ਲੁਧਿਆਣਾ (ਰਾਜਵਿੰਦਰ)-ਗੁਰਦੁਆਰਾ ਗੁਰੂ ਨਾਨਕ ਮਿਸ਼ਨ ਈਸ਼ਰ ਨਗਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸੋਹਾਣਾ ਅੱਖਾਂ ਦੇ ਹਸਪਤਾਲ ਬਰਾਂਚ ਲੁਧਿਆਣਾ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਾਇਆ ਗਿਆ। ਅੱਖਾਂ ਦੀ ਮਾਹਿਰ ਡਾਕਟਰ ਪਰੱਗਿਆ ਸ਼ਰਮਾ ਦੀ ਅਗਵਾਈ ਹੇਠ ਅਸ਼ੀਸ਼ ਕੁਮਾਰ, ਕੰਚਨ ਕਾਲੀਆ, ਕਰਨ ਕੁਮਾਰ ਅਤੇ ਤੇਜਿੰਦਰ ਸਿੰਘ ਨੇ 185 ਮਰੀਜ਼ਾਂ ਦੀਅਾਂ ਅੱਖਾਂ ਦਾ ਮੁਫਤ ਚੈੱਕਅਪ ਕੀਤਾ। ਦਵਾਈਆਂ ਮੁਫਤ ਦਿੱਤੀਆਂ ਗਈਆਂ ਅਤੇ ਚਿੱਟੇ ਮੋਤੀਏ ਵਾਲੇ 35 ਮਰੀਜ਼ਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੇ ਅਾਪ੍ਰੇਸ਼ਨ ਹਸਪਤਾਲ ਵਿਖੇ ਸਸਤੇ ਰੇਟਾਂ ’ਤੇ ਕੀਤੇ ਜਾਣਗੇ। ਹਸਪਤਾਲ ਦੇ ਮੀਡੀਆ ਇੰਚਾਰਜ ਜਤਿੰਦਰ ਸਿੰਘ ਪਮਾਲ ਨੇ ਕੈਂਪ ਨੂੰ ਸੰਬੋਧਨ ਕਰਦਿਆਂ ਅੱਖਾਂ ਦੀ ਸਾਂਭ-ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਕੈਂਪ ਦੌਰਾਨ ਸਾਬਕਾ ਕੌਂਸਲਰ ਜਸਪਾਲ ਸਿੰਘ ਸੰਧੂ, ਉੱਘੇ ਸੋਸ਼ਲ ਵਰਕਰ ਸਤਵੰਤ ਸਿੰਘ ਗਿੱਲ, ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਕੈਪਟਨ ਬਲਵੀਰ ਸਿੰਘ, ਮੀਤ ਪ੍ਰਧਾਨ ਦਲਜੀਤ ਸਿੰਘ ਮਠਾਡ਼ੂ, ਸਕੱਤਰ ਸੁਰਦਿੰਰ ਸਿੰਘ ਭੱਠੀ ਵਾਲੇ, ਖਜ਼ਾਨਚੀ ਪ੍ਰਤੀਮ ਸਿੰਘ ਤੋਂ ਇਲਾਵਾ ਸਤਪਾਲ ਸਿੰਘ, ਤੇਜਪਾਲ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਅਤੇ ਹਰਬੰਸ ਸਿੰਘ ਆਦਿ ਹਾਜ਼ਰ ਸਨ।
ਜੇਲ ਡਿਊਟੀ ਦੌਰਾਨ ਕੋਤਾਹੀ ਵਰਤਣ ਵਾਲੇ ਅਧਿਕਾਰੀਅਾਂ ਜਾਂ ਕਰਮਚਾਰੀਅਾਂ ’ਤੇ ਹੋਵੇਗੀ ਕਾਰਵਾਈ
NEXT STORY