ਜਲੰਧਰ: ਸਰਦੀਆਂ ਦਾ ਮੌਸਮ ਆ ਗਿਆ ਜੋ ਕਿ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦਾ ਹੈ। ਸਰਦੀ ਸਭ ਨੂੰ ਪਸੰਦ ਹੁੰਦੀ ਹੈ ਪਰ ਇਸ ਦੇ ਨੁਕਸਾਨ ਵੀ ਲੋਕਾਂ ਨੂੰ ਭੁਗਤਣੇ ਪੈਂਦੇ ਹਨ ਜਿਵੇਂ ਸਰਦੀ-ਜ਼ੁਕਾਮ, ਖੁਸ਼ਕੀ ਆਦਿ। ਸਰਦੀ ਲੱਗਣ ਨਾਲ ਸਿਹਤ ਖ਼ਰਾਬ ਹੋਣ ਦਾ ਡਰ ਹੁੰਦਾ ਹੀ ਹੈ, ਨਾਲ ਹੀ ਤੁਹਾਡੀ ਸਕਿਨ ਵੀ ਕਾਫ਼ੀ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਇਸ ਮੌਸਮ 'ਚ ਖੁਸ਼ਕ ਵਾਤਾਵਰਣ ਤੁਹਾਡੀ ਸਕਿਨ 'ਤੇ ਕਾਫ਼ੀ ਅਸਰ ਪਾਉਂਦਾ ਹੈ।ਜਿਸ ਨੂੰ ਦੇਖਦੇ ਹੋਏ ਅੱਜ ਅਸੀਂ ਤੁਹਾਡੇ ਲਈ ਕੁਝ ਉਪਾਅ ਲੈ ਕੇ ਆਏ ਹਾਂ ਜਿਸ ਦੀ ਵਰਤੋਂ ਕਰਕੇ ਤੁਸੀਂ ਆਪਣੀ ਚਮੜੀ ਨੂੰ ਸਿਹਤਮੰਦ ਰੱਖ ਸਕਦੇ ਹੋ।
ਨਾਰੀਅਲ ਤੇਲ: ਨਾਰੀਅਲ ਤੇਲ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਤੁਹਾਡੇ ਸੁੱਕੇ-ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਇਸ ਨੂੰ ਸਮਾਂ ਕੱਢ ਕੇ ਦਿਹਾੜੀ 'ਚ 2-3 ਵਾਰ ਬੁੱਲ੍ਹਾਂ 'ਤੇ ਲਗਾਓ ਅਤੇ ਕੁਦਰਤੀ ਤਰੀਕਿਆਂ ਨਾਲ ਮਾਇਸਚੁਰਾਈਜ਼ ਕਰਕੇ ਬੁੱਲ੍ਹਾਂ ਨੂੰ ਮੁਲਾਇਮ ਬਣਾਓ।
ਸ਼ੂਗਰ: ਸ਼ੂਗਰ ਯਾਨੀ ਕਿ ਖੰਡ, ਇਸ 'ਚ ਐਂਟੀ-ਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਬੁੱਲ੍ਹਾਂ ਨੂੰ ਖੁਸ਼ਕੀ ਤੋਂ ਬਚਾਉਂਦੀ ਹੈ। ਸ਼ੂਗਰ 'ਚ ਗਲਾਈਕੋਲਿਕ ਐਸਿਡ ਹੁੰਦਾ ਹੈ ਜੋ ਬੁੱਲ੍ਹਾਂ ਨੂੰ ਜ਼ਹਿਰੀਲੇ ਤੱਤਾਂ ਤੋਂ ਬਚਾਉਂਦਾ ਹੈ। ਇਸ ਨੂੰ ਸ਼ਹਿਦ 'ਚ ਮਿਲਾ ਕੇ ਬੁੱਲ੍ਹਾਂ 'ਤੇ ਲਗਾਓ ਅਤੇ ਹਲਕੀ ਮਾਲਿਸ਼ ਕਰੋ ਇਸ ਨਾਲ ਇਕ ਤਾਂ ਰੁੱਖਾਪਨ ਦੂਰ ਹੋਵੇਗਾ ਦੂਜਾ ਇਸ ਨਾਲ ਬੁੱਲ੍ਹਾਂ ਦਾ ਕਾਲਾਪਨ ਵੀ ਦੂਰ ਹੋਵੇਗਾ ਅਤੇ ਬੁੱਲ੍ਹਾਂ 'ਤੇ ਹਲਕੀ ਲਾਲੀ ਵੀ ਆਵੇਗੀ। ਜਿਸ ਨਾਲ ਤੁਹਾਡੀ ਖ਼ੂਬਸੂਰਤੀ ਹੋਰ ਨਿਖਰੇਗੀ।
ਬਦਾਮ ਤੇਲ: ਬਦਾਮ ਤੇਲ, ਚਮੜੀ ਦੇ ਮਰੇ ਸੈੱਲਾਂ ਨੂੰ ਹਟਾ ਕੇ ਤੁਹਾਡੇ ਬੁੱਲ੍ਹਾਂ ਨੂੰ ਤਾਜ਼ਗੀ ਦਿੰਦਾ ਹੈ। ਇਸ ਨਾਲ ਫਟੇ ਹੋਏ ਬੁੱਲ੍ਹ ਅਤੇ ਸਕਿਨ ਸਾਫਟ ਹੁੰਦੀ ਹੈ। ਬਦਾਮ ਦਾ ਤੇਲ ਫੈਟੀ ਐਸਿਡ ਭਰਪੂਰ ਹੁੰਦਾ ਹੈ ਜੋ ਨਮੀ ਨੂੰ ਬਣਾਈ ਰੱਖਣ 'ਚ ਮਦਦ ਕਰਦਾ ਹੈ। ਇਸ ਲਈ ਬੁੱਲ੍ਹਾਂ ਨੂੰ ਕੁਦਰਤੀ ਤਰੀਕਿਆਂ ਨਾਲ ਮਾਇਸਚੁਰਾਈਜ਼ ਕਰਨ ਲਈ ਬਾਦਾਮ ਦਾ ਤੇਲ ਜ਼ਰੂਰ ਲਗਾਓ।
ਖੀਰਾ: ਖੀਰਾ ਹਾਈਡ੍ਰੇਟਿੰਗ ਗੁਣਾਂ ਲਈ ਜਾਣਿਆ ਜਾਂਦਾ ਹੈ। ਇਹ ਤੁਹਾਡੇ ਬੁੱਲ੍ਹਾਂ ਤੋਂ ਸਾਰੀ ਖੁਸ਼ਕੀ ਨੂੰ ਹਟਾ ਦੇਵੇਗਾ। ਇਸ 'ਚ ਜ਼ਰੂਰੀ ਵਿਟਾਮਿਨ ਮੌਜੂਦ ਹੁੰਦੇ ਹਨ। ਇਹ ਸਰਦੀਆਂ 'ਚ ਸੁੱਕੇ ਬੁੱਲ੍ਹਾਂ 'ਤੇ ਕਾਫ਼ੀ ਅਸਰਦਾਇਕ ਹੁੰਦਾ ਹੈ। ਤੁਸੀਂ ਜਾਂ ਤਾਂ ਆਪਣੇ ਬੁੱਲ੍ਹਾਂ ਉੱਤੇ ਖੀਰੇ ਦੇ ਟੁਕੜੇ ਹੌਲੀ ਜਿਹੀ ਰਗੜ ਸਕਦੇ ਹੋ ਜਾਂ ਇਸ ਦਾ ਰਸ ਲਗਾ ਸਕਦੇ ਹੋ। .10-15 ਮਿੰਟ ਖੀਰੇ ਦੀ ਸਲਾਈਸ ਨੂੰ ਆਪਣੇ ਬੁੱਲ੍ਹਾਂ 'ਤੇ ਰਗੜੋ। ਇਹ ਤੁਹਾਡੇ ਬੁੱਲ੍ਹਾਂ ਨੂੰ ਕੁਦਰਤੀ ਤਰੀਕਿਆਂ ਨਾਲ ਹਾਈਡ੍ਰੇਟ ਕਰਦਾ ਹੈ।
ਗੁਲਾਬ ਜਲ: ਗੁਲਾਬ ਜਲ ਵੀ ਤੁਹਾਡੇ ਬੁੱਲ੍ਹਾਂ ਨੂੰ ਸਾਫਟ ਬਣਾ ਸਕਦਾ ਹੈ। ਇਸ ਲਈ ਇਕ ਚਮਚਾ ਸ਼ਹਿਦ 'ਚ ਗੁਲਾਬ ਜਲ ਦੀ ਇਕ ਬੂੰਦ ਮਿਲਾਓ ਅਤੇ ਆਪਣੇ ਬੁੱਲ੍ਹਾਂ 'ਤੇ ਲਗਾਓ। ਦਿਨ 'ਚ ਦੋ ਤੋਂ ਤਿੰਨ ਵਾਰ ਅਜਿਹਾ ਕਰੋ। 15 ਮਿੰਟ ਤੱਕ ਇਸ ਨੂੰ ਇੰਝ ਹੀ ਬੁੱਲ੍ਹਾਂ 'ਤੇ ਰੱਖ ਦਿਓ ਫਿਰ ਪਾਣੀ ਨਾਲ ਧੋ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਤੁਹਾਡੇ ਬੁੱਲ੍ਹ ਮੁਲਾਇਮ ਹੋ ਜਾਣਗੇ।
ਐਲੋਵੇਰਾ ਜੈੱਲ: ਫਟੇ ਅਤੇ ਸੁੱਕੇ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਜੈੱਲ ਨਾਲ ਮਾਲਿਸ਼ ਕਰੋ। ਤੁਸੀਂ ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਐਲੋਵੇਰਾ ਲਿਪਬਾਮ ਦੀ ਵੀ ਵਰਤੋਂ ਕਰ ਸਕਦੇ ਹੋ।
ਗ੍ਰੀਨ ਟੀ: ਗ੍ਰੀਨ ਟੀ ਬੈਗ ਲੈ ਕੇ ਉਸ ਨੂੰ ਕੁਝ ਮਿੰਟ ਲਈ ਆਪਣੇ ਬੁੱਲਾਂ 'ਤੇ ਰੱਖੋ। ਨਿਯਮਿਤ ਰੂਪ 'ਚ ਇਸ ਦੀ ਵਰਤੋਂ ਕਰਨ 'ਤੇ ਤੁਹਾਨੂੰ ਕੁਝ ਦਿਨਾਂ 'ਚ ਹੀ ਫ਼ਰਕ ਨਜ਼ਰ ਆਉਣ ਲੱਗੇਗਾ|
ਮੱਖਣ: ਮੱਖਣ ਬੁੱਲ੍ਹਾਂ ਲਈ ਇਕ ਚੰਗਾ ਮਾਇਸਚੁਰਾਈਜ਼ ਦੀ ਤਰ੍ਹਾਂ ਕੰਮ ਕਰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਮੱਖਣ ਨੂੰ ਬੁੱਲ੍ਹਾਂ 'ਤੇ ਲਗਾ ਲਓ। ਤੁਸੀਂ ਚਾਹੋ ਤਾਂ ਸੁੱਕੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਘਿਓ ਦੀ ਵਰਤੋਂ ਵੀ ਕਰ ਸਕਦੇ ਹੋ।
ਨਿੰਬੂ ਅਤੇ ਸ਼ਹਿਦ: ਨਿੰਬੂ ਅਤੇ ਸ਼ਹਿਦ 'ਚ ਬਲੀਚਿੰਗ ਏਜੰਟ ਦੇ ਗੁਣ ਹੁੰਦੇ ਹਨ, ਜੋ ਬੁੱਲ੍ਹਾਂ ਨੂੰ ਮੁਲਾਇਮ ਬਣਾਉਂਦੇ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ 1 ਚਮਚਾ ਨਿੰਬੂ ਦੇ ਰਸ ਅਤੇ ਸ਼ਹਿਦ ਨੂੰ ਮਿਕਸ ਕਰਕੇ ਬੁੱਲ੍ਹਾਂ ਦੀ ਮਾਲਿਸ਼ ਕਰੋ। ਇਸ ਨੂੰ ਕੁਝ ਦੇਰ ਲਗਾਉਣ ਤੋਂ ਬਾਅਦ ਬੁੱਲ੍ਹਾਂ ਨੂੰ ਸਾਫ਼ ਕਰ ਲਓ।
ਜੈਤੂਨ ਦਾ ਤੇਲ: ਜੈਤੂਨ ਦਾ ਤੇਲ ਬੁੱਲ੍ਹਾਂ 'ਤੇ ਲਗਾਉਣ ਨਾਲ ਰੁੱਖਾਪਨ ਖ਼ਤਮ ਹੋ ਜਾਵੇਗਾ ਅਤੇ ਤੁਹਾਡੇ ਬੁੱਲ੍ਹ ਮੁਲਾਇਮ ਵੀ ਹੋ ਜਾਂਦੇ ਹਨ। ਤੁਸੀਂ ਜੈਤੂਨ ਦੇ ਤੇਲ ਦੀ ਵਰਤੋਂ ਕਰਨ ਲਈ ਉਂਗਲੀ ਜਾਂ ਰੂੰ ਦੀ ਵਰਤੋਂ ਕਰ ਸਕਦੇ ਹੋ। ਬੁੱਲ੍ਹਾਂ ਨੂੰ ਸੁੱਕਣ ਤੋਂ ਬਚਾਉਣ ਲਈ ਤੇਲ ਦੀ ਵਰਤੋਂ ਲਿਪ ਬਾਮ ਜਾਂ ਪੈਟਰੋਲੀਅਮ ਜੈਲੀ ਵਾਂਗ ਕਰ ਸਕਦੇ ਹੋ। ਜਦੋਂ ਵੀ ਤੁਹਾਡੇ ਬੁੱਲ੍ਹ ਸੁੱਕੇ ਮਹਿਸੂਸ ਹੋਣ ਤਾਂ ਥੋੜ੍ਹਾ ਜਿਹਾ ਲਗਾ ਲਓ। ਇਸ ਦਾ ਜ਼ਿਆਦਾ ਅਸਰ ਦੇਖਣ ਲਈ ਤੁਸੀਂ ਰਾਤ ਨੂੰ ਵੀ ਲਗਾ ਕੇ ਸੋ ਸਕਦੇ ਹੋ।
Health Tips: ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਅਮਰੂਦ, ਕਬਜ਼ ਤੋਂ ਇਲਾਵਾ ਇਨ੍ਹਾਂ ਬੀਮਾਰੀਆਂ ਤੋਂ ਦਿਵਾਉਂਦਾ ਨਿਜ਼ਾਤ
NEXT STORY