ਲੁਧਿਆਣਾ (ਜ.ਬ.)-ਅੱਜ ਲਾਡੋਵਾਲ ਦੇ ਰੇਲਵੇ ਕੁਆਰਟਰਾਂ ਦੇ ਨਜ਼ਦੀਕ ਖੇਤਾਂ ’ਚ ਬਣੇ ਘਰਾਂ ’ਚ ਇਕ ਲਡ਼ਕੀ ਦੀ ਸ਼ੱîਕੀ ਹਾਲਾਤ ’ਚ ਮੌਤ ਹੋਣ ਦੀ ਖਬਰ ਹੈ। ਮੌਕੇ ’ਤੇ ਪਹੁੰਚੇ ਪੁਲਸ ਥਾਣਾ ਲਾਡੋਵਾਲ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਲਡ਼ਕੀ ਦੀ ਉਮਰ 12 ਸਾਲ ਹੈ, ਜਿਸ ਦੀ ਮੌਤ ਇਕ ਤਾਰ ਨਾਲ ਗਲ ਘੁੱਟਣ ਨਾਲ ਹੋਈ। ਲਡ਼ਕੀ ਦੇ ਪਿਤਾ ਨੇ ਦੱਸਿਆ ਕਿ ਲਡ਼ਕੀ ਨੂੰ ਲਾਡੋਵਾਲ ਸਰਕਾਰੀ ਡਿਸਪੈਂਸਰੀ ਦੇ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਇਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਅਨੁਸਾਰ ਲਡ਼ਕੀ ਦੇ ਮੌਤ ਦੇ ਕਾਰਨਾਂ ਦਾ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ। ਲਾਡੋਵਾਲ ਪੁਲਸ ਵਲੋਂ ਜਾਂਚ ਚੱਲ ਰਹੀ ਹੈ, ਜਿਸ ਦੇ ਨਤੀਜੇ ਜਲਦੀ ਸਾਹਮਣੇ ਆ ਜਾਣਗੇ। ਲਡ਼ਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਅਗਲੀ ਕਾਰਵਾਈ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ।
ਐੱਮ.ਪੀ. ਬਿੱਟੂ ਦੀ ਅਗਵਾਈ ਹੇਠ ਪਿੰਡ ਦੀ ਨੁਹਾਰ ਬਦਲਾਂਗੇ : ਭਰੋਵਾਲ/ਜਸਵੰਤ ਭੱਟੀਆਂ
NEXT STORY