ਲੁਧਿਆਣਾ(ਅਜਮੇਰ, ਦੀਪਾ)- ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਨਜ਼ਦੀਕੀ ਪਿੰਡ ਅੱਪਰਾ, ਨਗਰ ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਖੇ ਫਿਲੌਰ ਪੁਲਸ ਵਲੋਂ ਐੱਸ. ਐੱਚ. ਓ. ਫਿਲੌਰ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਕਰਵਾਏ ਗਏ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਜਤਿੰਦਰ ਕੁਮਾਰ ਐੱਸ. ਐੱਚ. ਓ. ਫਿਲੌਰ ਨੇ ਕਿਹਾ ਕਿ ਵਰਤਮਾਨ ਸਮੇਂ ’ਚ ਪ੍ਰਦੂਸ਼ਣ ਦੀ ਸਮੱਸਿਆ ਦਿਨ-ਬ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਇਸ ਲਈ ਵਾਤਾਵਰਣ ਨੂੰ ਬਚਾਉਣ ਉਦੇਸ਼ ਨਾਲ ਗ੍ਰੀਨ ਦੀਵਾਲੀ ਮਨਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਸ ਲਈ ਹਰ ਇਕ ਵਿਅਕਤੀ ਨੂੰ ਤਿਉਹਾਰਾਂ ਦੇ ਮੱਦੇਨਜ਼ਰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦਾ ਪਾਲਣ- ਪੋਸ਼ਣ ਕਰ ਕੇ ਦੀਵਾਲੀ ਅਤੇ ਬੰਦੀਛੋਡ਼ ਵਰਗੇ ਪਵਿੱਤਰ ਤਿਉਹਾਰ ਨੂੰ ਯਾਦਗਾਰੀ ਬਣਾਉਣਾ ਚਾਹੀਦਾ ਹੈ ਤਾਂ ਕਿ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ ਅਤੇ ਵੱਧ ਤੋਂ ਵੱਧ ਆਕਸੀਜਨ ਪੈਦਾ ਕਰਨ ਦੇ ਸਰੋਤ ਪੈਦਾ ਕੀਤੇ ਜਾ ਸਕਣ। ਇਸ ਮੌਕੇ ਪ੍ਰਿੰ. ਹਰਮੇਸ਼ ਲਾਲ ਮੰਡੀ, ਪ੍ਰਿੰ. ਕੁਲਵਿੰਦਰ ਸਿੰਘ, ਜਸਪਾਲ ਸੰਧੂ ਕੰਗ ਜਗੀਰ, ਚੌਕੀ ਇੰਚਾਰਜ਼ ਅੱਪਰਾ ਸੁਖਦੇਵ ਸਿੰਘ, ਚੌਕੀ ਇੰਚਾਰਜ ਲਸਾਡ਼ਾ ਜੰਗ ਬਹਾਦਰ ਸਿੰਘ, ਗੁਰਦੀਸ਼ ਰਾਮ, ਏ. ਐੱਸ. ਆਈ. ਹਰਜਿੰਦਰ ਸਿੰਘ, ਮੋਹਿਤ ਕੁਮਾਰ ਮੁਣਸ਼ੀ ਅੱਪਰਾ ਅਤੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਵੀ ਹਾਜ਼ਰ ਸਨ।
ਕੁਵੈਤ ਭੇਜਣ ਦਾ ਝਾਂਸਾ ਦੇ ਕੇ ਦਰਜੀ ਤੋਂ ਠੱਗੀ 2.5 ਲੱਖ ਦੀ ਨਕਦੀ
NEXT STORY