ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਮਹਿਲਾ ਜੇਲ੍ਹ ਵਿਚ ਅਚਾਨਕ ਚੈਕਿੰਗ ਦੌਰਾਨ ਕੈਦੀ ਔਰਤ ਤੋਂ 15 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਣ ’ਤੇ ਪੁਲਸ ਨੇ ਸਹਾਇਕ ਸੁਪਰਡੈਂਟ ਹਰਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਜਾਂਚ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਕੈਦੀ ਔਰਤ ਦੀ ਪਛਾਣ ਮੀਨਾਕਸ਼ੀ ਪਤਨੀ ਰਾਜਨ ਕੁਮਾਰ ਵਜੋਂ ਹੋਈ ਹੈ। ਕੈਦੀ ਔਰਤ ਕੋਲ ਜੇਲ ਵਿਚ ਨਸ਼ੇ ਦੀਆਂ ਗੋਲੀਆਂ ਕਿਵੇਂ ਪੁੱਜੀਆਂ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਪਾਕਿ ਵਿਚਕਾਰ ਜੰਗ ਦੇ ਬੱਦਲ ਤਾਂ ਹਟ ਗਏ, ਪਰ ਇਹ ਨਵੀਂ ਮੁਸੀਬਤ ਹੋ ਗਈ ਖੜ੍ਹੀ
NEXT STORY