ਬਟਾਲਾ (ਸਾਹਿਲ)-ਬੀਤੀ ਦੇਰ ਰਾਤ ਆਏ ਤੇਜ਼ ਝੱਖੜ ਨਾਲ 2 ਮੰਜ਼ਿਲਾ ਪੋਲਟਰੀ ਫਾਰਮ ਦੇ ਢਹਿ-ਢੇਰੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦਰਗਾਬਾਦ ਦੇ ਸਾਬਕਾ ਸਰਪੰਚ ਗੁਰਮੇਜ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿਅਕਤੀ ਸਰਵਣ ਸਿੰਘ ਗੋਰਾਇਆ ਪੁੱਤਰ ਬਲਕਾਰ ਸਿੰਘ ਗੋਰਾਇਆ ਦਾ ਚੂਜ਼ਿਆਂ ਦਾ ਦੋ ਮੰਜ਼ਿਲਾ ਪੋਲਟਰੀ ਫਾਰਮ ਸੀ, ਜਿਸ ਵਿਚ ਕਰੀਬ 3000 ਚੂਜ਼ੇ ਸਨ ਕਿ ਅਚਾਨਕ ਬੀਤੀ ਦੇਰ ਰਾਤ ਆਏ ਤੇਜ਼-ਤਰਾਰ ਝੱਖੜ ਹਨੇਰੀ ਨਾਲ ਇਹ ਦੋ ਮੰਜ਼ਿਲਾ ਸ਼ੈੱਡ ਡਿੱਗ ਪਿਆ, ਜਿਸ ਨਾਲ ਇਸ ਦੇ ਹੇਠਾਂ ਆਉਣ ਨਾਲ ਸਾਰੇ ਚੂਜ਼ੇ ਮਾਰੇ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, ਅੰਦਰ ਸੁੱਤਾ ਪਿਆ ਬਜ਼ੁਰਗ ਬੁਰੀ ਤਰ੍ਹਾਂ ਝੁਲਸਿਆ
ਸਾਬਕਾ ਸਰਪੰਚ ਨੇ ਅੱਗੇ ਦੱਸਿਆ ਕਿ ਇਸ ਸ਼ੈੱਡ ਦੇ ਡਿੱਗਣ ਨਾਲ ਕਰੀਬ 14 ਲੱਖ ਰੁਪਏ ਦਾ ਮਾਲੀ ਨੁਕਸਾਨ ਕੁਦਰਤੀ ਆਫਤ ਆਉਣ ਕਰਕੇ ਹੋਇਆ ਹੈ। ਇਸ ਤੋਂ ਇਲਾਵਾ ਇਥੇ ਲੱਗਾ ਬਿਜਲੀ ਦਾ ਟਰਾਂਸਫਾਰਮਰ ਵੀ ਹੇਠਾਂ ਡਿੱਗਣ ਨਾਲ ਬਿਜਲੀ ਗੁੱਲ ਹੋ ਗਈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਦਾ ਬਣਦਾ ਮੁਆਵਜ਼ਾ ਸਰਵਣ ਸਿੰਘ ਗੋਰਾਇਆ ਨੂੰ ਦੇਵੇ ਤਾਂ ਜੋ ਉਹ ਦੁਬਾਰਾ ਆਪਣਾ ਪੋਲਟਰੀ ਫਾਰਮ ਦਾ ਕੰਮ ਸ਼ੁਰੂ ਕਰ ਸਕਣ।
ਇਹ ਵੀ ਪੜ੍ਹੋ- ਤੜਕਸਾਰ ਸਾਬਕਾ ਫੌਜੀ ਦਾ ਗੋਲ਼ੀਆਂ ਮਾਰ ਕੇ ਕਤਲ, cctv ਤਸਵੀਰਾਂ ਆਈਆਂ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੱਠੇ ’ਤੇ ਕੰਮ ਕਰਦੀ ਪ੍ਰਵਾਸੀ ਮਜ਼ਦੂਰ ਔਰਤ ਦੀ ਭੇਤਭਰੇ ਤਰੀਕੇ ਨਾਲ ਮੌਤ
NEXT STORY