ਮੁੰਬਈ- ਸੂਟ ਪਹਿਨਣਾ ਹਰ ਮੁਟਿਆਰ ਅਤੇ ਔਰਤ ਨੂੰ ਪਸੰਦ ਹੁੰਦਾ ਹੈ। ਕੁਝ ਮੁਟਿਆਰਾਂ ਨੂੰ ਆਲ ਓਵਰ ਤਾਂ ਕੁਝ ਨੂੰ ਰੰਗਾਂ ਦਾ ਸੁਮੇਲ ਜਿਵੇਂ ਲਾਲ-ਕਾਲਾ, ਚਿੱਟਾ-ਪੀਲਾ, ਨੀਲਾ-ਚਿੱਟਾ ਤੇ ਹੋਰ ਰੰਗਾਂ ਦਾ ਸੂਟ ਬਹੁਤ ਪਸੰਦ ਹੁੰਦੇ ਹਨ। ਅੱਜਕਲ ਮੁਟਿਆਰਾਂ ਵਿਚ ਪੀਲੇ ਤੇ ਚਿੱਟੇ ਰੰਗਾਂ ਦੇ ਸੁਮੇਲ ਵਾਲੇ ਸੂਟ ਦਾ ਬਹੁਤ ਕਰੇਜ਼ ਦੇਖਿਆ ਜਾ ਰਿਹਾ ਹੈ। ਇਹ ਮੁਟਿਆਰਾਂ ਨੂੰ ਬਹੁਤ ਸਿੰਪਲ ਸੋਬਰ ਦਿਖ ਦਿੰਦੇ ਹਨ।
ਦੂਜੇ ਪਾਸੇ ਵਿਆਹ ਦੌਰਾਨ ਹਲਦੀ ਦੀ ਰਸਮ ਵਿਚ ਸਾਰੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਪੀਲੇ ਰੰਗ ਜਾਂ ਫਿਰ ਚਿੱਟੇ-ਪੀਲੇ ਸੁਮੇਲ ਵਾਲੇ ਸੂਟ ਪਹਿਨੇ ਦੇਖਿਆ ਜਾ ਸਕਦਾ ਹੈ। ਮਾਰਕੀਟ ਵਿਚ ਅੱਜਕਲ ਚਿੱਟੇ-ਪੀਲੇ ਰੰਗ ਦੇ ਸੁਮੇਲ ਵਾਲੇ ਸੂਟ ਕਈ ਡਿਜ਼ਾਈਨ ਅਤੇ ਪੈਟਰਨ ਵਿਚ ਮੁਹੱਈਆ ਹਨ। ਇਨ੍ਹਾਂ ਸੂਟਾਂ ਦੇ ਨਾਲ ਜ਼ਿਆਦਾਤਰ ਕੁੜਤੀ ਪੀਲੇ ਰੰਗ ਦੀ ਅਤੇ ਬਾਟਮ ਜਿਵੇਂ ਪਲਾਜ਼ੋ ਪਲੇਅਰ ਅਤੇ ਸਲਵਾਰ ਚਿੱਟੇ ਰੰਗ ਵਿਚ ਮਿਲ ਰਹੀ ਹੈ। ਉਥੇ ਸ਼ਰਟ ਦੀ ਸਲੀਵਸ ਅਤੇ ਸ਼ਰਟ ਦੇ ਬਾਟਮ ’ਤੇ ਵੀ ਚਿੱਟੇ ਰੰਗ ਦੀ ਹੈਵੀ ਲੇਸ ਲੱਗੀ ਹੁੰਦੀ ਹੈ।
ਇਨ੍ਹਾਂ ਸੂਟਾਂ ਵਿਚ ਲਾਈਟ ਐਂਬ੍ਰਾਇਡਰੀ ਤੋਂ ਲੈ ਕੇ ਹੈਵੀ ਐਂਬ੍ਰਾਇਡਰੀ ਵਾਲੇ ਸੂਟ ਵੀ ਮੁਹੱਈਆ ਹਨ ਜਿਨ੍ਹਾਂ ਵਿਚ ਵ੍ਹਾਈਟ ਸਟੋਨ, ਵ੍ਹਾਈਟ ਲੇਸ, ਵ੍ਹਾਈਟ ਕਢਾਈ ਵਰਕ ਕੀਤਾ ਹੁੰਦਾ ਹੈ। ਸੂਟ ਨਾਲ ਮੁਟਿਆਰਾਂ ਨੂੰ ਚਿੱਟੇ ਰੰਗ ਦਾ ਦੁੱਪਟਾ ਜਾਂ ਫਿਰ ਚਿੱਟੇ ਅਤੇ ਪੀਲੇ ਦੋਵਾਂ ਰੰਗਾਂ ਦੇ ਸੁਮੇਲ ਦਾ ਦੁੱਪਟਾ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਫੁਟਵੀਅਰ ਵਿਚ ਕੁਝ ਮੁਟਿਆਰਾਂ ਨੂੰ ਮੈਚਿੰਗ ਸੈਂਡਲ, ਬੇਲੀ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਵਾਲਾਂ ਦੇ ਸਟਾਈਲ ਵਿਚ ਮੁਟਿਆਰਾਂ ਇਸਦੇ ਨਾਲ ਜ਼ਿਆਦਾਤਰ ਖੁੱਲ੍ਹੇ ਵਾਲ ਰੱਖਣਾ ਪਸੰਦ ਕਰ ਰਹੀਆਂ ਹਨ। ਮੇਕਅਪ ਵਿਚ ਮੁਟਿਆਰਾਂ ਇਨ੍ਹਾਂ ਸੂਟਾਂ ਨਾਲ ਲਾਈਟ ਮੇਕਅਪ ਕਰਨਾ ਪਸੰਦ ਕਰਦੀਆਂ ਹਨ।
ਇਸ ਅੱਖਰ ਦੇ ਨਾਮ ਵਾਲੇ ਲੋਕ ਪਿਆਰ 'ਚ ਹੁੰਦੇ ਹਨ Unlucky!
NEXT STORY