ਲੁਧਿਅਣਾ (ਮੁੱਲਾਂਪੁਰੀ): ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਬੀਤੇ ਦਿਨੀਂ ਜਲੰਧਰ ਵਿਖੇ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੰਜਾਬ ਵਿਚ ਚਿੱਟੇ ਦੇ ਨਸ਼ੇ ਰਾਹੀਂ ਪੁੱਤ ਗਵਾਉਣ ਵਾਲੀਆਂ ਮਾਵਾਂ ਨੂੰ ਮਿਲੇ ਅਤੇ ਉਨ੍ਹਾਂ ਦੇ ਅੱਖਾਂ ਵਿਚੋਂ ਵਗ ਰਹੇ ਹੰਝੂ ਅਤੇ ਵੈਣ ਪਾਉਂਦੀਆਂ ਮਾਵਾਂ ਨੇ ਸ਼ਾਹ ਨੂੰ ਝੰਜੋੜ ਕੇ ਰੱਖ ਦਿੱਤਾ। ਕਿਉਂਕਿ ਜਿਹੜੇ ਪੀੜਤ ਪਰਿਵਾਰਾਂ ਅਤੇ ਮਾਵਾਂ ਨੂੰ ਬੁਲਾਇਆ ਸੀ, ਕਈਆਂ ਦੇ ਇਕ, ਦੋ, ਤਿੰਨ, ਚਾਰ ਪੁੱਤ ਇਸ ਨਸ਼ੇ ਦੀ ਭੇਟ ਚੜ੍ਹੇ ਹੋਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਦੁਖੀ ਅਤੇ ਪੀੜਤ ਮਾਵਾਂ ਨੇ ਚਿੱਟੇ ਦੇ ਨਸ਼ੇ ਦੇ ਖਾਤਮੇ ਬਾਰੇ ਝੋਲੀ ਅੱਡ ਕੇ ਵਾਸਤੇ ਪਾਏ ਅਤੇ ਕਿਹਾ ਕਿ ਸਾਡੇ ਤਾਂ ਪੁੱਤ ਮਰ ਗਏ, ਪਰ ਹੋਰਨਾਂ ਦੇ ਲਾਲ ਬਚਾ ਲਵੋ।
ਸੂਤਰਾਂ ਨੇ ਦੱਸਿਆ ਉਹਨਾਂ ਮਾਵਾਂ ਦੀ ਇਹ ਕੂਕ ਅਤੇ ਪੁਕਾਰ ਸ਼ਾਹ 'ਤੇ ਇੰਨਾਂ ਅਸਰ ਕਰ ਗਈ ਕਿ ਉਨ੍ਹਾਂ ਆਪਣੇ ਭਾਸ਼ਣ ਵਿਚ ਜਿੱਥੇ ਮਾਵਾਂ ਦੀ ਗੱਲ ਆਖੀ, ਉੱਥੇ ਦਰਜਨਾਂ ਵਾਰ ਚਿੱਟਾ-ਚਿੱਟਾ ਆਖ ਕੇ ਸੰਕੇਤ ਦਿੱਤਾ ਕਿ ਹੁਣ ਇਸ ਨਸ਼ੇ ਦੇ ਖਾਤਮੇ ਦੇ ਦਿਨ ਆ ਗਏ ਹਨ। ਬਾਕੀ ਸ਼ਾਹ ਨੇ ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਬਾਰੇ ਵੀ ਆਪਣੀ ਨੇੜਤਾ ਦੱਸੀ ਜੋ ਖੁਦ ਵੀ ਚਿੱਟੇ ਦੇ ਖਾਤਮੇ ਬਾਰੇ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ। ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸ਼ਾਹ ਮਾਵਾਂ ਦੇ ਦੁਖੜੇ ਸੁਣ ਕੇ ਅਤੇ ਬਿੱਟੂ ਵੱਲੋਂ ਚਿੱਟੇ ਖਿਲਾਫ ਅਰੰਭੇ ਮਿਸ਼ਨ ਤੋਂ ਪ੍ਰਭਾਵਿਤ ਹੋਕੇ ਚਿੱਟੇ ਖਿਲਾਫ ਖੁੱਲ੍ਹ ਕੇ ਬੋਲੇ ਹੋਣ।
ਲਾਲੜੂ-ਹੰਡੇਸਰਾ ਰੋਡ ’ਤੇ ਥਰੀ-ਵ੍ਹੀਲਰ ਪਲਟਿਆ, 60 ਸਾਲਾ ਵਿਅਕਤੀ ਦੀ ਮੌਤ
NEXT STORY