ਨਵੀਂ ਦਿੱਲੀ— ਕਈ ਲੋਕ ਆਪਣੇ ਘਰ ਜਾਂ ਦੁਕਾਨ ਦੇ ਬਾਹਰ ਨਿੰਬੂ-ਮਿਰਚ ਲਟਕਾ ਕੇ ਰੱਖਦੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਨਾਲ ਮਾੜੀਆਂ ਸ਼ਕਤੀਆਂ ਘਰ ਤੋਂ ਦੂਰ ਰਹਿੰਦੀਆਂ ਹਨ ਅਤੇ ਘਰ ਦੇ ਮੈਂਬਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਪਰ ਇਹ ਸਭ ਸਿਰਫ ਗੱਲਾਂ ਹਨ। ਅਸਲ 'ਚ ਨਿੰਬੂ ਮਿਰਚ ਲਗਾਉਣ ਨਾਲ ਹਵਾ ਸ਼ੁੱਧ ਹੁੰਦੀ ਹੈ ਜਿਸ ਨਾਲ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਫਾਇਦੇ ਹੁੰਦੇ ਹਨ। ਜਿੰਨਾ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।
ਸ਼ੁੱਧ ਵਾਤਵਰਣ
ਨਿੰਬੂ ਦੇ ਰੁੱਖ ਨਾਲ ਆਲੇ-ਦੁਆਲੇ ਦਾ ਵਾਤਾਵਰਣ ਸਹੀ ਰਹਿੰਦਾ ਹੈ ਪਰ ਸ਼ਹਿਰ ਦੇ ਹਰ ਘਰ 'ਚ ਰੁੱਖ ਹੋਣਾ ਸੰਭਵ ਨਹੀਂ ਹੈ। ਇਸ ਲਈ ਲੋਕ ਨਿੰਬੂ ਮਿਰਚ ਲਟਕਾ ਲੈਂਦੇ ਹਨ। ਜਿਸ ਨਾਲ ਘਰ 'ਚ ਆਉਣ ਵਾਲੀ ਹਵਾ ਸ਼ੁੱਧ ਹੋ ਜਾਂਦੀ ਹੈ।
ਬੀਮਾਰੀਆਂ ਦੂਰ
ਘਰ ਦੇ ਬਾਹਰ ਨਿੰਬੂ ਮਿਰਚ ਲਟਕਾਉਣ ਦੇ ਲਈ ਨਿੰਬੂ 'ਚ ਸੂਈ ਨਾਲ ਛੇਕ ਕਰਨਾ ਪੈਂਦਾ ਹੈ। ਇਸ ਨਾਲ ਸੁਗੰਧ ਹਵਾ 'ਚ ਫੈਲ ਜਾਂਦੀ ਹੈ। ਇਸ ਦੀ ਖੂਸ਼ਬੂ ਨਾਲ ਕੀੜੇ ਮਕੋੜੇ ਵੀ ਦੂਰ ਰਹਿੰਦੇ ਹਨ ਅਤੇ ਤਾਜ਼ੀ ਹਵਾ ਮਿਲਣ ਨਾਲ ਕੋਈ ਬੀਮਾਰੀ ਵੀ ਨਹੀਂ ਲਗਦੀ ਪਰ ਇਸ ਨੂੰ ਹਰ ਹਫਤੇ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਬਾਸੀ ਹੋਣ ਕਾਰਨ ਨਿੰਬੂ 'ਚੋਂ ਬਦਬੂ ਆਉਣ ਲਗਦੀ ਹੈ।
ਜੇਕਰ ਚੁਬਾਉਂਦੇ ਹੋ ਨਹੁੰ ਤਾਂ ਹੋ ਜਾਓ ਸਾਵਧਾਨ
NEXT STORY