭੀੜ 'ਚ ਸਭ ਤੋਂ ਵੱਖਰੇ ਅੰਦਾਜ਼ 'ਚ ਨਜ਼ਰ ਆ ਸਕਦੇ ਹੋ।
1. ਸਿਰ 'ਤੇ ਲਪੇਟੋ
ਦੁਪੱਟੇ ਨੂੰ ਸਿਰ 'ਤੇ ਪੱਗ ਵਾਂਗ ਲਪੇਟੋ। ਉਂਝ ਤਾਂ ਇਹ ਸਟਾਈਲ ਆਪਣੇ-ਆਪ 'ਚ ਪੂਰਾ ਹੈ ਅਤੇ ਤੁਹਾਨੂੰ ਇਕ ਵੱਖਰੀ ਲੁਕ ਦਿੰਦਾ ਹੈ ਪਰ ਜੇਕਰ ਤੁਸੀਂ ਚਾਹੋ ਤਾਂ ਇਸ ਦੇ ਨਾਲ ਮੱਥੇ 'ਤੇ ਜਿਊਲਰੀ ਵੀ ਪਹਿਨ ਸਕਦੇ ਹੋ।
2. ਹੱਥਾਂ 'ਚ ਬੰਨ੍ਹੋ
ਮੋਢੇ 'ਤੇ ਰਵਾਇਤੀ ਢੰਗ ਨਾਲ ਦੁਪੱਟਾ ਲੈਣ ਦੀ ਬਜਾਏ ਇਸਨੂੰ ਆਪਣੇ ਹੱਥ 'ਚ ਬੰਨ ਕੇ ਤੁਸੀਂ ਇਕ ਐਕਸੈਂਸਰੀ ਦੇ ਤੋਰ 'ਤੇ ਵੀ ਇਸਨੂੰ ਵਰਤ ਸਕਦੇ ਹੋ। ਇਸ ਨਾਲ ਤੁਸੀਂ ਆਪਣੇ ਰਵਾਇਤੀ ਲਿਬਾਸ 'ਚ ਆਧੁਨਿਕਤਾ ਦਾ ਸੁਮੇਲ ਕਰ ਸਕਦੇ ਹੋ। ਇਹ ਸਟਾਈਲ ਅਨਾਰਕਲੀ ਸੂਟ ਅਤੇ ਲਹਿੰਗੇ ਨਾਲ ਬਹੁਤ ਹੀ ਸੁੰਦਰ ਲੱਗੇਗਾ ਅਤੇ ਪਾਰਟੀ 'ਚ ਤੁਸੀਂ ਸਭ ਦੇ ਆਕਰਸ਼ਣ ਦਾ ਕੇਂਦਰ ਬਣ ਜਾਓਗੇ।
3. ਪੂਰਾ ਫੈਲਾ ਕੇ ਬੁੱਕਲ ਮਾਰੋ
ਦੁਪੱਟੇ ਨੂੰ ਗਲੇ 'ਚ ਲਪੇਟਣ ਦੀ ਬਜਾਏ ਤੁਸੀਂ ਇਸ ਦੀ ਬੁੱਕਲ ਮਾਰ ਸਕਦੇ ਹੋ ਜਾਂ ਦੋਹਾਂ ਪਾਸਿਆਂ ਤੋਂ ਸਾਹਮਣੇ ਲਟਕਾ ਕੇ ਫੈਲਾ ਸਕਦੇ ਹੋ ਭਾਵੇ ਇਹ ਕੈਜ਼ੁਅਲ ਲੁਕ ਹੈ ਪਰ ਹਮੇਸ਼ਾ ਪ੍ਰਭਾਵੀ ਹੁੰਦਾ ਹੈ। ਜੇਕਰ ਦੁਪੱਟੇ 'ਤੇ ਐਬ੍ਰਾਇਡਰੀ, ਸੀਕਵਿੰਗ ਵਰਕ ਅਤੇ ਕੋਈ ਪ੍ਰਿੰਟ ਹੈ ਤਾਂ ਹਮੇਸ਼ਾ ਉਸਨੂੰ ਫੈਲਾ ਕੇ ਹੀ ਲਓ। ਇਹ ਦੇਖਣ 'ਚ ਬਹੁਤ ਆਕਰਸ਼ਕ ਤਾਂ ਹੋਵੇਗਾ, ਨਾਲ ਹੀ ਇਹ ਤੁਹਾਡੇ ਲਿਬਾਸ ਦੀ ਗ੍ਰੇਸ ਵੀ ਵਧਾ ਦਿੰੰਦਾ ਹੈ।
4. ਗਰਦਨ 'ਚ ਲਪੇਟ ਕੇ ਪਾਓ ਆਕਰਸ਼ਕ ਲੁਕ
ਪਾਰਟੀ 'ਚ ਸ਼ਾਮਲ ਹੋਣ ਦੌਰਾਨ ਤੁਸੀਂ ਆਪਣੇ ਦੁਪੱਟੇ ਨੂੰ ਗਰਦਨ ਦੇ ਚਾਰੇ ਲਪੇਟ ਕੇ ਕੈਜ਼ੁਅਲ ਲਿਬਾਸ ਨਾਲ ਵੀ ਆਕਰਸ਼ਕ ਅਤੇ ਕਲਾਸੀ ਦਿੱਖ ਸਕਦੇ ਹੋ।
5. ਰਵਾਇਤੀ ਸਟਾਈਲ ਨਾਲ ਲਓ ਦੁਪੱਟਾ
ਜੇਕਰ ਤੁਸੀਂ ਸਾਦਗੀ ਨਾਲ ਦੁਪੱਟਾ ਲੈਣਾ ਹੀ ਤੁਹਾਡੇ ਲਈ ਬਿਹਤਰ ਹੈ ਅਤੇ ਇਹ ਸਟਾਈਲ ਸਦਾਬਹਾਰ ਹੈ।
ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਸਿੰਘਾੜਾ
NEXT STORY