ਲੁਧਿਆਣਾ (ਬਸਰਾ) : ਪੱਛਮੀ ਦਬਾਅ ਨੇ ਉੱਤਰੀ ਭਾਰਤ ਦੇ ਮੌਸਮ ’ਚ ਤਬਦੀਲੀ ਲਿਆਂਦੀ ਹੈ। ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ’ਤੇ ਨਜ਼ਰ ਮਾਰੀ ਜਾਵੇ ਤਾਂ ਪੱਛਮੀ ਦਬਾਅ ਕਾਰਨ ਇਸ ਵਾਰ ਹਲਕੇ ਤੇ ਦਰਮਿਆਨੇ ਮੀਂਹ ਤੇ ਤੇਜ਼ ਹਵਾਵਾਂ ਕਾਰਨ ਗਰਮੀ ਨੂੰ ਠੱਲ੍ਹ ਪਈ ਰਹੀ ਹੈ।
ਇਹ ਵੀ ਪੜ੍ਹੋ : ਐਕਸ਼ਨ 'ਚ ਵਿਜੀਲੈਂਸ, ਸਾਬਕਾ CM ਚੰਨੀ ਦੀ ਛਤਰ-ਛਾਇਆ 'ਚ ਹੋਏ ਨਿਰਮਾਣ ਦੀ ਜਾਂਚ ਸ਼ੁਰੂ
ਮੌਸਮ ਵਿਭਾਗ ਚੰਡੀਗੜ੍ਹ ਮੁਤਾਬਿਕ 30 ਮਈ ਤੱਕ ਇੰਝ ਹੀ ਬੱਦਲਵਾਈ ਰਹਿਣ ਤੇ ਕੁੱਝ ਇਲਾਕਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮਾਝਾ ਤੇ ਮਾਲਵਾ ਖੇਤਰ ’ਚ 28 ਮਈ ਨੂੰ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜਦਕਿ ਪੱਛਮੀ ਤੇ ਪੂਰਬੀ ਮਾਲਵਾ ’ਚ ਗਰਜ, ਚਮਕ ਨਾਲ ਛਿੱਟੇ ਤੇ ਤੇਜ਼ ਹਵਾਵਾਂ ਚੱਲਣ ਦੇ ਆਸਾਰ ਹਨ। ਪਰਸੋਂ ਦੇ ਮੁਕਾਬਲੇ ਬੀਤੇ ਦਿਨ ਤਾਪਮਾਨ ’ਚ 1 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਹੋਇਆ ਹੈ ਪਰ ਤਾਪਮਾਨ ਔਸਤਨ ਨਾਲੋਂ 7.2 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹਵਸ 'ਚ ਅੰਨ੍ਹੇ ਸਹੁਰੇ ਨੇ ਧੀ ਵਰਗੀ ਨੂੰਹ ਨਾਲ ਟੱਪੀਆਂ ਹੱਦਾਂ, ਪੋਤੀ ਨਾਲ ਵੀ ਕੀਤੀਆਂ ਅਸ਼ਲੀਲ ਹਰਕਤਾਂ
ਸੂਬੇ ’ਚ ਸਭ ਤੋਂ ਵੱਧ ਤਾਪਮਾਨ 34.9 ਡਿਗਰੀ ਸੈਲਸੀਅਸ ਸਮਰਾਲਾ (ਲੁਧਿਆਣਾ) ਦਾ ਰਿਹਾ। ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਦਰਮਿਆਨ ਹੀ ਰਿਹਾ। ਗੁਆਂਢੀ ਸੂਬਾ ਹਰਿਆਣਾ ਵਧੇਰੇ ਗਰਮ ਰਿਹਾ। ਜ਼ਿਲ੍ਹਾ ਜੀਂਦ ਦੇ ਪਿੰਡਾਰਾ ਦਾ ਤਾਪਮਾਨ 35.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ 'ਤੇ ਔਰਤ ਨਾਲ ਵਾਪਰੀ ਅਜੀਬ ਘਟਨਾ ਦੇ ਮਾਮਲੇ 'ਚ ਲੋਡਰ ਖ਼ਿਲਾਫ਼ ਸਖ਼ਤ ਕਾਰਵਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਿਜਲੀ ਦੀ ਕਿੱਲਤ ਹੋਵੇਗੀ ਦੂਰ, ਹੁਣ ਸੋਲਰ ਸਿਸਟਮ ਨਾਲ ਰੌਸ਼ਨ ਹੋਣਗੇ ਪੰਜਾਬ ਦੇ ਥਾਣੇ
NEXT STORY