ਖੰਨਾ (ਸੁਖਵਿੰਦਰ ਕੌਰ)- ਅੱਜ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸੇਵਾ ਕੇਂਦਰ ਭਾਰਤ ਵਿਕਾਸ ਪ੍ਰੀਸ਼ਦ, ਸਾਹਮਣੇ ਅੌਟਾਲ ਫਿਲਿੰਗ ਸਟੇਸ਼ਨ ਅਮਲੋਹ ਰੋਡ ਖੰਨਾ ਵਿਖੇ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ। ਇਹ ਕੈਂਪ ਸਵ. ਸ਼੍ਰੀਮਤੀ ਆਗਿਆਵੰਤੀ ਵਰਮਾ ਅਤੇ ਜਸਵੰਤ ਰਾਏ ਵਰਮਾ ਜੀ ਦੀ ਮਿੱਠੀ ਯਾਦ ’ਚ ਉਨ੍ਹਾ ਦੇ ਸਪੁੱਤਰ ਸੁਰਿੰਦਰ ਵਰਮਾ ਦੁਆਰਾ ਲਾਇਆ ਗਿਆ। ਇਸ ਕੈਂਪ ਦਾ ਆਯੋਜਨ ਨਰਿੰਦਰ ਮਿੱਤਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਕੈਂਪ ਵਿਚ ਭਾਰਤ ਵਿਕਾਸ ਪ੍ਰੀਸ਼ਦ ਖੰਨਾ ਅਤੇ ਤ੍ਰਿਵੇਣੀ ਸ਼ਾਖਾ ਦਾ ਸਹਿਯੋਗ ਰਿਹਾ। ਇਸ ਮੌਕੇ ਸੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਰ ਡਾਕਟਰਾਂ ਦੀ ਟੀਮ ਮੌਜੂਦ ਰਹੀ। ਕੈਂਪ ਵਿਚ ਅੱਖਾਂ ਦਾ ਚੈੱਕਅਪ, ਆਪਰੇਸ਼ਨ, ਦੰਦਾਂ ਦਾ ਫ੍ਰੀ ਚੈੱਕਅਪ ਅਤੇ ਫ੍ਰੀ ਦਿਵਿਆਂਗ ਸਹਾਇਤਾ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਸੁਰਿੰਦਰ ਵਰਮਾ, ਪੁਸ਼ਕਰ ਰਾਜ ਸਿੰਘ ਸ਼ਾਮਲ ਹੋਏ ਅਤੇ ਵਿਸ਼ੇਸ਼ ਤੌਰ ’ਤੇ ਕੌਂਸਲਰ ਸੁਧੀਰ ਸੋਨੂੰ, ਕੌਂਸਲਰ ਸੁਰਿੰਦਰ ਬਾਵਾ, ਨਰਿੰਦਰ ਮਿੱਤਲ, ਹਰਵਿੰਦਰ ਸ਼ੰਟੂ, ਅਰੁਣਾ ਪੁਰੀ, ਵਾਲੀਆ ਜੀ ਲੁਧਿਆਣਾ ਤੋਂ ਪੁੱਜੇ। ਕੈਂਪ ਵਿਚ ਲਗਭਗ 400 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਅੱਖਾਂ ਦੇ 200 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਜਿਨ੍ਹਾਂ ’ਚੋਂ 75 ਮਰੀਜ਼ਾਂ ਨੂੰ ਐਨਕਾਂ ਅਤੇੇ 11 ਨੂੰ ਆਪ੍ਰੇਸ਼ਨ ਲਈ ਭੇਜਿਆ ਗਿਆ । ਇਸ ਤੋਂ ਇਲਾਵਾ 40 ਮਰੀਜ਼ਾਂ ਨੂੰ ਬਨਾਉਟੀ ਅੰਗ, 28 ਨੂੰ ਕੰਨਾਂ ਦੀਆਂ ਮਸ਼ੀਨਾਂ, 7 ਨੂੰ ਟਰਾਈਸਾਈਕਲ ਫ੍ਰੀ 6 ਜਨਵਰੀ ਨੂੰ ਦਿੱਤੇ ਜਾਣਗੇ। ਅੱਜ ਕੇਵਲ ਅੰਗਾਂ ਦੇ ਮਾਪ ਲਏ ਗਏ। ਇਸ ਮੌਕੇ ਸੁਬੋਧ ਮਿੱਤਲ, ਵਿਪਨ ਸਰੀਨ, ਮੋਹਣ ਜੱਸਲ, ਕੁਲਦੀਪ ਸੂਦ, ਬ੍ਰਿਜ ਮੋਹਣ ਸ਼ਰਮਾ, ਕੁਲਦੀਪ ਸੂਦ, ਅਲੌਕ ਸਕਸੈਨਾ, ਅਰੁਣ ਛਾਡ਼ੀਆ, ਨਵੀਨ ਅਗਰਵਾਲ, ਗੌਰਵ ਅਰੋਡ਼ਾ, ਸੁਰਿੰਦਰ ਕਾਂਸਲ, ਮਨਜੀਤ ਸੌਂਦ, ਵਿਪਨ ਸਰੀਨ, ਮੰਗਤ ਰਾਮ ਅਰੋਡ਼ਾ, ਕਪਿਲ ਦੇਵ ਚਿਕਰਸਲ, ਨਵੀਨ ਥੰਮਣ, ਰਵੀ ਤਾਲਿਬ, ਸੰਜੇ ਭਸੀਨ ਆਦਿ ਹਾਜ਼ਰ ਸਨ।
ਠੰਡ ’ਚ ਬੇਸਹਾਰਿਆਂ ਦੇ ਸੌਣ ਲਈ ਨਗਰ ਕੌਂਸਲ ਨੇ ਆਰਜ਼ੀ ਨਾਈਟ ਸ਼ੈਲਟਰ ਬਣਾਏ
NEXT STORY