ਰਈਆ, (ਦਿਨੇਸ਼, ਹਰਜੀਪ੍ਰੀਤ)- ਸਥਾਨਕ ਕਸਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ, ਧੰਨ-ਧੰਨ ਬਾਬਾ ਮੇਹਰ ਸ਼ਾਹ ਜੀ ਦੀ ਦਰਗਾਹ ਦੇ ਨਜ਼ਦੀਕ ਤੇ ਮੰਦਿਰ ਰਾਮਵਾਡ਼ਾ ਤੋਂ ਕੁਝ ਹੀ ਮੀਟਰਾਂ ਦੀ ਦੂਰੀ ’ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਦੇ ਖਿਲਾਫ ਅੱਜ ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਵਾਰਡ ਨੰ. 6,8,9,12,13 ਦੇ ਨਿਵਾਸੀਆਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਵਿਚ ਸੰਬੋਧਨ ਕਰਦਿਆਂ ਕੌਂਸਲਰ ਗੁਰਦੀਪ ਸਿੰਘ ਕੌਂਸਲਰ ਰੌਬਿਨ ਮਾਨ ਅਤੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਦੋ ਸਕੂਲਾਂ, ਬਾਬਾ ਜੀ ਦੀ ਦਰਗਾਹ ਤੇ ਰਾਮਵਾਡ਼ਾ ਮੰਦਿਰ ਦੇ ਨਜ਼ਦੀਕ ਹੋਣ ਦੇ ਨਾਲ-ਨਾਲ ਇਹ ਠੇਕਾ ਰਿਹਾਇਸ਼ੀ ਇਲਾਕੇ ਵਿਚ ਚੱਲ ਰਿਹਾ ਹੈ ਜਿਸ ਕਾਰਨ ਸ਼ਾਮ ਜਾਂ ਰਾਤ ਦੇ ਸਮੇਂ ਮੁਹੱਲੇ ਦੀਆਂ ਜਵਾਨ ਲਡ਼ਕੀਆਂ ਜਾਂ ਅੌਰਤਾਂ ਨੂੰ ਇਥੋਂ ਲੰਘਣ ਵਿਚ ਭਾਰੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਲੋਕ ਇਸ ਠੇਕੇ ਤੋਂ ਸ਼ਰਾਬ ਲੈ ਕੇ ਇਥੇ ਹੀ ਲੱਗੀ ਇਕ ਰੇਹਡ਼ੀ ਤੋਂ ਨਾਲ ਖਾਣ ਪੀਣ ਦਾ ਸਮਾਨ ਲੈ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਇਥੇ ਸ਼ਰਾਬ ਪੀਣ ਵਾਲਿਆਂ ਦਾ ਸ਼ਾਮ ਨੂੰ ਜਮਾਵਡ਼ਾ ਹੋਣ ਕਾਰਣ ਇਥੋਂ ਲਡ਼ਕੀਆਂ ਤੇ ਅੌਰਤਾਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਇਨ੍ਹਾਂ ਬੁਲਾਰਿਆਂ ਨੇ ਦੱਸਿਆ ਕਿ ਕਈ ਵਾਰ ਵੇਖਿਆ ਗਿਆ ਕਿ ਸ਼ਰਾਬ ਪੀਣ ਤੋ ਬਾਅਦ ਸ਼ਰਾਬੀ ਗੰਦੀਆਂ-ਗੰਦੀਆਂ ਗਾਲਾਂ ਕੱਢਦੇ ਹਨ ਜਿਸ ਸੰਬੰਧੀ ਮੁਹੱਲਾ ਨਿਵਾਸੀਆਂ ਨੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ, ਇਸ ਤੋਂ ਦੁੱਖੀ ਹੋ ਕੇ ਅੱਜ ਮੁਹੱਲਾ ਨਿਵਾਸੀਆਂ ਨੇ ਸ਼ਰਾਬ ਦੇ ਠੇਕੇ ਅੱਗੇ ਧਰਨਾ ਦਿੱਤਾ ਤੇ ਉਨ੍ਹਾਂ 7 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਕਾਰਵਾਈ ਨਹੀਂ ਹੋਈ ਤਾਂ 7 ਦਿਨ ਬਾਅਦ ਕੋਈ ਠੋਸ ਕਦਮ ਚੁੱਕਿਆ ਜਾਵੇਗਾ ਜਿਸ ਦੀ ਜ਼ਿਮੇਵਾਰ ਪੁਲਸ, ਪ੍ਰਸ਼ਾਸ਼ਨ ਤੇ ਸ਼ਰਾਬ ਦੇ ਠੇਕੇਦਾਰ ਹੋਣਗੇ। ਇਸ ਮੌਕੇ ਗੁਰਦੀਪ ਸਿੰਘ, ਰੋਬਿਨ ਮਾਨ, ਬੀਬੀ ਰਾਜਵਿੰਦਰ ਕੌਰ, ਬੀਬੀ ਰਜਵੰਤ ਕੌਰ (ਚਾਰੇ) ਕੌਂਸਲਰ, ਨਰਉਤਮ ਸਿੰਘ ਲਾਟੀ ਮਾਨ, ਗੁਰਦੇਵ ਸਿੰਘ ਸ਼ਾਹ, ਜੱਸਾ ਸਿੰਘ, ਸੰਨੀ ਭੰਡਾਰੀ, ਗੋਪੀ ਛੀਨਾ, ਹਰਿੰਦਰਜੀਤ ਸਿੰਘ ਰਾਣਾ, ਅਵਤਾਰ ਸਿੰਘ, ਜਗੀਰ ਸਿੰਘ, ਮੀਕਾ ਸਿੰਘ, ਹਰਜਿੰਦਰ ਹੈਪੀ, ਗੋਤਮ ਛੀਨਾ, ਸ਼ੀਤਲ ਸਿੰਘ, ਮਿੰਟੂ ਪੁਰਬਾ, ਬਿੱਲਾ ਡੀ. ਜੇ. ਵਾਲਾ, ਪ੍ਰਭਜੀਤ ਕੌਰ, ਰਜਵੰਤ ਕੌਰ, ਕਮਲੇਸ਼ ਰਾਣੀ, ਮੁਮਤਾਜ, ਸਰਬਜੀਤ ਕੌਰ, ਰਾਣੀ, ਮਨਦੀਪ ਕੌਰ, ਸਵਿੰਦਰ ਕੌਰ, ਗੁਰਦਿੱਤ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ, ਮਲਕੀਤ ਕੌਰ, ਜਸਬੀਰ ਕੌਰ, ਸੁਰਜੀਤ ਕੌਰ, ਨੇਹਾ, ਸੋਨੀਆ, ਸਿਮਰਨ ਬੁਟੀਕ, ਰਾਜੀ, ਬਲਵਿੰਦਰ ਕੌਰ, ਗੁਰਮੀਤ ਕੌਰ, ਕਾਲਾ, ਬੀਰਾ, ਧਰਮਿੰਦਰ ਸਿੰਘ ਸੋਨੀ, ਰਿੰਕੂ, ਗੋਪੀ, ਜਸ਼ਨ ਸਿੰਘ, ਚਰਨ ਸਿੰਘ, ਗਿਆਨ ਸਿੰਘ, ਸੁਰਜੀਤ ਸਿੰਘ, ਜਗਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਜਦੋਂ ਇਸ ਸੰਬੰਧੀ ਸ਼ਰਾਬ ਠੇਕੇਦਾਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਰੈਵੀਨਿਊ ਦਿੰਦੇ ਹਾਂ ਤੇ ਮੋਹਤਬਰ ਵਿਅਕਤੀ ਕਾਗਜ਼ ਪੱਤਰ ਦੇਖ ਸਕਦੇ ਹਨ ਜਦੋਂਕਿ ਇਹ ਠੇਕਾ ਸਰਕਾਰ ਵਲੋਂ ਮਨਜੂਰ ਹੈ।
ਦੀਵਾਲੀ ਤੋਂ ਪਹਿਲਾਂ 66 ਹਜ਼ਾਰ ਐੱਲ. ਈ. ਡੀ. ਲਾਈਟਾਂ ਨਾਲ ਜਗਮਗਾਏਗੀ ਗੁਰੂ ਨਗਰੀ ਸ਼ਹਿਰ ਦਾ ਵਿਕਾਸ ਹੀ ਮੇਰਾ ਇਕਮਾਤਰ ਮਕਸਦ : ਮੇਅਰ ਰਿੰਟੂ
NEXT STORY