ਨਵੀਂ ਦਿੱਲੀ—ਸਰਦੀਆਂ ਦੌਰਾਨ ਪਾਰਟੀਆਂ ਦੇ ਇਸ ਸੀਜ਼ਨ ਵਿੱਚ ਹਰ ਕੋਈ ਫੈਸ਼ਨੇਬਲ ਨਜ਼ਰ ਆਉਣਾ ਚਾਹੁੰਦਾ ਹੈ ਤੇ ਪ੍ਰਫੈਕਟ ਲੁੱਕ ਵੀ ਚਾਹੁੰਦਾ ਹੈ।ਲੈਕਮੇ ਫੈਸ਼ਨ ਵੀਕ ਜੈਨ ਨੈਕਸਟ ਦੀ ਡਿਜ਼ਾਈਨਰ ਪਦਮਾ ਰਾਜ ਕੇਸ਼ਰੀ ਨੇ ਸਰਦੀਆਂ ਵਿੱਚ ਪੁਰਖਾਂ ਲਈ ਫੈਸ਼ਨੇਬਲ ਨਜ਼ਰ ਆਉਣ ਬਾਰੇ ਇਹ ਸੁਝਾਅ ਦਿੱਤੇ ਹਨ।
ਗਰਮਾਹਟ ਲਈ ਤੇ ਸਮਾਰਟ ਲੁੱਕ ਲਈ ਗੋਲ ਗਲੇ ਦੇ ਸਵੈਟਰ ਦੇ ਨਾਲ ਇੱਕ ਸਫੇਦ ਸ਼ਰਟ ਲੇਅਰ ਕਰੋ। ਇਸ ਦੇ ਨਾਲ ਹੀ ਟਰੈਂਚ ਕੋਟ ਪਾਓ, ਜੋ ਹਮੇਸ਼ਾਂ ਫੈਸ਼ਨ ਵਿੱਚ ਬਣਿਆ ਰਹਿੰਦਾ ਹੈ।
ਸਰਦੀ ਦੇ ਮਹੀਨੇ ਵਿੱਚ ਗਰੇ, ਯਾਕ ਬਰਾਊਨ, ਗੂਹੜਾ ਨੀਲਾ, ਬੈਂਗਨੀ ਆਦਿ ਗੂਹੜੇ ਰੰਗ ਦੇ ਸਪੋਰਟ ਆਊਟਫਿੱਟ ਪਹਿਨੋ।
ਕੰਪਲੀਟ ਲੁੱਕ ਲਈ ਮਫਲਰ, ਉਨ ਦੇ ਨੈਕ ਵਾਰਮਰ ਤੇ ਦਸਤਾਨੇ ਪਹਿਣ ਸਕਦੇ ਹੋ, ਜੋ ਗਰਮਾਹਟ ਵੀ ਦੇਣਗੇ।
ਸਰਦੀਆਂ ਵਿੱਚ ਮੈਰੀਨੋ ਵੂਲ ਬਿਹਤਰੀਨ ਫੈਬਰਿਕ ਹੁੰਦਾ ਹੈ। ਇਹ ਤੁਹਾਨੂੰ ਠੰਢ ਤੋਂ ਬਚਾਉਂਦਾ ਹੈ। ਮੈਰੀਨੋ ਵੂਲ ਕੱਪੜੇ ਤੁਹਾਨੂੰ ਆਕਰਸ਼ਕ ਲੁੱਕ ਦਿੰਦੇ ਹਨ। ਇਹ ਕਿਸੇ ਵੀ ਪਹਿਰਾਵੇ ਦੀ ਸ਼ੋਭਾ ਵਧਾਉਂਦੇ ਹਨ।
ਗਰਮ ਕੱਪੜਿਆਂ ਦੀ ਲੇਅਰਿੰਗ ਨਾ ਸਰੀਫ਼ ਤੁਹਾਡੇ ਲਈ ਆਰਾਮਦਾਇਕ ਸਾਬਤ ਹੋਵੇਗੀ ਬਲਕਿ ਤੁਹਾਨੂੰ ਸਰਦੀਆਂ ਵਿੱਚ ਫੈਸ਼ਨੇਬਲ ਲੁੱਕ ਵੀ ਦੇਵੇਗੀ।
ਵੱਖ-ਵੱਖ ਤਰ੍ਹਾਂ ਦੇ ਰੰਗਾਂ ਵਾਲੇ ਗਰਮ ਪਹਿਰਾਵੇ ਚੁਣੋ ਤੇ ਵੱਖ-ਵੱਖ ਲੈਂਥ ਵਾਲੇ ਮੈਰੀਨੋ ਵੂਲ ਦੇ ਕੱਪੜਿਆਂ ਦੀ ਵਰਤੋਂ ਕਰੋ, ਜੋ ਤੁਹਾਨੂੰ ਗਰਮ ਵੀ ਰੱਖਣਗੇ।
ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ
NEXT STORY