ਤਰਨਤਾਰਨ (ਧਰਮ ਪੰਨੂ)- ਤਰਨਤਾਰਨ ਸ਼ਹਿਰ ਅਤੇ ਇਲਾਕੇ ’ਚ ਲੁਟੇਰਿਆਂ ਦੀ ਲੋਕ ਮਨਾਂ ਵਿਚ ਵੱਡੀ ਦਹਿਸ਼ਤ ਬਣੀ ਹੋਈ ਹੈ, ਖਾਸ ਕਰਕੇ ਬੱਸ ਅੱਡਾ ਤਰਨਤਾਰਨ ਦੇ ਬਾਹਰਵਾਰ ਲੁਟੇਰਿਆਂ ਅਤੇ ਝਪਟਮਾਰਾਂ ਦੇ ਹੌਂਸਲੇ ਦਿਨੋਂ-ਦਿਨ ਵਧ ਰਹੇ ਹਨ ਅਤੇ ਲੋਕਾਂ ਦੇ ਮਨ ’ਚ ਡਰ ਪੈਦਾ ਹੋ ਰਿਹਾ ਹੈ। ਬੱਸ ਅੱਡਾ ਤਰਨਤਾਰਨ ਦੇ ਬਾਹਰਵਾਰ ਚਾਰ ਦਿਨਾਂ ਵਿਚ 3 ਲੁੱਟਾਂ-ਖੋਹਾਂ ਹੋਈਆਂ ਹਨ।
ਇਹ ਵੀ ਪੜ੍ਹੋ- ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਹਿਣੀ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ
29 ਜੂਨ ਦੀ ਸ਼ਾਮ ਨੂੰ ਸਾਢੇ ਕੁ ਅੱਠ ਵਜੇ ਦੇ ਕਰੀਬ 2 ਪੂਰਬੀ ਭਈਏ ਸੁਨੀਲ ਅਤੇ ਸਾਥੀ ਆਪਣੇ ਘਰ ਜਾ ਰਿਹਾ ਸੀ, ਪਿੱਛੋਂ ਤਿੰਨ ਝਪਟਮਾਰ ਮੋਟਰਸਾਈਕਲ ’ਤੇ ਆਏ ਅਤੇ ਸੁਨੀਲ ਕੋਲੋਂ ਮੋਬਾਇਲ ਖੋਹ ਕੇ ਭੱਜਣ ਲੱਗੇ, ਉਸੇ ਵਕਤ ਦੋਵਾਂ ਭਈਆਂ ਨੇ ਦੋ ਝਪਟਮਾਰਾਂ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ, ਰੌਲਾ ਪਾਉਣ ’ਤੇ ਹੋਰ ਭਈਏ ਅਤੇ ਪੰਜਾਬੀ ਲੋਕ ਇਕੱਠੇ ਹੋ ਗਏ ਅਤੇ ਫੋਕਲ ਪੁਆਇੰਟ ਦੇ ਗੇੜੇ ਦੁਆ ਕੇ ਆਖਰ ਲੋਕਾਂ ਨੇ ਦੋ ਝਪਟਮਾਰਾਂ ਨੂੰ ਫੜ੍ਹ ਲਿਆ, ਜਦੋਂ ਕਿ ਤੀਜਾ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ ਅਤੇ ਦੋ ਝਪਟਮਾਰਾਂ ਨੂੰ ਕੁੱਟਮਾਰ ਕਰਕੇ ਬੱਸ ਅੱਡਾ ਪੁਲਸ ਚੌਂਕੀ ਫੜ੍ਹਾ ਦਿੱਤੇ।
ਇਹ ਵੀ ਪੜ੍ਹੋ- ਨਿਊਜ਼ੀਲੈਂਡ ਤੋਂ ਆਈ ਦੁਖਦ ਖ਼ਬਰ, ਰਾਤੀ ਸੁੱਤਾ ਫਿਰ ਨਾ ਉੱਠਿਆ ਵਡਾਲਾ ਬਾਂਗਰ ਦਾ ਕੰਵਰਜੀਤ
1 ਜੁਲਾਈ ਨੂੰ ਰਾਤ ਪੈਂਦਿਆਂ ਹੀ ਮੋਬਾਇਲ ਫੋਨ ਸੁਣਦੇ ਜਾ ਰਹੇ ਇਕ ਵਿਅਕਤੀ ਤੋਂ ਮੋਬਾਇਲ ਲੁਟੇਰਿਆਂ ਵਲੋਂ ਖੋ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। 2 ਜੁਲਾਈ ਨੂੰ ਸਵੇਰੇ ਸੱਤ ਵੱਜ ਕੇ 40 ਮਿੰਟ ’ਤੇ ਬੱਸ ਅੱਡੇ ਦੇ ਸਾਹਮਣੇ ਇਕ ਦੁਕਾਨਦਾਰ ਜੋ ਆਪਣੀ ਦੁਕਾਨ ਸਜਾ ਰਿਹਾ ਸੀ, ਦੋ ਝਪਟਮਾਰ ਜਿਨ੍ਹਾਂ ਦੀ ਉਮਰ 15-16 ਸਾਲ ਹੋਵੇਗੀ, ਕਾਲੇ ਮੋਟਰਸਾਈਕਲ ’ਤੇ ਆਏ ਅਤੇ ਦੁਕਾਨਦਾਰ ਦਾ ਦੁਕਾਨ ਦੇ ਬਾਹਰ ਟੰਗਿਆ ਪਰਨਾ (ਸਾਫਾ) ਲਾਹ ਕੇ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ, ਲੋਕਾਂ ਰੌਲਾ ਵੀ ਪਾਇਆ, ਪਿੱਛੇ ਵੀ ਭਜੇ ਪਰ ਉਹ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਸ਼ਾਇਦ ਇਨ੍ਹਾਂ ਲੁੱਟਾਂ-ਖੋਹਾਂ ਦੀ ਐੱਫ.ਆਈ.ਆਰ. ਕੋਈ ਵੀ ਦਰਜ ਨਹੀਂ ਹੋਈ ਹੈ। ਲੋਕਾਂ ਦੀ ਐੱਸ.ਐੱਸ.ਪੀ. ਤਰਨਤਾਰਨ ਤੋਂ ਪੁਰਜ਼ੋਰ ਮੰਗ ਹੈ ਕਿ ਉਹ ਦਹਿਸ਼ਤ ਕਾਰਨ ਪੈਦਾ ਕਰਨ ਵਾਲੇ ਲੁਟੇਰਿਆਂ ਤੇ ਝਪਟਮਾਰ ’ਤੇ ਕਰੜਾ ਸ਼ਿਕੰਜਾ ਕੱਸਣ, ਜਿਸ ਨਾਲ ਲੋਕ ਸੁੱਖ ਦਾ ਸਾਹ ਲੈ ਸਕਣ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨਾਂ ਨੇ ਚਲਾਈਆਂ ਗੋਲੀਆਂ ਤੇ ਬੋਤਲਾਂ, ਲਹੂ ਲੁਹਾਣ ਕਰ ਦਿੱਤੀ ਔਰਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਵਿਆਹੁਤਾ ਨੂੰ ਧਮਕਾਉਣ ਲਈ ਵਿਅਕਤੀ ਨੇ ਪਾਈ ਪੁਲਸ ਦੀ ਵਰਦੀ, ਹਥਿਆਰਾਂ ਨਾਲ ਭੇਜਦਾ ਸੀ ਤਸਵੀਰਾਂ
NEXT STORY