ਗੁਰਦਾਸਪੁਰ (ਵਿਨੋਦ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਦਾਸਪੁਰ (ਫਾਸਟ ਟਰੈਕ ਅਦਾਲਤ) ਬਲਜਿੰਦਰ ਸਿੰਘ ਸਿੱਧੂ ਦੀ ਅਦਾਲਤ ਨੇ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਜਾਣ ਤੇ ਉਸ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਕੈਦ ਅਤੇ 1 ਲੱਖ 65 ਹਜ਼ਾਰ ਰੁਪਏ ਜੁਰਮਾਨੇ ਦਾ ਆਦੇਸ਼ ਸੁਣਾਇਆ। ਫਾਸਟ ਟ੍ਰੈਕ ਜੱਜ ਬਲਜਿੰਦਰ ਸਿੰਘ ਸਿੱਧੂ ਦੁਆਰਾ ਸੁਣਾਏ ਫ਼ੈਸਲੇ ਦੇ ਲਈ ਦੋਸੀ ਸਾਜਨ ਮਸੀਹ ਪੁੱਤਰ ਮੇਵਾ ਮਸੀਹ ਵਾਸੀ ਪਿੰਡ ਪੰਨਵਾ ਪੁਲਸ ਸਟੇਸਨ ਕਲਾਨੌਰ ਖ਼ਿਲਾਫ਼ 17/7/2021 ਨੂੰ ਕਲਾਨੌਰ ਪੁਲਸ ਸਟੇਸ਼ਨ ’ਚ ਧਾਰਾ 363, 366, 376, 506 ਅਤੇ ਪੈਸਕੋ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ
ਪੀੜਤ ਦੇ ਪਿਤਾ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਨਾਬਾਲਿਗ ਲੜਕੀ ਨੂੰ ਦੋਸ਼ੀ 15/16 ਜੁਲਾਈ ਦੀ ਰਾਤ ਨੂੰ ਵਿਆਹ ਦਾ ਲਾਲਚ ਦੇ ਕੇ ਭਜਾ ਕੇ ਲੈ ਗਿਆ ਸੀ। ਇਸ ਸਬੰਧੀ ਦੋਸ਼ੀ ਨੂੰ ਬਾਅਦ ’ਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਕੁੜੀ ਨੂੰ ਵੀ ਬਰਾਮਦ ਕਰ ਲਿਆ ਗਿਆ। ਇਸ ਸਬੰਧੀ ਮਾਨਯੋਗ ਅਦਾਲਤ ਨੇ ਗਵਾਹਾਂ ਅਤੇ ਸਬੂਤਾਂ ਦੇ ਆਧਾਰ ’ਤੇ ਦੋਸ਼ੀ ਸਾਜਨ ਮਸੀਹ ਨੂੰ ਧਾਰਾ 376 ਅਧੀਨ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜ਼ੁਰਮਾਨਾ, ਧਾਰਾ 363 ਅਧੀਨ 7 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜ਼ੁਰਮਾਨਾ, ਧਾਰਾ 366 ਅਧੀਨ 10 ਸਾਲ ਦੀ ਕੈਦ, 10 ਹਜ਼ਾਰ ਰੁਪਏ ਜ਼ੁਰਮਾਨਾ ਅਤੇ ਧਾਰਾ 6 ਪੈਸਕੋ ਐਕਟ ਅਧੀਨ 20 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁ਼ਰਮਾਨੇ ਦਾ ਆਦੇਸ ਸੁਣਾਇਆ। ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਜੇਕਰ ਦੋਸ਼ੀ 1 ਲੱਖ 65 ਹਜ਼ਾਰ ਰੁਪਏ ਦੀ ਜ਼ੁਰਮਾਨਾ ਰਾਸ਼ੀ ਅਦਾ ਨਹੀਂ ਕਰਦਾ ਤਾਂ ਦੋਸ਼ੀ ਨੂੰ ਤਿੰਨ ਮਹੀਨੇ ਦੀ ਸਜ਼ਾ ਵਾਧੂ ਕੱਟਣੀ ਹੋਵੇਗੀ। ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ।
ਇਹ ਵੀ ਪੜ੍ਹੋ - ਵੱਡੀ ਖੁਸ਼ਖ਼ਬਰੀ! ਇਨ੍ਹਾਂ ਔਰਤਾਂ ਨੂੰ ਮਿਲੇਗਾ ਲਾਡਲੀ ਭੈਣ ਯੋਜਨਾ ਦਾ ਲਾਭ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਅਸਲਾ ਲਾਇਸੈਂਸ ਧਾਰਕਾਂ ਲਈ ਅਹਿਮ ਖ਼ਬਰ, ਜਾਰੀ ਹੋਏ ਹੁਕਮ
NEXT STORY