ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਫਾਸਟ ਟ੍ਰੈਕ ਅਦਾਲਤ ਨੇ ਲੁਧਿਆਣਾ ਦੇ ਬਸਤੀ ਜੋਧੇਵਾਲ ਦੇ ਕੁਲਦੀਪ ਨਗਰ ਨਿਵਾਸੀ ਮੁਹੰਮਦ ਅੱਜਲ ਅੰਸਾਰੀ ਨੂੰ ਪੋਕਸੋ ਐਕਟ ਦੀ ਧਾਰਾ 18 ਤਹਿਤ ਦਸ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ ਇਕ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ।
ਇਹ ਵੀ ਪੜ੍ਹੋ : ਗੁਰੂ ਨਗਰੀ ਅੰਮ੍ਰਿਤਸਰ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ, ਲੋਕਾਂ ਲਈ ਹਦਾਇਤਾਂ ਜਾਰੀ
ਅਦਾਲਤ ਨੇ ਉਸ ਨੂੰ ਆਈ. ਪੀ. ਸੀ. ਦੀ ਧਾਰਾ 366-ਏ ਅਤੇ ਧਾਰਾ 363 ਤਹਿਤ ਇਹ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ। ਮੁਲਜ਼ਮ ਨਾਬਾਲਗ ਕੁੜੀ ਦੇ ਕੱਪੜੇ ਉਤਾਰ ਰਿਹਾ ਸੀ ਤਾਂ ਉਸੇ ਸਮੇਂ ਲੋਕਾਂ ਨੇ ਉਸ ਨੂੰ ਫੜ ਲਿਆ। ਮੁਲਜ਼ਮ 5 ਸਾਲ ਦੀ ਨਾਬਾਲਗ ਬੱਚੀ ਨੂੰ ਬਿਸਕੁਟ ਦਾ ਲਾਲਚ ਦੇ ਕੇ ਜ਼ਬਰਦਸਤੀ ਆਪਣੇ ਨਾਲ ਲੈ ਗਿਆ ਸੀ। ਮੁਦਈ ਧਿਰ ਦੇ ਮੁਤਾਬਕ 1 ਜੁਲਾਈ 2021 ਨੂੰ ਪੁਲਸ ਸਟੇਸ਼ਨ ਟਿੱਬਾ ’ਚ ਮੁਹੰਮਦ ਅੱਜਲ ਅੰਸਾਰੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376, 511 ਅਤੇ ਪੋਕਸੋ ਐਕਟ ਦੀ ਧਾਰਾ 10 ਅਤੇ 18 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : 32 ਲੱਖ ਖ਼ਰਚ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਹੋਇਆ ਉਹ ਜੋ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ
ਸ਼ਿਕਾਇਤਕਰਤਾ ਨਿਵਾਸੀ ਬਸਤੀ ਜੋਧੇਵਾਲ ਮੁਤਾਬਕ ਉਹ ਇਕ ਘਰੇਲੂ ਔਰਤ ਹੈ ਅਤੇ ਉਸ ਦੇ 6 ਬੱਚੇ ਹਨ, ਜਿਸ ਵਿਚ 4 ਕੁੜੀਆਂ ਦੇ 2 ਮੁੰਡੇ ਨਨ। ਉਸ ਦੀ ਇਕ ਕੁੜੀ, ਜੋ ਘਟਨਾ ਵੇਲੇ ਕਰੀਬ 5 ਸਾਲ ਦੀ ਸੀ, ਰੋਜ਼ ਘਰ ਦੇ ਬਾਹਰ ਗਲੀ ’ਚ ਖੇਡਣ ਜਾਂਦੀ ਸੀ। ਘਟਨਾ ਵਾਲੇ ਦਿਨ ਉਹ ਦੁਪਹਿਰ ਨੂੰ ਇਹ ਕਹਿ ਕੇ ਨਿਕਲੀ ਕਿ ਮੈਂ ਆਪਣੀ ਮਾਸੀ ਦੇ ਘਰ ਜਾ ਰਹੀ ਹਾਂ। ਸ਼ਾਮ ਨੂੰ ਜਦੋਂ ਉਸ ਦੀ ਧੀ ਘਰ ਨਹੀਂ ਪੁੱਜੀ ਤਾਂ ਉਸ ਨੇ ਆਪਣੀ ਭੈਣ ਦੇ ਘਰ ਜਾ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਧੀ 5 ਵਜੇ ਘਰ ਚਲੀ ਗਈ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ
ਇਸ ਤੋਂ ਬਾਅਦ ਸ਼ਿਕਾਇਤਕਰਤਾ ਅਤੇ ਉਸ ਦੀ ਭੈਣ ਨੇ ਆਪਣੀ ਧੀ ਦੀ ਭਾਲ ਸ਼ੁਰੂ ਕੀਤੀ ਅਤੇ ਪੁਲਸ ਕੋਲ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਇਸੇ ਦੌਰਾਨ ਪਤਾ ਲੱਗਾ ਕਿ ਇਕ ਨੌਜਵਾਨ ਸ਼ਿਕਾਇਤਕਰਤਾ ਦੀ ਧੀ ਨੂੰ ਆਪਣੇ ਨਾਲ ਟਿੱਬਾ ਰੋਡ ਲੈ ਗਿਆ ਹੈ। ਇਸੇ ਦੌਰਾਨ ਪਤਾ ਲੱਗਾ ਕਿ ਮੇਨ ਜੀ. ਟੀ. ਰੋਡ ’ਤੇ ਕਾਫ਼ੀ ਲੋਕਾਂ ਦਾ ਜਮਾਵੜਾ ਹੈ।
ਇਹ ਵੀ ਪੜ੍ਹੋ : ਨਾਜਾਇਜ਼ ਉਸਾਰੀਆਂ ਖ਼ਿਲਾਫ਼ ਐਕਸ਼ਨ ਦੀ ਤਿਆਰੀ, ਪੰਜਾਬ ਸਰਕਾਰ ਵੱਲੋਂ ਵ੍ਹਟਸਐਪ ਨੰਬਰ ਜਾਰੀ
ਸ਼ਿਕਾੲਤਕਰਤਾ ਨੇ ਪਾਇਆ ਕਿ ਇਕ ਨੌਜਵਾਨ ਨੂੰ ਲੋਕਾਂ ਦੀ ਭੀੜ ਨੇ ਫੜ ਰੱਖਿਆ ਹੈ, ਜੋ ਉਸ ਦੀ ਧੀ ਨੂੰ ਬਿਸਕੁਟ ਦਾ ਲਾਲਚ ਦੇ ਕੇ ਜ਼ਬਰਦਸਤੀ ਆਪਣੇ ਨਾਲ ਲੈ ਗਿਆ। ਜਦੋਂ ਉਹ ਜ਼ਬਰਦਸਤੀ ਬੱਚੀ ਦੇ ਕੱਪੜੇ ਉਤਾਰਨ ਹੀ ਵਾਲਾ ਸੀ ਤਾਂ ਉਸੇ ਸਮੇਂ ਲੋਕਾਂ ਨੇ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਕੋਰਟ ਵਿਚ ਪੇਸ਼ ਕੀਤਾ ਸੀ।
ਇਹ ਵੀ ਪੜ੍ਹੋ : ਮੁਨਸ਼ੀ ਮਗਰੋਂ ਹੁਣ ਵਿਜੀਲੈਂਸ ਨੇ ਨਾਮਜ਼ਦ ਕੀਤੇ SHO ਤੇ ASI, ਜਾਣੋ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ’ਚ ਦਾਖ਼ਲ ਹੋਏ 2 ਨੌਜਵਾਨਾਂ ਨੇ ਚੋਰੀ ਕੀਤਾ ਸਮਾਨ, ਪੁਲਸ ਨੇ ਦਰਜ ਕੀਤਾ ਮੁੱਕਦਮਾ
NEXT STORY