ਲੁਧਿਆਣਾ (ਵਰਮਾ)-ਕਿਹਾ ਜਾਂਦਾ ਹੈ ਕਿ ਪਰਮਾਤਮਾ ਤਾਂ ਕਣ-ਕਣ ’ਚ ਮੌਜੂਦ ਹੈ, ਬਸ ਉਸ ਨੂੰ ਦੇਖਣ ਲਈ ਸੱਚੀ ਲਗਨ ਹੋਣੀ ਚਾਹੀਦੀ ਹੈ। ਵੈਸੇ ਵੀ ਜਦੋਂ ਅਸੀਂ ਪੂਰੀ ਸ਼ਰਧਾ ਤੇ ਇੱਛਾ ਸ਼ਕਤੀ ਨਾਲ ਪਰਮਾਤਮਾ ਦੀ ਭਗਤੀ ਕਰਦੇ ਹਾਂ ਤਾਂ ਪਰਮਾਤਮਾ ਕਿਸੇ ਨਾ ਕਿਸੇ ਰੂਪ ’ਚ ਉਨ੍ਹਾਂ ਨੂੰ ਦਰਸ਼ਨ ਜ਼ਰੂਰ ਦਿੰਦੇ ਹਨ। ਇਨ੍ਹਾਂ ਹੀ ਸ਼ਬਦਾਂ ਨੂੰ ਸੱਚ ਕੀਤਾ ਹੈ ਸਾਹਨੇਵਾਲ ਦੇ ਅਨੰਦਪੁਰਾ ’ਚ ਰਹਿਣ ਵਾਲੇ ਗੁਰਦੀਪ ਸਿੰਘ ਵਾਲੀਆ ਨੇ। ਮਾਤਾ ਚਿੰਤਪੂਰਨੀ ਦੇ ਦਰਸ਼ਨਾਂ ’ਚ ਅਥਾਹ ਸ਼ਰਧਾ ਰੱਖਣ ਵਾਲੇ ਗੁਰਦੀਪ ਸਿੰਘ ਉਂਝ ਤਾਂ ਨੌਕਰੀਪੇਸ਼ਾ ਹਨ। ਬਾਵਜੂਦ ਇਸ ਦੇ ਪਰਮਾਤਮਾ ਦੀ ਭਗਤੀ ਉਨ੍ਹਾਂ ਦੀ ਰੁਟੀਨ ’ਚ ਸ਼ਾਮਲ ਹੈ। ਵੱਲਭ ਸਟੀਲ ’ਚ ਕੰਮ ਕਰਦੇ ਗੁਰਦੀਪ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਪਿੰਡੀ ਰੂਪ ’ਕ ਪੱਥਰ ਮਿਲਿਆ, ਜੋ ਉਨ੍ਹਾਂ ਨੂੰ ਪਹਿਲੀ ਨਜ਼ਰ ’ਚ ਬਹੁਤ ਆਕਰਸ਼ਿਤ ਲੱਗਾ। ਗੁਰਦੀਪ ਸਿੰਘ ਪੱਥਰ ਨੂੰ ਘਰ ਲੈ ਆਏ ਤੇ ਇਸ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ ਆਪਣੇ ਪੂਜਾ ਘਰ ’ਚ ਰੱਖ ਦਿੱਤਾ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਇਸ ਪੱਥਰ ’ਚ ਕੁਝ ਹੈਰਾਨੀਜਨਕ ਦਿਖਾਈ ਦੇਣ ਲੱਗਾ।ਯਤਨ ਤਾਂ ਕੀਤਾ ਹੈ ਲੱਭਣ ਲਈ ਲੱਖਾਂ ਨੇ, ਜਿਨ੍ਹਾਂ ਨੂੰ ਤੂੰ ਦਿਸਦਾ ਉਹ ਕੋੲੀ ਹੋਰ ਹੀ ਅੱਖਾਂ ਨੇ... ਉਨ੍ਹਾਂ ਦੱਸਿਆ ਕਿ ਛੋਟੇ ਆਕਾਰ ਦੀ ਇਸ ਪਿੰਡੀ ’ਚ ਭਗਵਾਨ ਦੇ ਕਈ ਰੂਪ ਨਜ਼ਰ ਆਏ। ਸਮੇਂ-ਸਮੇਂ ’ਤੇ ਪਿੰਡੀ ਸਰੂਪ ਨੂੰ ਧਿਆਨ ਨਾਲ ਦੇਖਣ ’ਤੇ ਇਸ ਵਿਚੋਂ ਸੱਪ ਦਾ ਰੂਪ, ਪਿੰਡੀ ਰੂਪ, ਓਮ ਰੂਪ, ਸ਼ੰਖ ਰੂਪ, ਹਨੂਮਾਨ ਜੀ ਦਾ ਆਕਾਰ, ਸਵਾਸਤਿਕ ਰੂਪ, ਤ੍ਰਿਸ਼ੂਲ ਦਾ ਰੂਪ, ਸ਼ੇਰ ਰੂਪ ਸਮੇਤ ਕਈ ਤਰ੍ਹਾਂ ਦੀਆਂ ਸ਼ਕਲਾਂ ਦਿਖਾਈ ਦੇਣ ਲੱਗੀਆਂ। ਇਨ੍ਹਾਂ ਸਭ ਗੱਲਾਂ ਦਾ ਪਤਾ ਜਦੋਂ ਆਲੇ-ਦੁਆਲੇ ਦੇ ਲੋਕਾਂ ਨੂੰ ਲੱਗਾ ਤਾਂ ਇਸ ਪਿੰਡੀ ਸਰੂਪ ਨੂੰ ਦੇਖਣ ਲਈ ਉਨ੍ਹਾਂ ਦੇ ਘਰ ਲੋਕਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ। ਪਿੰਡੀ ਸਵਰੂਪ ਦੇ ਦਰਸ਼ਨ ਕਰਨ ਉਪਰੰਤ ਜਦੋਂ ਲੋਕਾਂ ਨੇ ਇਸ ਵਿਚ ਵੱਖ-ਵੱਖ ਸਰੂਪਾਂ ਦੇ ਦਿਖਣ ਦੀ ਗੱਲ ਕੀਤੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਇਸ ਪਿੰਡੀ ਨੂੰ ਆਪਣੇ ਘਰ ਵਿਚ ਬਿਰਾਜਮਾਨ ਕੀਤਾ ਹੈ, ਉਦੋਂ ਤੋਂ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ ਹੈ। ਗੁਰਦੀਪ ਨੇ ਦੱਸਿਆ ਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਿੰਡੀ ਸਰੂਪ ਦੇ ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਕਈ ਪ੍ਰੇਸ਼ਾਨੀਆਂ ਹੱਲ ਹੋਈਆਂ ਹਨ ਤੇ ਉਨ੍ਹਾਂ ਦਾ ਜੀਵਨ ਸਫਲਤਾ ਦੀਆਂ ਨਵੀਆਂ ਉਚਾਈਆਂ ਵੱਲ ਵਧਿਆ ਹੈ।
ਸਿਵਲ ਹਸਪਤਾਲ ’ਚ ਨਵ-ਜੰਮੀਆਂ ਧੀਆਂ ਦੀ ਮਨਾਈ ਲੋਹਡ਼ੀ
NEXT STORY