ਗੁਰਦਾਸਪੁਰ (ਹੇਮੰਤ) : ਬੀਤੇ ਦਿਨੀਂ ਸਿਟੀ ਪੁਲਸ ਵੱਲੋਂ ਪੁਲ ਗੰਦਾ ਨਾਲਾ ਮੇਹਰ ਚੰਦ ਰੋਡ ਤੋਂ ਚੋਰੀ ਦੇ ਮੋਟਰਸਾਈਕਲ ਸਣੇ ਫੜੇ 2 ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ 234 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਭਿਸ਼ੇਕ ਉਰਫ ਅੱਬੂ ਪੁੱਤਰ ਵਿਕਰਮ ਗਿੱਲ ਤੇ ਮੌਸਮ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਨੰਗਲ ਕੋਟਲੀ ਗੁਰਦਾਸਪੁਰ ਨੂੰ ਚੋਰੀ ਦੇ ਮੋਟਰਸਾਈਕਲ ਨੰ. ਪੀ ਬੀ 36 ਐੱਲ 8678 ਸਮੇਤ ਸਿਟੀ ਪੁਲਸ ਨੇ ਗ੍ਰਿਫ਼ਤਾਰ ਕਰਕੇ ਧਾਰਾ 379 ਤੇ 411 ਤਹਿਤ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਸੜਕ ਹਾਦਸਿਆਂ ’ਚ ਮੌਤ ਦਰ ਘਟਾਉਣ ਲਈ ਪੰਜਾਬ ’ਚ ਲੱਗਣਗੇ CCTV ਕੈਮਰੇ : ਭੁੱਲਰ
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਐੱਸ. ਪੀ. ਡੀ. ਮੁਕੇਸ਼ ਕੁਮਾਰ ਤੇ ਡੀ. ਐੱਸ. ਪੀ. ਸਿਟੀ ਸੁਖਪਾਲ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਮੀਤ ਸਿੰਘ ਪੁਲਸ ਸਟੇਸ਼ਨ ਸਿਟੀ ਇੰਚਾਰਜ ਤੇ ਐੱਸ. ਆਈ. ਜਤਿੰਦਰ ਸਿੰਘ ਵੱਲੋਂ ਕੀਤੀ ਗਈ। ਪੁਲਸ ਨੇ ਦੋਸ਼ੀਆਂ ਤੋਂ ਪੁੱਛਗਿੱਛ ਉਪਰੰਤ ਚੋਰੀ ਦੇ 234 ਗ੍ਰਾਮ ਗਹਿਣੇ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਗਹਿਣੇ ਚੋਰੀ ਹੋਣ ਸਬੰਧੀ ਦਲਜੀਤ ਸਿੰਘ ਪੁੱਤਰ ਮੁੱਲਾ ਸਿੰਘ ਵਾਸੀ ਪੁਰਾਣਾ ਸ਼ਾਲਾ ਨੇ ਬੀਤੀ 18 ਅਪ੍ਰੈਲ ਨੂੰ ਰਿਪੋਰਟ ਦਰਜ ਕਰਵਾਈ ਸੀ, ਜਿਸ ਤਹਿਤ ਚੋਰੀਸ਼ੁਦਾ ਸੋਨਾ ਅੱਜ ਦਲਜੀਤ ਸਿੰਘ ਦੇ ਸਪੁਰਦ ਕੀਤਾ ਜਾ ਰਿਹਾ ਹੈ, ਜਦੋਂ ਕਿ ਇਕ ਕੜਾ , ਇਕ ਜੋੜੇ ਕਾਂਟੇ ਅਤੇ ਇਕ ਅੰਗੂਠੀ ਅਜੇ ਦੋਸ਼ੀਆਂ ਤੋਂ ਬਰਾਮਦ ਕਰਨੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਦੋਸ਼ੀਆਂ ਦਾ ਰਿਮਾਂਡ ਲਿਆ ਗਿਆ ਹੈ, ਜਿਨ੍ਹਾਂ ਤੋਂ ਹੋਰ ਵੀ ਕਈ ਚੋਰੀਆਂ ਦੀ ਬਰਾਮਦਗੀ ਹੋਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਅਭਿਸ਼ੇਕ ਨੇ ਪੁਲਸ ਨੂੰ ਦੱਸਿਆ ਕਿ ਪਿੰਡ ਗੋਹਤ ਪੋਖਰ ਦੇ ਗੁਰਦੁਆਰਾ ਸਾਹਿਬ ਤੋਂ ਗੋਲਕ ਵੀ ਉਸ ਨੇ ਚੋਰੀ ਕੀਤੀ ਸੀ।
ਇਹ ਵੀ ਪੜ੍ਹੋ : ਸਿੱਖ ਕੌਮ ਨੂੰ ਘੱਟ ਗਿਣਤੀਆਂ 'ਚੋਂ ਬਾਹਰ ਕੱਢਣ ਦਾ ਕੋਈ ਪ੍ਰਸਤਾਵ ਨਹੀਂ : NCM
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਮਹਾਰਾਸ਼ਟਰ ’ਚ ਧਰਮ ਪਰਿਵਰਤਨ ਖ਼ਿਲਾਫ਼ ਸਿੱਖ ਭਾਈਚਾਰੇ ਨੇ ਰਾਜਪਾਲ ਨੂੰ ਦਿੱਤਾ ਮੰਗ-ਪੱਤਰ, ਕੀਤੀ ਇਹ ਮੰਗ
NEXT STORY