ਲੁਧਿਆਣਾ (ਤਰੁਣ)-ਬਾਹਰੀ ਰਾਜਾਂ ਤੋਂ ਆਏ ਵਪਾਰੀਆਂ ਦੇ ਨਾਲ ਹੋ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨਾਲ ਸਥਾਨਕ ਵਪਾਰੀਆਂ ’ਚ ਭਾਰੀ ਰੋਸ ਦੇਖਣ ਨੂੰ ਮਿਲਿਆ, ਜੋ ਕਿ ਪੁਲਸ ਦੀ ਕਾਰਜ ਪ੍ਰਣਾਲੀ ਤੋਂ ਖਾਸਾ ਨਾਰਾਜ਼ ਦਿਖਾਈ ਦਿੱਤੇ। ਜਗ ਬਾਣੀ ਨਾਲ ਗੱਲਬਾਤ ਦੌਰਾਨ ਗਾਂਧੀ ਨਗਰ ਤੇ ਪੁਰਾਣਾ ਬਾਜ਼ਾਰ ਐਸੋਸੀਏਸ਼ਨ ਦੇ ਵਪਾਰੀਆਂ ਨੇ ਦੱਸਿਆ ਕਿ ਹੌਜ਼ਰੀ ਦੇ ਕਾਰੋਬਾਰ ’ਤੇ ਪੂਰਾ ਲੁਧਿਆਣਾ ਟਿਕਿਆ ਹੋਇਆ ਹੈ ਪਰ ਬੀਤੇ ਦਿਨੀਂ ਜਿਸ ਤਰ੍ਹਾਂ ਵਪਾਰੀਆਂ ਦੇ ਨਾਲ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਹ ਚਿੰਤਾਜਨਕ ਹੈ। ਵਪਾਰੀ ਵਰਗ ਡਰ ਤੇ ਦਹਿਸ਼ਤ ਦੇ ਮਾਹੌਲ ਵਿਚ ਹੈ। ਬ੍ਰ੍ਰਹਮਪੁਰੀ, ਕੇਸਰਗੰਜ ਮੰਡੀ, ਮੋਚਪੁਰਾ ਬਾਜ਼ਾਰ, ਬਹਾਦਰਕੇ ਰੋਡ, ਸਰਦਾਰ ਨਗਰ ਦੇ ਕੋਲ ਵਪਾਰੀਆਂ ਨੂੰ ਲੁੱਟਿਆ ਗਿਆ ਸੀ। ਨਾਮਾਤਰ ਈਰਾਨੀ ਗੈਂਗ ਦੇ ਇਕ ਮੈਂਬਰ ਨੂੰ ਕਾਬੂ ਕਰ ਕੇ ਪੁਲਸ ਨੇ ਵਾਹ-ਵਾਹੀ ਲੁੱਟੀ ਹੈ। ਵਪਾਰੀ ਵਰਗ ਨੇ ਗਾਂਧੀ ਨਗਰ, ਚੌਲ ਬਾਜ਼ਾਰ, ਦਾਲ ਬਾਜ਼ਾਰ, ਸੇਖੇਵਾਲ, ਸੁੰਦਰ ਨਗਰ, ਸ਼ਿਵਪੁਰੀ ਆਦਿ ਇਲਾਕੇ ’ਚ ਦਿਨ-ਰਾਤ ਪੁਲਸ ਗਸ਼ਤ ਦੀ ਮੰਗ ਕੀਤੀ ਹੇ।
ਇਸ ਮੌਕੇ ਪੁਰਾਣਾ ਬਾਜ਼ਾਰ ਹੌਜ਼ਰੀ ਐਸੋਸੀਏਸ਼ਨ ਤੋਂ ਗਗਨ ਚੋਪਡ਼ਾ, ਸੁਮਿਤ ਪਾਰਤੀ, ਲੱਕੀ ਜੈਨ, ਅਨਿਲ ਮਲਹੋਤਰਾ, ਰਜਨੀਸ਼ ਧੀਰ, ਦੀਪਕ ਮਿਗਲਾਨੀ, ਅਨਿਲ ਜੌਲੀ, ਵਰਿੰਦਰ ਕੁਮਾਰ, ਸੋਨੂੰ ਚੋਪਡ਼ਾ, ਵਿਕਾਸ ਵਤਸ, ਸੰਜੀਵ ਚੋਪਡ਼ਾ, ਸ਼ੈਂਕੀ, ਰਾਕੇਸ਼ ਸੋਇਲ ਆਦਿ ਮੌਜੂਦ ਸਨ।ਰੇਲਵੇ ਸਟੇਸ਼ਨ ’ਤੇ ਚੈਕਿੰਗ ਦੇ ਨਾਂ ’ਤੇ ਵਪਾਰੀ ਨਾਲ ਕਰਦੇ ਹਨ ਸੌਦਾ ਵਪਾਰੀ ਸੋਨੂ ਨੀਲਕੰਠ, ਅਨਿਲ ਮਲਹੋਤਰਾ, ਗਗਨ ਚੋਪਡ਼ਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਪੁਲਸ ਮੁਲਾਜ਼ਮ ਵਪਾਰੀ ਵਰਗ ਨਾਲ ਸੌਦਾ ਕਰਦੇ ਹਨ। ਚੈਕਿੰਗ ਦੌਰਾਨ ਜਦੋਂ ਵਪਾਰੀ ਤੋਂ ਨਕਦੀ ਮਿਲਦੀ ਹੈ ਤਾਂ ਉਸ ਨੂੰ ਛੱਡਣ ਬਦਲੇ ਪੁਲਸ ਵਲੋਂ ਕੱਟ ਮੰਗਿਆ ਜਾਂਦਾ ਹੈ। ਸਥਾਨਕ ਵਪਾਰੀ ਤੋਂ 1 ਲੱਖ ਰੁਪਏ ਦੇ ਬਦਲੇ 500 ਤੇ ਬਾਹਰੀ ਰਾਜ ਦੇ ਵਪਾਰੀ ਤੋਂ 1 ਲੱਖ ਬਦਲੇ 1 ਹਜ਼ਾਰ ਲੈ ਕੇ ਛੱਡਿਆ ਜਾਂਦਾ ਹੈ, ਜਿਸ ਕਾਰਨ ਕਈ ਵਪਾਰੀ ਡਰ ਦੇ ਮਾਰੇ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਉਤਰਨ ਦੀ ਬਜਾਏ ਜਲੰਧਰ ਜਾਂ ਅੰਬਾਲਾ ਰੇਲਵੇ ਸਟੇਸ਼ਨ ’ਤੇ ਹੀ ਉਤਰ ਜਾਂਦੇ ਹਨ ਤੇ ਹੋਰ ਕਿਸੇ ਸਾਧਨ ਰਾਹੀਂ ਆਪਣੀ ਮੰਜ਼ਿਲ ’ਤੇ ਪੁੱਜਦੇ ਹਨ।
ਹੈਡਿੰਗ ਹੋਰ ਕੱਢਣਾ ‘ਖਰਚ ਘਟਾਉਣ ਲਈ ਕਿਸਾਨ ਕਰਨ ਹੈਪੀ ਸੀਡਰ ਦੀ ਵਰਤੋਂ’
NEXT STORY