ਅੰਮ੍ਰਿਤਸਰ- ਪਾਕਿਸਤਾਨ ਦੇ ਸੂਬਾ ਸਿੰਧ ਦੇ ਵੱਖ-ਵੱਖ ਸ਼ਹਿਰਾਂ ਤੋਂ ਪਿਛਲੇ ਪੰਜ ਸਾਲਾਂ ਦੌਰਾਨ 30 ਹਜ਼ਾਰ ਤੋਂ ਵਧੇਰੇ ਪਾਕਿਸਤਾਨੀ ਹਿੰਦੂ ਧਾਰਮਿਕ ਵੀਜ਼ਾ ਲੈ ਕੇ ਭਾਰਤ ਪਹੁੰਚੇ ਸਨ। ਉਨ੍ਹਾਂ 'ਚੋਂ ਕਈ ਲੋਕ ਵੀਜ਼ਾ ਖ਼ਤਮ ਹੋਣ 'ਤੇ ਵਾਪਸ ਪਹੁੰਚ ਸਕੇ ਪਰ ਪਾਕਿ ਤੋਂ ਐਨੀ ਵੱਡੀ ਗਿਣਤੀ 'ਚ ਹਿੰਦੂਆਂ ਦਾ ਭਾਰਤ ਆ ਕੇ ਕਥਿਤ ਤੌਰ 'ਤੇ 'ਲਾਪਤਾ' ਹੋ ਜਾਣਾ ਸੁਰੱਖਿਆ ਅਤੇ ਖ਼ੁਫ਼ੀਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਵਿਆਹ ਸਮਾਗਮ ’ਚ DJ ਦੀ ਧੁਨ ’ਤੇ ਕੱਢੇ ਹਵਾਈ ਫਾਇਰ, ਵੱਜ ਰਹੇ ਲਲਕਾਰੇ, ਕੈਮਰੇ 'ਚ ਕੈਦ ਹੋਇਆ ਦ੍ਰਿਸ਼
ਦੱਸਿਆ ਜਾ ਰਿਹਾ ਹੈ ਕਿ ਇਹ ਹਿੰਦੂ ਪਿਛਲੇ ਪੰਜ ਸਾਲਾਂ ਦੌਰਾਨ ਅਟਾਰੀ-ਵਾਹਗਾ ਸਰਹੱਦ ਰਸਤੇ ਲਗਭਗ 25 ਦਿਨ ਦੇ ਧਾਰਮਿਕ ਵੀਜ਼ਾ 'ਤੇ ਹਰਿਦੁਆਰ ਦੀ ਯਾਤਰਾ ਲਈ ਆਏ ਸਨ ਅਤੇ ਹਰਿਦੁਆਰ ਪਹੁੰਚਣ ਦੀ ਬਜਾਇ ਇਹ ਦਿੱਲੀ, ਜੈਸਲਮੇਰ, ਜੈਪੁਰ, ਰਾਜਸਥਾਨ, ਰੁਦਰਪੁਰ, ਗੁਜਰਾਤ ਅਤੇ ਮੁੰਬਈ ਆਦਿ ਸ਼ਹਿਰਾਂ 'ਚ ਰਹਿ ਗਏ। ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਪਾਕਿ ਨਾਗਰਿਕ ਵਾਪਸ ਨਹੀਂ ਪਰਤਦੇ, ਉਸ ਸਬੰਧਿਤ ਪੁਲਸ ਥਾਣੇ ਨਾਲ ਮਿਲੀਭੁਗਤ ਕਰਕੇ ਅਤੇ ਬਿਮਾਰੀ ਦਾ ਜਾਂ ਕੋਈ ਹੋਰ ਠੋਸ ਬਹਾਨਾ ਬਣਾ ਕੇ ਲਾਂਗ ਟਰਮ ਵੀਜ਼ਾ ਲਈ ਅਪਲਾਈ ਕਰ ਦਿੰਦੇ ਹਨ। ਜਿਸ ਦੇ ਚਲਦਿਆਂ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਦੀ ਮਾਰਫ਼ਤ ਆਸਾਨੀ ਨਾਲ 3 ਮਹੀਨੇ ਤੋਂ ਇਕ ਸਾਲ ਤੱਕ ਦਾ ਵੀਜ਼ਾ ਮਿਲ ਜਾਂਦਾ ਹੈ।
ਇਹ ਵੀ ਪੜ੍ਹੋ- ਹਵਾਈ ਫਾਇਰ ਕਰ ਰਹੇ ਦੋ ਧੜਿਆਂ ਖ਼ਿਲਾਫ਼ ਪੁਲਸ ਦੀ ਸਖ਼ਤੀ, ਨਾਜਾਇਜ਼ ਹਥਿਆਰਾਂ ਸਣੇ 5 ਕਾਬੂ
ਬਹੁਤ ਸਾਰੇ ਅਜਿਹੇ ਪਾਕਿਸਤਾਨੀ ਹਿੰਦੂ ਵੀ ਭਾਰਤ 'ਚ ਗੁਪਤ ਢੰਗ ਨਾਲ ਰਹਿ ਰਹੇ ਹਨ, ਜਿਨ੍ਹਾਂ ਨੇ ਅਜੇ ਤੱਕ ਨਾ ਤਾਂ ਵੀਜ਼ਾ ਵਧਾਇਆ ਹੈ ਅਤੇ ਨਾ ਹੀ ਵਾਪਸ ਪਰਤੇ ਹਨ। ਇਸ ਸਾਲ ਦੌਰਾਨ ਪਾਕਿ ਤਰਫ਼ੋਂ ਲਗਪਗ 25 ਹਿੰਦੂ ਜਥੇ ਭਾਰਤ ਆਏ ਅਤੇ ਇਨ੍ਹਾਂ 'ਚੋਂ ਹਰ ਜਥੇ 'ਚ ਲਗਪਗ 50 ਮੈਂਬਰ ਸਨ। ਇਸ ਦੇ ਇਲਾਵਾ ਇਸ ਸਾਲ ਦੇ ਅੰਤ ਤੱਕ 10 ਹੋਰ ਹਿੰਦੂ ਜਥਿਆਂ ਦੇ ਆਉਣ ਦੀ ਸੰਭਾਵਨਾ ਹੈ।
ਪਠਾਨਕੋਟ ਦਾ ਸਿਵਲ ਹਸਪਤਾਲ ਵਿਵਾਦਾਂ 'ਚ, ਡਾਕਟਰਾਂ ਦੀ ਅਣਗਹਿਲੀ ਕਾਰਨ ਮਾਂ ਦੇ ਢਿੱਡ 'ਚ ਬੱਚੇ ਨੇ ਤੋੜਿਆ ਦਮ
NEXT STORY