ਨਵੀਂ ਦਿੱਲੀ- ਇਕ ਔਰਤ, ਜੋ ਖ਼ੁਦ ਨੂੰ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਦੇ ਪੜਪੋਤੇ ਦੀ ਵਿਧਵਾ ਹੋਣ ਦਾ ਦਾਅਵਾ ਕਰਦੀ ਹੈ, ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ ਕਿ ਵਾਰਿਸ ਹੋਣ ਦੇ ਨਾਤੇ ਉਸ ਨੂੰ ਲਾਲ ਕਿਲ੍ਹੇ ਦਾ ਕਬਜ਼ਾ ਦਿੱਤਾ ਜਾਵੇ। ਇਸ ਮਾਮਲੇ 'ਚ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸੁਲਤਾਨਾ ਬੇਗਮ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੇ ਬੈਂਚ ਨੇ ਉਸ ਦੀ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ, "ਇਕੱਲਾ ਲਾਲ ਕਿਲ੍ਹਾ ਹੀ ਕਿਉਂ, ਫਤਿਹਪੁਰ ਸੀਖਰੀ ਕਿਉਂ ਨਹੀਂ ? ਉਨ੍ਹਾਂ ਨੂੰ ਵੀ ਕਿਉਂ ਛੱਡ ਦਿੱਤਾ ਜਾਵੇ। ਰਿਟ ਪੂਰੀ ਤਰ੍ਹਾਂ ਗਲਤ ਹੈ। ਅਸੀਂ ਇਸ ਨੂੰ ਖਾਰਜ ਕਰ ਦਿੱਤਾ ਹੈ।"
ਜ਼ਿਕਰਯੋਗ ਹੈ ਕਿ ਬੇਗਮ ਨੇ ਦਿੱਲੀ ਦੇ ਡਿਵੀਜ਼ਨ ਬੈਂਚ ਦੇ ਹੁਕਮਾਂ ਖ਼ਿਲਾਫ਼ ਅਪੀਲ ਕਰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਵੀ 13 ਦਸੰਬਰ, 2024 ਨੂੰ ਉਸ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਭਾਰਤ ਨਾਲ ਜੰਗ ਦੇ ਡਰੋਂ UNSC ਕੋਲ ਪਹੁੰਚਿਆ ਪਾਕਿਸਤਾਨ, ਸ਼ਾਂਤੀ ਲਈ ਮੰਗਿਆ ਮੁਲਾਕਾਤ ਦਾ ਸਮਾਂ
20 ਦਸੰਬਰ, 2021 ਨੂੰ, ਹਾਈ ਕੋਰਟ ਦੇ ਇੱਕ ਸਿੰਗਲ ਜੱਜ ਬੈਂਚ ਨੇ ਲਾਲ ਕਿਲ੍ਹੇ 'ਤੇ ਕਬਜ਼ਾ ਕਰਨ ਦੀ ਬੇਗਮ ਦੀ ਪਟੀਸ਼ਨ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ 150 ਸਾਲਾਂ ਤੋਂ ਵੱਧ ਸਮੇਂ ਬਾਅਦ ਅਦਾਲਤ ਵਿੱਚ ਪਹੁੰਚ ਕਰਨ ਵਿੱਚ ਬੇਲੋੜੀ ਦੇਰੀ ਦਾ ਕੋਈ ਜਾਇਜ਼ ਨਹੀਂ ਹੈ।
ਬੇਗਮ ਨੇ ਕਿਹਾ ਸੀ ਕਿ ਉਹ "ਲਾਲ ਕਿਲ੍ਹੇ ਦੀ ਸਹੀ ਮਾਲਕਣ ਸੀ ਕਿਉਂਕਿ ਉਸ ਨੂੰ ਇਹ ਜਾਇਦਾਦ ਉਸ ਦੇ ਪੂਰਵਜ ਬਹਾਦਰ ਸ਼ਾਹ ਜ਼ਫਰ ਦੂਜੇ ਤੋਂ ਵਿਰਾਸਤ ਵਿੱਚ ਮਿਲੀ ਸੀ ਅਤੇ ਭਾਰਤ ਸਰਕਾਰ ਅਜਿਹੀ ਜਾਇਦਾਦ 'ਤੇ ਗੈਰ-ਕਾਨੂੰਨੀ ਕਬਜ਼ਾ ਕਰਨ ਵਾਲੀ ਹੈ।" ਉਸ ਨੇ ਦਾਅਵਾ ਕੀਤਾ ਕਿ 1857 ਵਿੱਚ ਆਜ਼ਾਦੀ ਦੀ ਪਹਿਲੀ ਜੰਗ ਤੋਂ ਬਾਅਦ ਅੰਗਰੇਜ਼ਾਂ ਦੁਆਰਾ ਪਰਿਵਾਰ ਨੂੰ ਜਾਇਦਾਦ ਤੋਂ ਵਾਂਝਾ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਬਾਦਸ਼ਾਹ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਅਤੇ ਲਾਲ ਕਿਲ੍ਹੇ ਦਾ ਕਬਜ਼ਾ ਮੁਗਲਾਂ ਤੋਂ ਜ਼ਬਰਦਸਤੀ ਖੋਹ ਲਿਆ ਗਿਆ ਸੀ।
ਪਟੀਸ਼ਨ ਵਿੱਚ ਕੇਂਦਰ ਨੂੰ ਲਾਲ ਕਿਲ੍ਹਾ ਬੇਗਮ ਨੂੰ ਸੌਂਪਣ ਜਾਂ 1857 ਤੋਂ ਹੁਣ ਤੱਕ ਸਰਕਾਰ ਦੁਆਰਾ ਕਥਿਤ ਗੈਰ-ਕਾਨੂੰਨੀ ਕਬਜ਼ੇ ਲਈ ਮੁਆਵਜ਼ੇ ਤੋਂ ਇਲਾਵਾ ਢੁਕਵਾਂ ਮੁਆਵਜ਼ਾ ਦੇਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ 1960 ਵਿੱਚ, ਜਵਾਹਰ ਲਾਲ ਨਹਿਰੂ ਦੀ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਸਰਕਾਰ ਨੇ ਮਿਰਜ਼ਾ ਮੁਹੰਮਦ ਬੇਦਰ ਬਖਤ ਨੂੰ ਬਹਾਦਰ ਸ਼ਾਹ ਦੇ ਵਾਰਸ ਵਜੋਂ ਮਾਨਤਾ ਦਿੱਤੀ ਸੀ ਅਤੇ ਇੱਕ ਰਾਜਨੀਤਿਕ ਪੈਨਸ਼ਨ ਦਿੱਤੀ ਸੀ।
ਇਹ ਵੀ ਪੜ੍ਹੋ- ਜੰਗ ਦੀ ਤਿਆਰੀ ! ਭਾਰਤ-ਪਾਕਿ ਤਣਾਅ ਦਰਮਿਆਨ ਕਰਾਚੀ ਪਹੁੰਚ ਗਿਆ ਤੁਰਕੀ ਨੇਵੀ ਦਾ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਚੱਲ ਪੁੱਤਰਾ ਕੋਈ ਗੱਲ ਨ੍ਹੀ...'' 10ਵੀਂ 'ਚੋਂ ਫੇਲ੍ਹ ਹੋ ਗਿਆ ਮੁੰਡਾ, ਮਾਪਿਆਂ ਨੇ ਕੇਕ ਕੱਟ ਵਧਾਇਆ ਹੌਂਸਲਾ
NEXT STORY