ਲੁਧਿਆਣਾ (ਸਲੂਜਾ) -®ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਥਾਲੋਜੀ ਵਿਭਾਗ ’ਚ ਪੀ.ਐੱਚ.ਡੀ. ਦੀ ਡਿਗਰੀ ਕਰ ਰਹੇ ਵਿਦਿਆਰਥੀ ਡਾ. ਨਿਸ਼ਚਲ ਦੱਤਾ ਨੇ ਇਕ ਅੰਤਰ-ਰਾਸ਼ਟਰੀ ਕੰਪਨੀ ਦਾ ਮਹੱਤਵਪੂਰਨ ਵਜੀਫ਼ਾ ਹਾਸਿਲ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰਤਿਭਾਸ਼ਾਲੀ ਤੇ ਲਾਇਕ ਵਿਦਿਆਰਥੀਆਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਕੰਪਨੀ ਮੁਕਾਬਲਾ ਕਰਵਾਉਂਦੀ ਹੈ। ਦਸਵੀਂ, ਬਾਰਵੀਂ ਤੇ ਗ੍ਰੈਜੂਏਸ਼ਨ ਜਮਾਤਾਂ ’ਚੋਂ ਪਹਿਲੀ ਸ਼੍ਰੇਣੀ ’ਚ ਪਾਸ ਹੋਏ ਵਿਦਿਆਰਥੀਆਂ ਨੂੰ ਹੀ ਇਸ ’ਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਂਦਾ ਹੈ। ਵਜੀਫ਼ੇ ਲਈ ਚੋਣ ਪ੍ਰਕਿਰਿਆ ਦੇ ਤਿੰਨ ਦੌਰ ਹਨ, ਜਿਨ੍ਹਾਂ ’ਚ ਪਹਿਲਾ ਦੌਰ ਵਿਦਿਅਕ ਯੋਗਤਾਵਾਂ ਦੀ ਪਡ਼ਤਾਲ ਕਰਨਾ, ਦੂਸਰਾ ਦੌਰ ਆਨਲਾਈਨ ਪ੍ਰੀਖਿਆ ਦਾ ਤੇ ਇਨ੍ਹਾਂ ’ਚੋਂ ਚੋਟੀ ਦੇ ਵਿਦਿਆਰਥੀਆਂ ਦੀ ਤੀਸਰੇ ਦੌਰ ’ਚ ਟੈਲੀਫੋਨ ’ਤੇ ਇੰਟਰਵਿਊ ਲਈ ਜਾਂਦੀ ਹੈ। ਜੇਤੂ ਰਹਿਣ ਵਾਲੇ ਇਸ ਵਿਦਿਆਰਥੀ ਨੂੰ 50 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੇ ਪ੍ਰਮਾਣ ਪੱਤਰ ਮਿਲੇਗਾ। ਇਹ ਖੋਜਾਰਥੀ ਡਾ. ਹਰਮਨਜੀਤ ਸਿੰਘ ਬਾਂਗਾ, ਵੈਟਨਰੀ ਪਥਾਲੋਜੀ ਵਿਭਾਗ ਦੀ ਨਿਗਰਾਨੀ ਅਧੀਨ ਆਪਣਾ ਖੋਜ ਕਾਰਜ ਕਰ ਰਿਹਾ ਹੈ।
ਸਾਹਿਬਜ਼ਾਦਾ ਅਜੀਤ ਸਿੰਘ ਨਿਵਾਸ ਅਸਥਾਨ ਦਾ ਨੀਂਹ ਪੱਥਰ ਪੰਜ ਪਿਆਰਿਆਂ ਨੇ ਰੱਖਿਆ
NEXT STORY