ਨਵਾਂਸ਼ਹਿਰ (ਤ੍ਰਿਪਾਠੀ, ਬ੍ਰਹਮਪੁਰੀ, ਤਰਸੇਮ ਕਟਾਰੀਆ )- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਦੌਰਾਨ ਨਵਾਂਸ਼ਹਿਰ ਜ਼ਿਲ੍ਹੇ ਵਿਚ ਕੁੱਲ੍ਹ 47.82 ਫੀਸਦੀ ਵੋਟਾਂ ਪਈਆਂ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ ਨੇ ਖੁਦ ਵੱਖ-ਵੱਖ ਪੋਲਿੰਗ ਸਟੇਸ਼ਨਾਂ ‘ਤੇ ਜਾ ਕੇ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿਹਾ ਜ਼ਿਲ੍ਹੇ ਵਿਚ ਵੋਟਾਂ ਦਾ ਅਮਨ ਸ਼ਾਂਤੀਪੂਰਵਕ ਨੇਪਰੇ ਚੜਿਆ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਘਨ ਜਾਂ ਅਣਹੋਣੀ ਘਟਨਾ ਤੋਂ ਬਚਾਅ ਰਿਹਾ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਵਿਚ ਕੁੱਲ 46.47 ਫ਼ੀਸਦੀ, ਬਲਾਕ ਬਲਾਚੌਰ ਅਤੇ ਸੜੋਆ ਵਿਚ ਕ੍ਰਮਵਾਰ 51.9 ਫ਼ੀਸਦੀ ਤੇ 51.56 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਅਤੇ ਬੰਗਾ ਖੇਤਰ ਵਿਚ 41.30 ਫ਼ੀਸਦੀ ਵੋਟਾਂ ਪਈਆਂ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਅਹਿਮ! ਇਨ੍ਹਾਂ ਜ਼ਿਲ੍ਹਿਆਂ 'ਚ Yellow ਅਲਰਟ, ਮੌਸਮ ਵਿਭਾਗ ਵੱਲੋਂ 19 ਤਾਰੀਖ਼ ਤੱਕ ਵੱਡੀ ਭਵਿੱਖਬਾਣੀ
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵਾਂਸ਼ਹਿਰ ਸਬ-ਡਿਵੀਜ਼ਨ ਵਿਖੇ ਕੁੱਲ੍ਹ 193 ਪੋਲਿੰਗ ਪਾਰਟੀਆਂ, ਬਲਾਚੌਰ ਅਤੇ ਸੜੋਆ ਬਲਾਕ ਲਈ 237 ਪੋਲਿੰਗ ਪਾਰਟੀਆਂ ਅਤੇ ਬੰਗਾ ਵਿਖੇ 207 ਪੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਸਨ। ਉਨ੍ਹਾਂ ਨੇ ਸਾਰੀ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਣ ‘ਤੇ ਪੋਲਿੰਗ ਸਟਾਫ਼ ਅਤੇ ਵੋਟਰਾਂ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ: ਕੈਪਟਨ ਦੇ ਕਾਂਗਰਸ 'ਚ ਵਾਪਸੀ ਦੀ ਚਰਚਾ ਦਰਮਿਆਨ ਪ੍ਰਨੀਤ ਕੌਰ ਦਾ ਵੱਡਾ ਬਿਆਨ
ਜ਼ਿਕਰਯੋਗ ਹੈ ਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ। ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਲਈ 10 ਅਤੇ ਪੰਚਾਇਤ ਸੰਮਤੀਆਂ ਲਈ 82 ਜ਼ੋਨ ਬਣਾਏ ਗਏ ਸਨ। ਜ਼ਿਲ੍ਹੇ ਵਿੱਚ ਕੁੱਲ੍ਹ 466 ਗ੍ਰਾਮ ਪੰਚਾਇਤਾਂ, 462 ਪੋਲਿੰਗ ਸਟੇਸ਼ਨ, 633 ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਕੁੱਲ੍ਹ 417240 ਵੋਟਰ ਹਨ, ਜਿਨ੍ਹਾਂ ਵਿਚ ਕੁੱਲ ਪੁਰਸ਼ ਵੋਟਰਾਂ ਦੀ ਗਿਣਤੀ 216395 ਅਤੇ ਮਹਿਲਾ ਵੋਟਰਾਂ ਦੀ ਗਿਣਤੀ 200836 ਜਦਕਿ 9 ਵੋਟਰ ਥਰਡ ਜੈਂਡਰ ਸ਼ਾਮਲ ਹਨ। ਜ਼ਿਲ੍ਹੇ ਵਿੱਚ ਕੁੱਲ੍ਹ 216395 ਪੁਰਸ਼ ਵੋਟਰਾਂ ਦੀ ਗਿਣਤੀ ਵਿੱਚ ਨਵਾਂਸ਼ਹਿਰ ਵਿੱਚ 66611, ਸੜੋਆ ਵਿੱਚ 29518, ਬਲਾਚੌਰ ਵਿੱਚ 42800 ਅਤੇ ਬੰਗਾ ਵਿੱਚ 77466 ਵੋਟਰ ਸ਼ਾਮਲ ਹਨ ਜਦਕਿ ਮਹਿਲਾ ਵੋਟਰਾਂ ਵਿੱਚ ਨਵਾਂਸ਼ਹਿਰ ਵਿੱਚ 63013, ਸੜੋਆ ਵਿੱਚ 27193, ਬਲਾਚੌਰ ਵਿੱਚ 38414 ਅਤੇ ਬੰਗਾ ਵਿੱਚ 72216 ਵੋਟਰ ਸ਼ਾਮਲ ਹਨ।
ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਨਵੇਂ ਹੁਕਮ ਕੀਤੇ ਜਾਰੀ, 20 ਦਸੰਬਰ ਨੂੰ ਹੋਵੇਗਾ...
ਪੰਜਾਬ 'ਚ 2 ਦਿਨ ਅਹਿਮ! ਇਨ੍ਹਾਂ ਜ਼ਿਲ੍ਹਿਆਂ 'ਚ Yellow ਅਲਰਟ, ਮੌਸਮ ਵਿਭਾਗ ਵੱਲੋਂ 19 ਤਾਰੀਖ਼ ਤੱਕ ਵੱਡੀ ਭਵਿੱਖਬਾਣੀ
NEXT STORY