ਅੰਮ੍ਰਿਤਸਰ (ਗੁਰਪ੍ਰੀਤ)- ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ ਕਮਿਸ਼ਨਰੇਟ ਪੁਲਸ ਵੱਲੋਂ 01 ਵਿਅਕਤੀ ਨੂੰ ਗ੍ਰਿਫ਼ਤਾਰ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ । ਪੁਲਸ ਨੇ ਤਸਕਰ ਦੇ ਕਬਜ਼ੇ 'ਚੋਂ 02 ਕਿਲੋ 124 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ 01 ਮੋਟਰਸਾਈਕਲ ਵੀ ਪੁਲਸ ਵੱਲੋਂ ਜ਼ਬਤ ਕੀਤਾ ਗਿਆ ਹੈ।
ਪੁਲਸ ਕਮਿਸ਼ਨਰ (ਸੀ. ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਮਨਤੇਜ਼ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬੁਰਜ਼, ਥਾਣਾ ਸਰਾਏ ਅਮਾਨਤ ਖਾਂ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਗ੍ਰਿਫ਼ਤਾਰ ਮੁਲਜ਼ਮ ਮਨਤੇਜ ਸਿੰਘ ਖ਼ਿਲਾਫ਼ ਪਹਿਲਾਂ ਵੀ ਥਾਣਾ ਸਰਾਂਏ ਅਮਾਨਤ ਖਾਂ ਜ਼ਿਲ੍ਹਾ ਤਰਨਤਾਰਨ ਵਿੱਚ ਕਤਲ ਦਾ ਮੁਕੱਦਮਾ ਦਰਜ ਹੈ ਅਤੇ ਇਸ ਮੁਕੱਦਮੇ ਵਿੱਚ ਪ੍ਰਿੰਸੀਪਾਲ ਸਿੰਘ ੳਰਫ਼ ਪ੍ਰਿੰਸ ਦੀ ਲਾਸ਼ ਪੁਰਾਣੇ ਘਰ ਵਿੱਚ ਗਾਡਰ ਨਾਲ ਟੰਗੀ ਹੋਈ ਮਿਲੀ ਸੀ, ਜਿਸ ਦੇ ਹੱਥ ਪਿੱਛੇ ਬੰਨ੍ਹੇ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਚੱਕਰਾਂ 'ਚ ਪਾ 'ਤੀ ਪੁਲਸ, ਤਲਾਸ਼ੀ ਲੈਣ ਗਏ ਤਾਂ ਰਹਿ ਗਏ ਹੈਰਾਨ
ਇਕ ਦਿਨ ਪਹਿਲਾਂ ਪ੍ਰਿੰਸ ਦੀ ਮਾਰ-ਕੁਟਾਈ ਕਰਕੇ ਉਸ ਦੇ ਪੈਰ ਦੇ ਖੱਬੇ ਅੰਗੂਠੇ ਦਾ ਨਹੁੰ ਪਲਾਸ ਨਾਲ ਖਿੱਚ ਕੇ ਘਰ ਭੇਜ ਦਿੱਤਾ ਸੀ ਅਤੇ ਅਗਲੇ ਦਿਨ ਦੋਸ਼ੀ ਉਸ ਨੂੰ ਦੋਬਾਰਾ ਘਰੋਂ ਬੁਲਾ ਕੇ ਲੈ ਗਏ ਅਤੇ ਫਿਰ ਤਿੰਨ ਦਿਨ ਬਾਅਦ ਉਸ ਦੀ ਲਾਸ਼ ਪੁਰਾਣੇ ਘਰ ਵਿੱਚ ਗਾਡਰ ਨਾਲ ਲਟਕਦੀ ਮਿਲੀ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਪੁਲਸ ਸਟੇਸ਼ਨ ਨੇੜੇ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਘਰੋਂ ਕੰਮ ਲਈ ਨਿਕਲੇ ਵਿਅਕਤੀ ਨੂੰ ਫਾਰਚੂਨਰ ਗੱਡੀ ਨੇ ਦਰੜਿਆ, ਮੌਕੇ 'ਤੇ ਹੋਈ ਮੌਤ
NEXT STORY