ਲੁਧਿਆਣਾ (ਰਾਜ) : ਥਾਣਾ ਕੂਮ ਕਲਾਂ ਦੇ ਮੁਨਸ਼ੀ ਹਰਦੀਪ ਸਿੰਘ ਦੇ 20 ਹਜ਼ਾਰ ਰੁਪਏ ਦੀ ਰਿਸ਼ਵਤ ਮਨੀ ਸਮੇਤ ਫੜੇ ਜਾਣ ਤੋਂ ਬਾਅਦ ਹੁਣ ਵਿਜੀਲੈਂਸ ਨੇ ਥਾਣੇ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਤੇ ਐੱਸ. ਆਈ. ਰਣਧੀਰ ਸਿੰਘ ਨੂੰ ਵੀ ਕੇਸ ’ਚ ਨਾਮਜ਼ਦ ਕਰ ਲਿਆ ਹੈ। ਮੁਲਜ਼ਮ ਮੁਨਸ਼ੀ ਤੋਂ ਹੋਈ ਪੁੱਛਗਿੱਛ ’ਚ ਖ਼ੁਲਾਸਾ ਹੋਇਆ ਹੈ ਕਿ ਉਸ ਨੇ ਐੱਸ. ਐੱਚ. ਓ. ਅਤੇ ਐੱਸ. ਆਈ. ਦੀ ਮਿਲੀਭੁਗਤ ਨਾਲ ਰਿਸ਼ਵਤ ਲਈ ਸੀ। ਐੱਸ. ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : 32 ਲੱਖ ਖ਼ਰਚ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਹੋਇਆ ਉਹ ਜੋ ਸੁਫ਼ਨੇ 'ਚ ਵੀ ਨਹੀਂ ਸੀ ਸੋਚਿਆ
ਇੱਥੇ ਦੱਸ ਦੇਈਏ ਕਿ ਸ਼ਿਕਾਇਤਕਰਤਾ ਏਕਤਾ ਨੇ 21 ਜੁਲਾਈ 2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ 13 ਅਪ੍ਰੈਲ 2023 ਨੂੰ ਉਸ ਦੇ ਭਰਾ ਦੀਪਕ ਕੁਮਾਰ ਅਤੇ ਹੋਰਨਾਂ ਖ਼ਿਲਾਫ਼ ਥਾਣਾ ਕੂਮਕਲਾਂ ਵਿਚ ਕੁੱਟਮਾਰ ਦਾ ਕੇਸ ਦਰਜ ਹੋਇਆ ਸੀ। ਇਸ ਲੜਾਈ-ਝਗੜੇ ਵਿਚ ਉਸ ਦਾ ਭਰਾ ਦੀਪਕ ਵੀ ਜ਼ਖ਼ਮੀ ਹੋਇਆ ਸੀ, ਜਿਸ ਤੋਂ ਬਾਅਦ ਦੀਪਕ ਦੇ ਬਿਆਨਾਂ ’ਤੇ ਦੁੂਜੀ ਧਿਰ ’ਤੇ ਵੀ ਕ੍ਰਾਸ ਕੇਸ ਦਰਜ ਹੋ ਗਿਆ ਸੀ। ਸ਼ਿਕਾਇਤਕਰਤਾ ਏਕਤਾ ਨੇ ਦੋਸ਼ ਲਾਇਆ ਕਿ ਦੂਜੀ ਧਿਰ ’ਤੇ ਕਾਰਵਾਈ ਲਈ ਥਾਣੇ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਨੇ 1 ਲੱਖ ਰੁਪਏ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਥਾਣੇ ਦੇ ਮੁਨਸ਼ੀ ਹਰਦੀਪ ਸਿੰਘ ਨੇ 50 ਹਜ਼ਾਰ ’ਚ ਸੌਦਾ ਤੈਅ ਕਰਵਾਇਆ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ
ਇਸ ਤੋਂ ਇਲਾਵਾ ਸ਼ਿਕਾਇਤਕਰਤਾ ਦਾ ਇਹ ਵੀ ਦੋਸ਼ ਹੈ ਕਿ ਕੇਸ ਦੇ ਜਾਂਚ ਅਧਿਕਾਰੀ ਐੱਸ. ਆਈ. ਰਣਧੀਰ ਸਿੰਘ ਨੇ ਵੀ ਉਸ ਤੋਂ 35 ਹਜ਼ਾਰ ਰੁਪਏ ਵੱਖਰੇ ਤੌਰ ’ਤੇ ਰਿਸ਼ਵਤ ਲਈ ਸੀ ਅਤੇ ਮੁਨਸ਼ੀ ਹਰਦੀਪ ਸਿੰਘ ਨੇ ਉਸ ਤੋਂ 20 ਹਜ਼ਾਰ ਰੁਪਏ ਰਿਸ਼ਵਤ ਲਈ ਸੀ। ਉਸ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਮੁਨਸ਼ੀ ਹਰਦੀਪ ਸਿੰਘ ਦੇ ਨਾਲ ਰਿਸ਼ਵਤ ਦੇ ਪੈਸਿਆਂ ਸਬੰਧੀ ਹੋਏ ਲੈਣ-ਦੇਣ ਦੀ ਰਿਕਾਰਡਿੰਗ ਪੇਸ਼ ਕੀਤੀ ਹੈ, ਜਿਸ ਤੋਂ ਬਾਅਦ ਮੁਨਸ਼ੀ ਹਰਦੀਪ ਸਿੰਘ ਨੂੰ ਫੜ ਕੇ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮੁਨਸ਼ੀ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।
ਇਹ ਵੀ ਪੜ੍ਹੋ : ਨਾਜਾਇਜ਼ ਉਸਾਰੀਆਂ ਖ਼ਿਲਾਫ਼ ਐਕਸ਼ਨ ਦੀ ਤਿਆਰੀ, ਪੰਜਾਬ ਸਰਕਾਰ ਵੱਲੋਂ ਵ੍ਹਟਸਐਪ ਨੰਬਰ ਜਾਰੀ
ਪੁੱਛਗਿੱਛ ਵਿਚ ਖ਼ੁਲਾਸਾ ਹੋਇਆ ਕਿ ਇਸ ਰਿਸ਼ਵਤ ਕਾਂਡ ’ਚ ਐੱਸ. ਐੱਚ. ਓ. ਪਰਮਜੀਤ ਸਿੰਘ ਅਤੇ ਐੱਸ. ਆਈ. ਰਣਧੀਰ ਸਿੰਘ ਵੀ ਸ਼ਾਮਲ ਸਨ, ਜਿਸ ਤੋਂ ਬਾਅਦ ਵਿਜੀਲੈਂਸ ਨੇ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਨੂੰ ਵੀ ਨਾਮਜ਼ਦ ਕਰ ਲਿਆ ਹੈ। ਹਾਲਾਂਕਿ ਅਜੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਕੌਮਾਂਤਰੀ ਹਥਿਆਰ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਤ ਵੇਲੇ ਝੋਨੇ ਨੂੰ ਪਾਣੀ ਲਾ ਰਹੇ ਵਿਅਕਤੀ ਦਾ ਕਤਲ, ਕਾਤਲਾਂ ਨੇ ਬੁਰੀ ਤਰ੍ਹਾਂ ਕੀਤੀ ਵੱਢ-ਟੁੱਕ
NEXT STORY