ਤਰਨਤਾਰਨ (ਰਮਨ)-ਬੀਤੀ ਰਾਤ ਸਥਾਨਕ ਫੋਕਲ ਪੁਆਇੰਟ ਵਿਖੇ ਇਕ ਦੁੱਧ ਸਟੋਰ ਕਰਨ ਵਾਲੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ, ਜਿਸ ਉਪਰ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਵੱਲੋਂ ਕਰੀਬ ਡੇਢ ਘੰਟੇ ਬਾਅਦ ਕਾਬੂ ਪਾਇਆ ਗਿਆ, ਭਾਵੇਂ ਕਿ ਇਸ ਅੱਗ ਦੇ ਚੱਲਦਿਆਂ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪ੍ਰੰਤੂ ਫੈਕਟਰੀ ਮਾਲਕ ਵੱਲੋਂ ਦੱਸੇ ਜਾਣ ਅਨੁਸਾਰ ਉਨ੍ਹਾਂ ਦਾ ਕਰੀਬ ਇਕ ਕਰੋਡ਼ ਰੁਪਏ ਤੋਂ ਵੱਧ ਨੁਕਸਾਨ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ
ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ ਫੋਕਲ ਪੁਆਇੰਟ ਤਰਨਤਾਰਨ ਵਿਖੇ ਮੌਜੂਦ ਨਿਮਰਤ ਮਿਲਕ ਫੂਡਸ ਨਾਮਕ ਫੈਕਟਰੀ, ਜਿਸ ’ਚ ਦੁੱਧ, ਆਈਸਕ੍ਰੀਮ ਅਤੇ ਫ਼੍ਰੋਜ਼ਨ ਵਸਤੂਆਂ ਨੂੰ ਸਟੋਰ ਕਰਕੇ ਰੱਖਿਆ ਜਾਂਦਾ ਸੀ, ਜਿਸ ਦੇ ਲਈ ਵਿਸ਼ੇਸ਼ ਕਿਸਮ ਦਾ ਕੋਲਡ ਸਟੋਰ ਵੀ ਬਣਾਇਆ ਗਿਆ ਸੀ। ਰਾਤ ਕਰੀਬ 8 ਵਜੇ ਜਦੋਂ ਫੈਕਟਰੀ ਮਾਲਕ ਆਪਣੇ ਘਰ ਵਿਚ ਚਲਾ ਗਿਆ ਤਾਂ ਉਸ ਦੇ ਨੌਕਰ ਵੱਲੋਂ ਫੋਨ ਕਰਕੇ ਸੂਚਨਾ ਦਿੱਤੀ ਗਈ ਕਿ ਫੈਕਟਰੀ ’ਚ ਅੱਗ ਲੱਗ ਗਈ ਹੈ। ਇਸ ਸਬੰਧੀ ਸ਼ੁਰੂਆਤ ’ਚ ਫੈਕਟਰੀ ਅੰਦਰ ਮੌਜੂਦ ਫਾਇਰ ਸਿਲੰਡਰਾਂ ਦੀ ਮਦਦ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਵੇਖਦੇ ਹੀ ਵੇਖਦੇ ਅੱਗ ਕੰਟਰੋਲ ਤੋਂ ਬਾਹਰ ਹੋ ਗਈ।
ਇਹ ਵੀ ਪੜ੍ਹੋ- ਆਪਣੀ ਹੀ 6 ਸਾਲਾ ਬੱਚੀ ਨਾਲ ਪਿਓ ਨੇ ਕੀਤਾ ਜਬਰ-ਜ਼ਿਨਾਹ, ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ
ਆਸ-ਪਾਸ ਦੇ ਲੋਕਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਤਰਨਤਾਰਨ ਨੂੰ ਸੂਚਨਾ ਦਿੱਤੀ ਗਈ, ਜਿਸ ਦੌਰਾਨ ਪਹਿਲਾਂ ਦੋ ਵੱਡੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਪ੍ਰੰਤੂ ਅੱਗ ਕੰਟਰੋਲ ਤੋਂ ਬਾਹਰ ਹੁੰਦੀ ਵੇਖ ਪੱਟੀ ਨਗਰ ਕੌਂਸਲ ਤੋਂ ਇਕ ਹੋਰ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਈ ਗਈ, ਜਿਸਦੇ ਚੱਲਦਿਆਂ ਤਿੰਨਾਂ ਗੱਡੀਆਂ ਵੱਲੋਂ ਕਰੀਬ ਡੇਢ ਘੰਟੇ ਬਾਅਦ ਕਾਫੀ ਮੁਸ਼ੱਕਤ ਦੌਰਾਨ ਅੱਗ ਉਪਰ ਕਾਬੂ ਪਾ ਲਿਆ ਗਿਆ ਪ੍ਰੰਤੂ ਇਸ ਅੱਗ ਉਪਰ ਕਾਬੂ ਪਾਉਣ ਦੌਰਾਨ ਫੈਕਟਰੀ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਮਰਤ ਮਿਲਕ ਫੂਡ ਫੈਕਟਰੀ ਦੇ ਮਾਲਕ ਅਰੁਣਜੀਤ ਸਿੰਘ ਨੇ ਦੱਸਿਆ ਕਿ ਇਸ ਫੈਕਟਰੀ ’ਚ ਉਨ੍ਹਾਂ ਵੱਲੋਂ ਦੁੱਧ ਦਾ ਪਲਾਂਟ ਲਗਾਇਆ ਗਿਆ ਸੀ, ਜਿਸ ਦੇ ਚੱਲਦਿਆਂ ਕੋਲਡ ਸਟੋਰ ਵੀ ਮੌਜੂਦ ਸੀ ਅਤੇ ਉਨ੍ਹਾਂ ਵੱਲੋਂ ਦੁੱਧ, ਆਈਸਕ੍ਰੀਮ ਅਤੇ ਫ਼੍ਰੋਜ਼ਨ ਆਈਟਮਾਂ ਦਾ ਟਰੇਡਿੰਗ ਦਾ ਕੰਮ ਕੀਤਾ ਜਾਂਦਾ ਸੀ, ਜਦੋਂ ਉਹ ਫੈਕਟਰੀ ਤੋਂ ਆਪਣੇ ਘਰ ਚਲਾ ਗਿਆ ਤਾਂ ਉਸਦੇ ਨੌਕਰ ਵੱਲੋਂ ਫੋਨ ਕਰਕੇ ਸੂਚਨਾ ਦਿੱਤੀ ਗਈ ਕਿ ਫੈਕਟਰੀ ਵਿਚ ਅੱਗ ਲੱਗ ਗਈ ਹੈ, ਜਿਸ ਦੇ ਚੱਲਦਿਆਂ ਉਹ ਤੁਰੰਤ ਫੈਕਟਰੀ ’ਚ ਪੁੱਜਾ ਤਾਂ ਵੇਖਦੇ ਹੀ ਵੇਖਦੇ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਰਕੇ ਲੱਗੀ ਹੈ ਅਤੇ ਇਸ ਦੌਰਾਨ ਉਨ੍ਹਾਂ ਦਾ ਕਰੀਬ ਇਕ ਕਰੋੜ ਰੁਪਏ ਤੋਂ ਵੱਧ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਸਰਕਾਰ ਤੋਂ ਇਸ ਹੋਏ ਨੁਕਸਾਨ ਸਬੰਧੀ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਮਾਨ ਨੇ ਨਿਭਾਇਆ ਵਾਅਦਾ, NOC ਤੋਂ ਬਿਨਾਂ ਹੋਵੇਗੀ ਇਨ੍ਹਾਂ ਪਲਾਟਾਂ ਦੀ ਰਜਿਸਟਰੀ
NEXT STORY