ਜਲੰਧਰ— ਸਿਹਤਮੰਦ ਰਹਿਣ ਲਈ ਸਿਰਫ ਖਾਣ-ਪੀਣ ਹੀ ਚੰਗਾ ਨਹੀਂ ਹੋਣਾ ਚਾਹੀਦਾ ਸਗੋਂ ਇਸਦੇ ਨਾਲ ਸਰੀਰ ਅਤੇ ਆਲੇ-ਦੁਆਲੇ ਦੀ ਸਫਾਈ ਰੱਖਣੀ ਵੀ ਬਹੁਤ ਜ਼ਰੂਰੀ ਹੈ। ਪੂਰੇ ਪਰਿਵਾਰ ਦੀ ਸਿਹਤ ਘਰ ਦੀ ਸਾਫ-ਸਫਾਈ 'ਤੇ ਵੀ ਓਨੀਂ ਹੀ ਨਿਰਭਰ ਕਰਦੀ ਹੈ, ਜਿੰਨੀ ਖਾਣ-ਪੀਣ 'ਤੇ। ਜੇ ਤੁਹਾਡੇ ਆਲੇ-ਦੁਆਲੇ ਦਾ ਵਾਤਾਵਰਣ ਜਾਂ ਡੇਲੀ ਰੁਟੀਨ ਵਿਚ ਵਰਤੋਂ ਕੀਤੀਆਂ ਜਾਣ ਵਾਲੀਆਂ ਚੀਜਾਂ ਗੰਦਗੀ ਨਾਲ ਭਰੀਆਂ ਹਨ ਤਾਂ ਤੁਸੀਂ ਬੀਮਾਰ ਪੈ ਸਕਦੇ ਹੋ। ਗਰਮੀਆਂ ਦੇ ਮੌਸਮ ਵਿਚ ਸਾਫ-ਸਫਾਈ ਦਾ ਜਿਆਦਾ ਧਿਆਨ ਰੱਖਣ ਦੀ ਲੋੜ ਪੈਂਦੀ ਹੈ, ਕਿਉਂਕਿ ਇਸ ਮੌਸਮ ਵਿਚ ਬੈਕਟੀਰੀਆ ਤੇਜ਼ੀ ਨਾਲ ਫੈਲਦੇ ਹਨ। ਅੱਜ ਅਸੀਂ ਤੁਹਾਨੂੰ ਸਾਫ-ਸਫਾਈ ਨਾਲ ਜੁੜੇ ਕੁਝ ਅਜਿਹੇ ਟਿਪਸ ਦੱਸਦੇ ਹਾਂ ਜੋ ਤੁਹਾਡੇ ਬਹੁਤ ਹੀ ਕੰਮ ਆਉਣਗੇ।
- ਕੌਫੀ ਸੈਨੀਟਾਈਜ਼ਰ
ਖਾਣਾ ਬਣਾਉਣ ਤੋਂ ਬਾਅਦ ਅਕਸਰ ਹੱਥਾਂ ਵਿਚ ਲਸਣ-ਪਿਆਜ਼ ਦੀ ਗੰਧ ਆਉਣ ਲਗਦੀ ਹੈ। ਇਸ ਗੰਧ ਨੂੰ ਦੂਰ ਕਰਨ ਲਈ ਹੱਥਾਂ ਵਿਚ ਚੰਗੀ ਤਰ੍ਹਾਂ ਕੌਫੀ ਪਾਊਡਰ ਰਗੜੋ। ਹੱਥ ਖੁਸ਼ਬੂਦਾਰ ਵੀ ਹੋ ਜਾਣਗੇ ਅਤੇ ਸਾਫ-ਸੁਥਰੇ ਵੀ।
1. ਪੱਖੇ ਦੀ ਸਫਾਈ
ਸਮੇਂ-ਸਮੇਂ 'ਤੇ ਪੱਖੇ ਦੀ ਸਫਾਈ ਕਰੋ। ਗੰਦਾ ਪੱਖਾ ਦੇਖਣ ਵਿਚ ਬਹੁਤ ਹੀ ਬੁਰਾ ਲਗਦਾ ਹੈ ਅਤੇ ਇਸ ਵਿਚ ਜੰਮੀ ਧੂੜ-ਮਿੱਟੀ ਉੱਡ ਕੇ ਖਾਣੇ ਵਿਚ ਵੀ ਪੈ ਸਕਦੀ ਹੈ। ਇਸ ਨੂੰ ਸਾਫ ਕਰਨ ਲਈ ਸਰਾਣੇ ਦੇ ਪੁਰਾਣੇ ਕਵਰ ਦੀ ਵਰਤੋਂ ਕਰੋ। ਪੱਖੇ ਦੇ ਬਲੇਡ ਨੂੰ ਸਰਾਣੇ ਦੇ ਕਵਰ ਦੇ ਅੰਦਰ ਪਾ ਕੇ ਚੰਗੀ ਤਰ੍ਹਾਂ ਰਗੜ ਕੇ ਸਾਫ ਕਰੋ ਅਤੇ ਸਾਰੀ ਗੰਦਗੀ ਨੂੰ ਕਵਰ ਦੇ ਅੰਦਰ ਹੀ ਝਾੜ ਦਿਓ। ਇਸ ਨਾਲ ਬਲੇਡ ਵੀ ਸਾਫ ਹੋ ਜਾਣਗੇ ਅਤੇ ਘਰ ਵਿਚ ਗੰਦਗੀ ਵੀ ਨਹੀਂ ਫੈਲੇਗੀ।
2. ਫਰਿੱਜ਼ ਦੀ ਸਫਾਈ
ਗਰਮੀ ਦੇ ਮੌਸਮ ਵਿਚ ਫਰਿੱਜ਼ ਦੀ ਵਰਤੋਂ ਕਾਫੀ ਜਿਆਦਾ ਹੁੰਗਦੀ ਹੈ। ਅਜਿਹੇ ਵਿਚ ਤਰ੍ਹਾਂ-ਤਰ੍ਹਾਂ ਦੀਆਂ ਚੀਜਾਂ ਰੱਖਣ ਨਾਲ ਉਸ ਵਿਚੋਂ ਬਦਬੂ ਆਉਣ ਲਗਦੀ ਹੈ ਅਤੇ ਫਰਿੱਜ਼ ਗੰਦਾ ਵੀ ਹੋ ਜਾਂਦਾ ਹੈ। ਅਜਿਹੇ ਵਿਚ ਸਪੰਜ ਜਾਂ ਫਿਰ ਕਿਸੇ ਕੱਪੜੇ 'ਤੇ ਥੋੜਾ ਜਿਹਾ ਬੇਕਿੰਗ ਸੋਡਾ ਛਿੜਕ ਕੇ ਫਰਿੱਜ਼ ਨੂੰ ਸਾਫ ਕਰੋ। ਹਫਤੇ ਵਿਚ ਇਕ ਵਾਰ ਇਸ ਤਰੀਕੇ ਨਾਲ ਫਰਿੱਜ਼ ਨੂੰ ਸਾਫ ਕਰੋ। ਸਫਾਈ ਵੀ ਹੋਵੇਗੀ ਅਤੇ ਬਦਬੂ ਵੀ ਦੂਰ ਹੋਵੇਗੀ।
3. ਕਿਚਨ ਸਪੰਜ
ਬਰਤਨਾਂ ਨੂੰ ਸਾਫ ਕਰਨ ਵਾਲੀ ਸਪੰਜ 'ਚੋਂ ਗੰਦੀ ਬਦਬੂ ਆਉਣ ਲਗਦੀ ਹੈ ਪਰ ਸਮੇਂ 'ਤੇ ਇਸ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੈ। ਸਪੰਜ ਨੂੰ ਸਿਰਕੇ ਵਿਚ ਡਬੋ ਕੇ 2 ਮਿੰਟ ਲਈ ਮਾਈਕ੍ਰੋਵੇਬ ਵਿਚ ਰੱਖ ਦਿਓ। ਸਪੰਜ ਵਿਚ ਮੌਜ਼ੂਦ ਸਾਰੇ ਬੈਕਟੀਰੀਆ ਖਤਮ ਹੋ ਜਾਣਗੇ ਅਤੇ ਬਦਬੂ ਵੀ ਦੂਰ ਹੋ ਜਾਵੇਗੀ।
4. ਬਾਥਰੂਮ ਚਮਕਾਓ
ਬਾਥਰੂਮ ਵਿਚ ਲੱਗੇ ਸੈਨਟਰੀ ਦੇ ਸਮਾਨ ਨੂੰ ਨਵਾਂ ਅਤੇ ਚਮਕਦਾਰ ਬਣਾਏ ਰੱਖਣ ਲਈ ਬੇਬੀ ਆਇਲ ਦੀ ਵਰਤੋਂ ਕਰੋ। ਕਾਟਨ ਦੇ ਕੱਪੜੇ ਵਿਚ ਬੇਬੀ ਆਇਲ ਲਗਾ ਕੇ ਟੈਪਸ ਸਾਫ ਕਰੋ, ਉਹ ਇਕਦਮ ਨਵੀਂ ਵਾਂਗ ਚਮਕ ਉੱਠੇਗੀ।
5. ਸਿੰਕ ਪਾਈਪ
ਅਕਸਰ ਕਿਚਨ ਦੀ ਸਿੰਕ ਪਾਈਪ ਬਲਾਕ ਹੋ ਜਾਂਦੀ ਹੈ। ਅਜਿਹੇ ਵਿਚ 1 ਕੱਪ ਨਮਕ ਅਤੇ ਬੇਕਿੰਗ ਸੋਡੇ ਨਾਲ ਅੱਧਾ ਕੱਪ ਵਿਨੇਗਰ ਮਿਕਸ ਕਰਕੇ ਇਸ ਨੂੰ ਸਿੰਕ ਪਾਈਪ ਵਿਚ ਪਾ ਦਿਓ। 10 ਮਿੰਟ ਇੰਝ ਹੀ ਰਹਿਣ ਦਿਓ। ਪਾਈਪ ਵਿਚ ਜੰਮੀ ਗੰਦਗੀ ਇਕਦਮ ਸਾਫ ਹੋ ਜਾਵੇਗੀ।
6. ਲੱਕੜੀ ਦਾ ਫਰਨੀਚਰ
ਲੱਕੜੀ ਦੇ ਫਰਨੀਚਰ ਤੋਂ ਬਿਨਾਂ ਘਰ ਦਾ ਇੰਟੀਰੀਅਰ ਅਧੂਰਾ ਹੁੰਦਾ ਹੈ। ਇਹ ਜਿੰਨੇ ਆਕਰਸ਼ਕ ਲਗਦੇ ਹਨ, ਓਨਾਂ ਹੀ ਧਿਆਨ ਸਾਫ-ਸਫਾਈ ਦੇ ਵੀ ਰੱਖਣਾ ਪੈਂਦਾ ਹੈ। 1/4 ਕੱਪ ਸਿਰਕੇ ਵਿਚ 1 ਕੱਪ ਪਾਣੀ ਮਿਲਾ ਕੇ ਇਨ੍ਹਾਂ ਨੂੰ ਸਾਫ ਕਰੋ। ਬਾਅਦ ਵਿਚ ਸੁੱਕੇ ਕੱਪੜੇ ਨਾਲ ਚੰਗੀ ਤਰ੍ਹਾਂ ਪੂੰਝ ਲਓ।
ਘਰ 'ਚ ਨਿੰਬੂ-ਮਿਰਚ ਲਗਾਉਣ ਨਾਲ ਮਿਲਦੇ ਹਨ ਕਈ ਫਾਇਦੇ
NEXT STORY