ਖੰਨਾ (ਸੁਖਵਿੰਦਰ ਕੌਰ)- ਸਥਾਨਕ ਸਮਰਾਲਾ ਰੋਡ ਸਥਿਤ ਸੇਂਟ ਮਦਰ ਟੈਰੇਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਪੇ ਅਧਿਆਪਕ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ ਤੇ ਪ੍ਰਿੰ. ਅੰਜੂ ਭਾਟੀਆ ਨੇ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਸ਼ਬਦ, ਸੁਆਗਤ ਗੀਤ ਅਤੇ ਹੋਰਾਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਕੇ ਸਕੂਲ ਦੇ ਵਾਤਾਵਰਣ ਨੂੰ ਅਨੰਦਮਈ ਬਣਾ ਦਿੱਤਾ। ਪ੍ਰਿੰ. ਅੰਜੂ ਭਾਟੀਆ ਨੇ ਸੰਬੋਧਨ ਕਰਦਿਆਂ ਆਪਣੇ ਅਨਮੋਲ ਵਿਚਾਰਾਂ ਨਾਲ ਬੱਚਿਆਂ ਦੇ ਮਾਪਿਆਂ ਨੂੰ ਪ੍ਰਭਾਵਿਤ ਕੀਤਾ। ਸ਼ਵੇਤਾ ਕੌਸ਼ਲ ਨੇ ਬੱਚਿਆਂ ਨੂੰ ਮੋਟਰ ਸਕਿੱਲ ਡਿਵੈੱਲਪਮੈਂਟ ਦੇ ਸਬੰਧ ’ਚ ਸਪੰਜ, ਸਪੂਨ, ਟਵਿਜ਼ਰ ਆਦਿ ਅਨੇਕਾਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਆਏ ਮਹਿਮਾਨਾਂ ਵੱਲੋਂ ਬੱਚਿਆਂ ਦੀ ਸੁੰਦਰ ਲਿਖਾਈ ਬਾਰੇ ਟਿਪਸ ਵੀ ਦਿੱਤੇ। ਬੱਚਿਆਂ ਦੇ ਮਾਪਿਆਂ ਨੇ ਇਨ੍ਹਾਂ ਸਰਗਰਮੀਆਂ ਵਿਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਵਰਕਸ਼ਾਪ ਦੀ ਪ੍ਰਸ਼ੰਸਾ ਕਰਦੇ ਹੋਏ ਭਵਿੱਖ ਵਿਚ ਅਜਿਹੀਆਂ ਗਿਆਨ ਭਰਭੂਰ ਵਰਕਸ਼ਾਪਸ ਵਿਚ ਸ਼ਾਮਲ ਹੋਣ ਦੀ ਰੁਚੀ ਦਿਖਾਈ।
7ਵੇਂ ਮੁਫ਼ਤ ਦਸਤਾਰ ਤੇ ਗੁਰਬਾਣੀ ਕੰਠ ਮੁਕਾਬਲੇ ਲਈ ਕਲਾਸਾਂ ਅਾਰੰਭ
NEXT STORY