ਲੁਧਿਆਣਾ (ਅਜਮੇਰ)—ਸਥਾਨਕ ਰੂਪ ਲਾਲ ਮੈਮੋਰੀਅਲ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਇਸ ਸਮਾਰੋਹ ਵਿਚ ਕ੍ਰਿਸ਼ਨ ਅਜੀਤ ਸੰਗਰ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਦਿੱਲੀ ਤੋਂ ਆ ਕੇ ਸ਼ਾਮਲ ਹੋਏ, ਜਦਕਿ ਵਿਪਨ ਬਸੰਦਰਾਏ (ਕਮੇਟੀ ਮੈਂਬਰ), ਸ਼੍ਰੀਮਤੀ ਨਮਰਤਾ ਸ਼ਰਮਾ, ਸਤਿੰਦਰ ਸ਼ਰਮਾ, ਰਿੰਕੂ ਕਾਲਡ਼ਾ, ਰਜਿੰਦਰ ਪੁੰਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸੈਂਕਡ਼ਿਆਂ ਦੀ ਗਿਣਤੀ ਵਿਚ ਬੱਚੇ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ। ਸਮਾਗਮ ਦਾ ਆਯੋਜਨ ਸਕੂਲ ਸਟਾਫ ਵਲੋਂ ਪ੍ਰਿੰਸੀਪਲ ਦੀਪਿਕਾ ਖੋਸਲਾ, ਚਰਨਜੀਤ ਕੌਰ ਬਸਰਾ ਵਾਈਸ ਪ੍ਰਿੰਸੀਪਲ, ਅਮਰਜੋਤੀ, ਨੀਲਮ, ਮਨਜੀਤ, ਬੰਧਨਾ, ਕਾਜਲ, ਜੋਤੀ, ਮਮਤਾ ਅਤੇ ਸਰਬਜੀਤ ਕੌਰ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ। ਇਸ ਮੌਕੇ ਨੰਨ੍ਹੇ-ਮੁੰਨੇ ਬੱਚਿਆਂ ਨੇ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ। ਇਸ ਦੌਰਾਨ ਵਿੱਦਿਅਕ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਅਤੇ ਪਿੱਛੇ ਰਹਿ ਗਏ ਬੱਚਿਆਂ ਨੂੰ ਬੁਲਾਰਿਆਂ ਨੇ ਹੌਸਲਾ ਨਾ ਹਾਰ ਕੇ ਸਗੋਂ ਅਗਲੇ ਸਾਲ ਹੋਰ ਮਿਹਨਤ ਕਰ ਕੇ ਪਡ਼੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਸਕੂਲ ਸਟਾਫ ਵਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਮਾਨਸਿਕ ਪ੍ਰੇਸ਼ਾਨੀ ਕਾਰਨ ਔਰਤ ਨੇ ਨਿਗਲੀ ਜ਼ਹਿਰੀਲੀ ਦਵਾਈ, ਹਾਲਤ ਵਿਗਡ਼ੀ
NEXT STORY