ਗੁਰਦਾਸਪੁਰ (ਵਿਨੋਦ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦਾਸਪੁਰ ਤੋਂ 6ਵੀਂ ਕਲਾਸ ਦੇ ਵਿਦਿਆਰਥੀ ਦਾ ਭੱਜ ਕੇ ਲਾਪਤਾ ਹੋਣ ’ਤੇ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਰਣਬੀਰ ਸਿੰਘ ਨੇ ਦੱਸਿਆ ਕਿ ਅਨਿਲ ਭੱਲਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦਾਸਪੁਰ ਨੇ ਬਿਆਨ ਦਿੱਤਾ ਕਿ ਉਸ ਦੇ ਸਕੂਲ ਦਾ 6ਵੀਂ ਕਲਾਸ ਦਾ ਵਿਦਿਆਰਥੀ ਅੰਕੁਸ਼ ਪੁੱਤਰ ਰਾਜ ਕੁਮਾਰ ਵਾਸੀ ਚਿਲਡਰਨ ਹੋਮ ਗੁਰਦਾਸਪੁਰ , ਸਕੂਲ ਤੋਂ ਭੱਜ ਕੇ ਲਾਪਤ ਹੋ ਗਿਆ ਹੈ, ਜੋ ਪਹਿਲਾ ਵੀ ਕਈ ਵਾਰ ਅਜਿਹਾ ਕਰ ਚੁੱਕਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਅੰਮ੍ਰਿਤਸਰ ਪੁਲਸ ਨੂੰ ਮਿਲੀ ਸਫ਼ਲਤਾ, 6 ਨੌਜਵਾਨ ਗ੍ਰਿਫ਼ਤਾਰ, ਵੇਖੋ ਕੀ ਕੁਝ ਹੋਇਆ ਬਰਾਮਦ
NEXT STORY