ਜਗਰਾਓਂ (ਮਾਲਵਾ, ਬੀ.ਐੱਨ.) : ਮੈਕਰੋ ਗਲੋਬਲ ਮੋਗਾ ਜੋ ਕਿ ਅੱਜ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ, ਇਸ ਦੀ ਵਿਸ਼ੇਸ਼ ਵਜ੍ਹਾ ਵਿਦਿਆਰਥੀਆਂ ਨੂੰ ਸਹੀ ਸੇਧ ਦੇ ਕੇ ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਵਿਚ ਮਦਦ ਕਰਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਇੰਚਾਰਜ ਰਜਿੰਦਰ ਸਿੰਘ ਡੱਲਾ ਨੇ ਦੱਸਿਆ ਕਿ ਵਿਦਿਆਰਥੀ ਸਹੀ ਦਿਸ਼ਾ ਵਿਚ ਕਦਮ ਨਹੀਂ ਵਧਾਉਣਗੇ ਤਾਂ ਤਰੱਕੀ ਦੀ ਸਹੀ ਦਿਸ਼ਾ ਵੀ ਨਹੀਂ ਮਾਪੀ ਜਾ ਸਕਦੀ।
ਇਸ ਕਾਰਨ ਵਿਦਿਆਰਥੀਆਂ ਨੂੰ ਬਾਹਰ ਜਾਣ ਸਬੰਧੀ ਸਹੀ ਜਾਣਕਾਰੀ ਦੇਣ ਅਤੇ ਉਨ੍ਹਾਂ ਦਾ ਸਹੀ ਮਾਰਗ ਦਰਸ਼ਨ ਕਰਨ ਲਈ ਸੰਸਥਾ ਦੇ ਐੱਮ. ਡੀ. ਗੁਰਮਿਲਾਪ ਸਿੰਘ ਡੱਲਾ ਮੈਕਰੋ ਗਲੋਬਲ ਦੀ ਜਗਰਾਓਂ ਬ੍ਰਾਂਚ ਵਿਖੇ 14 ਅਗਸਤ ਸਵੇਰੇ 10 ਤੋਂ ਦੁਪਿਹਰ 1 ਵਜੇ ਤੱਕ ਵਿਦਿਆਰਥੀਆਂ ਦੇ ਰੂ-ਬਰੂ ਹੋਣਗੇ। ਉਨ੍ਹਾਂ ਤੋਂ ਇਲਾਵਾ ਸੰਸਥਾਂ ਦੇ ਹੋਰ ਮਾਹਿਰ ਸਟਾਫ਼ ਨਾਲ ਸਟੱਡੀ ਵੀਜ਼ਾ, ਵਿਜ਼ਟਰ ਅਤੇ ਓਪਨ ਵਰਕ ਪਰਮਿਟ ਸਬੰਧੀ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਇਸ ਲਈ ਵਿਦਿਆਰਥੀ ਆਪਣੇ ਦਸਤਾਵੇਜ਼ ਲੈ ਕੇ ਗੁਰਮਿਲਾਪ ਸਿੰਘ ਡੱਲਾ ਨਾਲ ਮਿਲਣ ਲਈ ਮੈਕਰੋ ਗਲੋਬਲ ਦੀ ਜਗਰਾਓਂ ਬ੍ਰਾਂਚ ਗ੍ਰੀਨ ਸਿਟੀ ਵਿਖੇ ਪਹੁੰਚ ਕੇ ਮਿਲ ਸਕਦੇ ਹਨ।
ਪਿੰਡ ਘੁਡਾਣੀ ਖੁਰਦ ਸਮੇਤ 41 ਪਿੰਡ ਹੋਏ ਨਸ਼ਾ ਮੁਕਤ
NEXT STORY