ਖੰਨਾ (ਸੁਨੀਲ)-ਪਿੰਡ ਬੂਲੇਪੁਰ ’ਚ ਇਕ ਔਰਤ ਨੇ ਆਪਣੇ ਪਤੀ ’ਤੇ ਨਸ਼ੇ ’ਚ ਟੱਲੀ ਹੋ ਕੇ ਕੁੱਟ-ਮਾਰ ਕਰਨ ਦੇ ਦੋਸ਼ ਲਾਏ ਹਨ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਦਵਿੰਦਰ ਕੌਰ (28) ਵਾਸੀ ਪਿੰਡ ਬੂਲੇਪੁਰ ਨੇ ਦੱਸਿਆ ਕਿ ਬੀਤੀ ਸ਼ਾਮ ਜਦੋਂ ਉਹ ਆਪਣੇ ਘਰ ’ਚ ਖਾਣਾ ਬਣਾ ਰਹੀ ਸੀ ਤਾਂ ਇਸੇ ਦੌਰਾਨ ਉਸ ਦਾ ਪਤੀ ਸ਼ਰਾਬ ਦੇ ਨਸ਼ੇ ’ਚ ਟੱਲੀ ਹੋ ਕੇ ਘਰ ਦਾਖਲ ਹੋਇਆ ਤੇ ਉਸ ਦੇ ਨਾਲ ਗਾਲੀ-ਗਲੋਚ ਕਰਨ ਲੱਗਾ। ਜਦੋਂ ਉਸ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਕੁੱਟ-ਮਾਰ ’ਤੇ ਉਤਰ ਆਇਆ ਤੇ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ, ਜਿਸ ਦੀ ਸੂਚਨਾ ਉਸ ਨੇ ਆਪਣੇ ਗੁਆਂਢੀ ਦੇ ਮੋਬਾਇਲ ਰਾਹੀਂ ਆਪਣੇ ਪਿਤਾ ਸੁਰਮੁਖ ਸਿੰਘ ਨਿਵਾਸੀ ਖੰਨਾ ਨੂੰ ਦਿੱਤੀ। ਉਸ ਦੇ ਭਰਾ ਨੇ ਉਸ ਦੇ ਘਰ ਪੁੱਜਦੇ ਹੋਏ ਉਸ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ। ਦਵਿੰਦਰ ਕੌਰ ਨੇ ਆਪਣੇ ਪਤੀ ’ਤੇ ਦਾਜ ਲਈ ਤੰਗ ਕਰਨ ਦਾ ਦੋਸ਼ ਵੀ ਲਾਇਆ, ਉਥੇ ਹੀ ਦੂਜੇ ਪਾਸੇ ਮਹਿਲਾ ਦੇ ਪਤੀ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੇ ਆਪਣੀ ਪਤਨੀ ਦੇ ਨਾਲ ਕੁੱਟ-ਮਾਰ ਨਹੀਂ ਕੀਤੀ। ਮਾਮੂਲੀ ਗੱਲ ਤੋਂ ਖਫਾ ਉਸ ਦੀ ਪਤਨੀ ਆਪਣੇ ਭਰਾ ਦੇ ਨਾਲ ਪੇਕੇ ਚਲੀ ਗਈ। ਉਸ ਤੋਂ ਬਾਅਦ ਉਸ ਨੂੰ ਹੁਣ ਪਤਾ ਲੱਗਾ ਹੈ ਕਿ ਉਹ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਖੰਨਾ ਵਿਖੇ ਲੋਹਡ਼ੀ ਦਾ ਤਿਉਹਾਰ ਮਨਾਇਆ
NEXT STORY