ਖੰਨਾ (ਸੁਨੀਲ)-ਸੀ. ਆਈ. ਏ. ਸਟਾਫ ਵਿਚ ਤਾਇਨਾਤ ਮਹਿਲਾ ਥਾਣੇਦਾਰ ਨੇ ਇਕ ਸੱਟੇਬਾਜ਼ ਨੂੰ ਗ੍ਰਿਫਤਾਰ ਕਰਨ ਉਪਰੰਤ ਉਸ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਜਗਦੀਸ਼ ਕੁਮਾਰ ਪੁੱਤਰ ਵਲੈਤੀ ਰਾਮ ਨਿਵਾਸੀ ਗਲੀ ਨੰਬਰ 2 ਕ੍ਰਿਸ਼ਨਾ ਨਗਰ ਖੰਨਾ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਜਦੋਂ ਪੁਲਸ ਪਾਰਟੀ ਮਹਿਲਾ ਥਾਣੇਦਾਰ ਡਿੰਪਲ ਕੁਮਾਰੀ ਦੀ ਅਗਵਾਈ ਵਿਚ ਸ਼ੱਕੀ ਪੁਰਸ਼ਾਂ ਦੀ ਤਲਾਸ਼ ਵਿਚ ਖਟੀਕਾਂ ਚੌਕ ਵਿਚ ਮੌਜੂਦ ਸੀ ਤਾਂ ਉਦੋਂ ਇਕ ਖਾਸ ਮੁਖ਼ਬਰ ਨੇ ਪੁਲਸ ਨੂੰ ਸੂਚਨਾ ਦਿੰਦੇ ਹੋਏ ਦੱਸਿਆ ਕਿ ਉਪਰੋਕਤ ਕਥਿਤ ਦੋਸ਼ੀ ਸਥਾਨਕ ਸ਼ਮਸ਼ਾਨਘਾਟ ਦੇ ਕੋਲ ਲੋਕਾਂ ਨੂੰ ਜ਼ਿਆਦਾ ਪੈਸੇ ਦੇਣ ਦਾ ਲਾਲਚ ਦਿੰਦੇ ਹੋਏ ਦਡ਼ਾ-ਸੱਟਾ ਖੇਡਣ ਲਈ ਪ੍ਰੇਰਿਤ ਕਰ ਰਿਹਾ ਹੈ, ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਥਿਤ ਦੋਸ਼ੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਪੁਲਸ ਨੇ ਤੁਰੰਤ ਰੇਡ ਕਰ ਕੇ ਕਥਿਤ ਦੋਸ਼ੀ ਨੂੰ ਦਡ਼ੇ-ਸੱਟੇ ਦੀਆਂ ਪਰਚੀਆਂ ਦੇ ਨਾਲ-ਨਾਲ ਨਕਦੀ ਦੇ ਰੂਪ ’ਚ 10100 ਰੁਪਏ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ ’ਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।
ਪਤੀ ’ਤੇ ਕੁੱਟ-ਮਾਰ ਕਰਨ ਦੇ ਲਾਏ ਦੋਸ਼
NEXT STORY