ਖੰਨਾ (ਸੁਖਵਿੰਦਰ ਕੌਰ)- ਡੀ. ਏ. ਵੀ. ਪਬਲਿਕ ਸਕੂਲ ਖੰਨਾ ਵਿਖੇ ਲੋਹਡ਼ੀ ਦਾ ਤਿਉਹਾਰ ਮਨਾਇਆ ਗਿਆ। ਇਸ ਤਿਉਹਾਰ ਦੀ ਸ਼ੁਰੂਆਤ ਮੌਕੇ ਸਕੂੁਲ ਦੀ ਵਿਦਿਆਰਥਣ ਸਮਰਿਧੀ ਨੇ ਪੰਜਾਬੀ ਸੱਭਿਆਚਾਰ ਅਤੇ ਲੋਹਡ਼ੀ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਦਾ ਵਿਰਸਾ ਬਹੁਤ ਅਮੀਰ ਹੈ। ਇਸ ਸਮਾਗਮ ਵਿਚ ਬੰਸੀ ਲਾਲ ਟੰਡਨ ਪ੍ਰੈਜ਼ੀਡੈਂਟ, ਪ੍ਰਿਤਪਾਲ ਗੁਜ਼ਰਾਲ, ਐੱਸ. ਕੇ. ਸ਼ਰਮਾ, ਅਸ਼ੋਕ ਕਪਿਲਾ, ਹੰਸਰਾਜ ਕੌਂਸਲ, ਵਿਨੋਦ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਸਿਟੀ ਵੈੱਲਫੇਅਰ ਕਲੱਬ ਦੇ ਮੈਂਬਰਾਂ ਨੇ ਬੱਚਿਆਂ ਨੂੰ ਧੀਆਂ ਦੀ ਲੋਹਡ਼ੀ ਮਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਅਨੁਜਾ ਭਾਰਦਵਾਜ ਨੇ ਸਿਟੀ ਵੈੱਲਫੇਅਰ ਕਲੱਬ ਦੇ ਸਾਰੇ ਮੈਂਬਰਾਂ ਦਾ ਸਕੂਲ ’ਚ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਬੱਚਿਆਂ, ਅਧਿਆਪਕਾਂ ਅਤੇ ਪਰਿਵਾਰਾਂ ਨੂੰ ਲੋਹਡ਼ੀ ਦੀ ਵਧਾਈ ਦਿੱਤੀ ਅਤੇ ਧੀਆਂ ਨੂੰ ਪੁੱਤਰਾਂ ਦਾ ਦਰਜਾ ਦੇ ਕੇ ਲੋਹਡ਼ੀ ਮਨਾਉਣ ਲਈ ਪ੍ਰੇਰਿਤ ਕੀਤਾ।
ਸਵਰਨ ਜਾਤੀ ਬਿੱਲ ਕਾਂਗਰਸ ਦੇ ਕਫ਼ਨ ’ਚ ਆਖਰੀ ਕਿੱਲ ਸਾਬਤ ਹੋਵੇਗਾ : ਵਿਜ
NEXT STORY