ਮੁੰਬਈ- ਭਾਰਤੀ ਹੋਵੇ ਜਾਂ ਪੱਛਮੀ ਡਰੈੱਸ ਇਨ੍ਹਾਂ ਸਾਰਿਆਂ ’ਚ ਨੈੱਕਲਾਈਨ ਦਾ ਖਾਸ ਮਹੱਤਵ ਹੁੰਦਾ ਹੈ। ਸਹੀ ਫਿਟਿੰਗ ਅਤੇ ਨੈੱਕਲਾਈਨ ਦਾ ਡਿਜ਼ਾਈਨ ਕਿਸੇ ਵੀ ਆਊਟਫਿਟ ਨੂੰ ਖੂਬਸੂਰਤ ਬਣਾ ਦਿੰਦਾ ਹੈ। ਦੂਜੇ ਪਾਸੇ ਇਸਨੂੰ ਪਹਿਨਣ ’ਤੇ ਲੁੱਕ ਵੀ ਪ੍ਰਫੈਕਟ ਲੱਗਦੀ ਹੈ। ਇਹੋ ਕਾਰਨ ਹੈ ਿਕ ਔਰਤਾਂ ਅਤੇ ਮੁਟਿਆਰਾਂ ਹਰ ਡਰੈੱਸ ਦੇ ਬੈਕ ਨੈੱਕਲਾਈਨ ਦੇ ਨਾਲ-ਨਾਲ ਫਰੰਟ ਵਿਚ ਵੀ ਡਿਜ਼ਾਈਨਰ ਨੈੱਕਲਾਈਨ ਵਾਲੇ ਡਰੈੱਸ ਖਰੀਦਣਾ ਪਸੰਦ ਕਰ ਰਹੀਆਂ ਹਨ ਜੋ ਉਨ੍ਹਾਂ ਦੇ ਚਿਹਰੇ ਦੇ ਬਣਤਰ ਦੇ ਨਾਲ ਮੈਚ ਕਰਨ ਦੇ ਨਾਲ ਹੀ ਉਨ੍ਹਾਂ ਦੀ ਖੂਬਸੂਰਤੀ ਨੂੰ ਵਧਾਉਣ ਦਾ ਵੀ ਕੰਮ ਕਰਦੀ ਹੈ। ਡਿਜ਼ਾਈਨਰ ਨੈੱਕਲਾਈਨ ਸੂਟ, ਕੁੜਤੀ, ਟਾਪ, ਬਲਾਊਜ਼, ਫਰਾਕ ਅਤੇ ਹੋਰ ਪਹਿਰਾਵਿਆਂ ਨੂੰ ਖਾਸ ਅਤੇ ਸਟਾਈਲਿਸ਼ ਬਣਾਉਣ ਦਾ ਇਕ ਸ਼ਾਨਦਾਰ ਤਰੀਕਾ ਹੈ।
ਮੁਟਿਆਰਾਂ ਅਤੇ ਔਰਤਾਂ ਨੂੰ ਕਈ ਤਰ੍ਹਾਂ ਦੇ ਆਕਰਸ਼ਕ ਨੈੱਕਲਾਈਨ ਡਿਜ਼ਾਈਨ ਪਸੰਦ ਆ ਰਹੇ ਹਨ ਜਿਨ੍ਹਾਂ ਵਿਚ ਵੀ-ਨੈੱਕ, ਸਕੁਵਾਇਰ ਨੈੱਕ, ਸਵੀਟਹਾਰਟ ਨੈੱਕ, ਹਾਲਡਰ ਨੈੱਕ, ਕਾਲਰ ਨੈੱਕਲਾਈਨ, ਵੋਟ ਨੈੱਕ, ਸਕੂਪ ਨੈੱਕ, ਰਾਊਂਡ ਨੈੱਕ ਆਦਿ ਡਿਜ਼ਾਈਨ ਸ਼ਾਮਲ ਹਨ। ਵੀ ਨੈੱਕਲਾਈਨ ਬਾਡੀ ਨੂੰ ਲੰਬਾ ਅਤੇ ਪਤਲਾ ਦਿਖਾਉਣ ਵਿਚ ਮਦਦ ਕਰਦੀ ਹੈ, ਖਾਸ ਕਰ ਕੇ ਇਹ ਚੌੜੇ ਮੋਡਿਆਂ ਵਾਲੀਆਂ ਮੁਟਿਆਰਾਂ ਲਈ ਇਕ ਚੰਗਾ ਬਦਲ ਹੈ। ਸਕੁਵਾਇਰ ਨੈੱਕਲਾਈਨ ਮੁਟਿਆਰਾਂ ਅਤੇ ਔਰਤਾਂ ਦੀ ਲੁੱਕ ਨੂੰ ਇਕ ਮਾਡਰਨ ਅਤੇ ਸਟਾਈਲਿਸ਼ ਟੱਚ ਦਿੰਦਾ ਹੈ। ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਨੂੰ ਇਸ ਨੈੱਕਲਾਈਨ ਦੇ ਟਾਪ ਅਤੇ ਪੱਛਮੀ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ। ਸਵੀਟਹਾਰਟ ਨੈੱਕਲਾਈਨ ਇਕ ਦਿਲ ਦੇ ਆਕਾਰ ਦੀ ਹੁੰਦੀ ਹੈ। ਇਹ ਮੁਟਿਆਰਾਂ ਨੂੰ ਬਹੁਤ ਅਟ੍ਰੈਕਟਿਵ ਲੁੱਕ ਦਿੰਦੀ ਹੈ। ਹਾਲਟਰ ਨੈੱਕਲਾਈਨ ਮੋਡੇ ਤੋਂ ਸ਼ੁਰੂ ਹੋ ਕੇ ਗਰਦਨ ਦੇ ਪਿੱਛੇ ਬੰਨ੍ਹਣ ਵਾਲੀ ਹੁੰਦੀ ਹੈ। ਕਾਲਰ ਨੈੱਕਲਾਈਨ ਸ਼ਰਟ ਦੇ ਕਾਲਰ ਵਾਂਗ ਹੁੰਦੀ ਹੈ, ਜੋ ਮੁਟਿਆਰਾਂ ਅਤੇ ਔਰਤਾਂ ਦੀ ਲੁੱਕ ਨੂੰ ਇਕ ਸਮਾਰਟ ਅਤੇ ਕਲਾਸਿਕ ਟੱਚ ਦਿੰਦੀ ਹੈ। ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਨੂੰ ਦਫਤਰ, ਮੀਟਿੰਗ ਅਤੇ ਇੰਟਰਵਿਊ ਦੌਰਾਨ ਇਸ ਨੈੱਕਲਾਈਨ ਵਾਲੇ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ।
ਅੰਗਰੱਖਾ ਨੈੱਕਲਾਈਨ ਮੁਟਿਆਰਾਂ ਅਤੇ ਔਰਤਾਂ ਦੀ ਲੁੱਕ ਨੂੰ ਟਰੈਡੀਸ਼ਨਲ ਟੱਚ ਦਿੰਦੀ ਹੈ। ਕੀਹੋਲ ਨੈੱਕਲਾਈਨ ਇਕ ਛੋਟੇ ਤੋਂ ਸਰਕਲ ਦੇ ਆਕਾਰ ਦੀ ਹੁੰਦੀ ਹੈ ਜੋ ਮੁਟਿਆਰਾਂ ਦੀ ਲੁੱਕ ਨੂੰ ਯੂਨੀਕ ਅਤੇ ਸਟਾਈਲਿਸ਼ ਦਿਖਾਉਂਦੀ ਹੈ। ਬੋਟ ਨੈੱਕਲਾਈਨ ਇਕ ਕਿਸ਼ਤੀ ਦੇ ਆਕਾਰ ਦੀ ਹੁੰਦੀ ਹੈ, ਜੋ ਮੁਟਿਆਰਾਂ ਦੀ ਲੁੱਕ ਨੂੰ ਸਿੰਪਲ ਟੱਚ ਦਿੰਦੀ ਹੈ। ਹਾਈ ਨੈੱਕਲਾਈਨ ਗਰਦਨ ਨੂੰ ਪੂਰੀ ਤਰ੍ਹਾਂ ਢੱਕਦੀ ਹੈ। ਸਲੀਵਲੈੱਸ ਨੈੱਕਲਾਈਨ ਬਿਨਾਂ ਸਲੀਵਸ ਵਾਲੀ ਹੁੰਦੀ ਹੈ। ਜ਼ਿਆਦਾਤਰ ਮੁਟਿਆਰਾਂ ਨੂੰ ਇਸ ਨੈੱਕਲਾਈਨ ਦੇ ਕਤਰਾਪ ਟਾਪ ਅਤੇ ਪੱਛਮੀ ਡਰੈੱਸ ਪਸੰਦ ਆ ਰਹੇ ਹਨ। ਇਸੇ ਤਰ੍ਹਾਂ ਕਈ ਹੋਰ ਨੈੱਕਲਾਈਨ ਡਿਜ਼ਾਈਨ ਦੀਆਂ ਡਰੈੱਸਾਂ ਵੀ ਮਾਰਕੀਟ ਵਿਚ ਮਿਲ ਰਹੀਆਂ ਹਨ। ਖੂਬਸੂਰਤ ਨੈੱਕਲਾਈਨ ਡਰੈੱਸ ਨੂੰ ਚਾਰ ਚੰਦ ਲਗਾਉਂਦੀ ਹੈ। ਇਹੋ ਕਾਰਨ ਹੈ ਕਿ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਾਂ ਦੀਆਂ ਨੈੱਕਲਾਈਨ ਵਾਲੀਆਂ ਡਰੈੱਸਾਂ ਪਸੰਦ ਆ ਰਹੀਆਂ ਹਨ। ਦੂਜੇ ਪਾਸੇ ਕੁਝ ਮੁਟਿਆਰਾਂ ਅਜਿਹੀਆਂ ਵੀ ਹਨ ਜੋ ਮਾਰਕੀਟ ਤੋਂ ਕੱਪੜਾ ਖਰੀਦ ਕੇ ਆਪਣੀ ਪਸੰਦ ਦੀ ਨੈੱਕਲਾਈਨ ਵਾਲੇ ਸੂਟ ਜਾਂ ਡਰੈੱਸ ਸਿਲਵਾ ਰਹੀਆਂ ਹਨ। (
ਔਰਤਾਂ ਨੂੰ ਰਾਇਲ ਲੁੱਕ ਦੇ ਰਹੀਆਂ ਹਨ ਕਸ਼ਮੀਰੀ ਬਾਰਡਰ ਐਂਬ੍ਰਾਇਡਰੀ ਵਾਲੀਆਂ ਸਾੜ੍ਹੀਆਂ
NEXT STORY