ਅੰਮ੍ਰਿਤਸਰ (ਸੰਜੀਵ) - ਕੇਂਦਰੀ ਜੇਲ੍ਹ ਵਿਚ ਹਵਾਲਾਤੀਆਂ ਦੇ ਆਪਸ ਵਿਚ ਭਿੜਨ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਦੇਰ ਰਾਤ ਵੀ ਜੇਲ੍ਹ ਵਿਚ ਦੋ ਧੜਿਆਂ ਵਿਚ ਝੜਪ ਹੋ ਗਈ, ਜਿਸ ਵਿਚ 9 ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਗਰੁੱਪ ਨੰਬਰ 1 ਵਿਚ ਵਿਸ਼ਾਲ ਕੁਮਾਰ ਭਈਆ, ਸਾਹਿਲ ਸਾਲੂ, ਗੁਰਪ੍ਰੀਤ ਗੋਪੀ, ਸਤਨਾਮ ਸਿੰਘ ਕਾਕਾ ਅਤੇ ਸੰਨੀ ਸ਼ਾਮਲ ਹਨ।
ਗਰੁੱਪ ਨੰਬਰ 2 ਵਿਚ ਮਲਕੀਤ ਸਿੰਘ, ਵਿਸ਼ਾਲ ਦੱਤ, ਸਮਸੇਰ ਸਿੰਘ ਅਤੇ ਨੀਰਜ ਕੁਮਾਰ ਸ਼ਾਮਲ ਹਨ। ਵਧੀਕ ਜੇਲ ਸੁਪਰਡੈਂਟ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਦੇਰ ਰਾਤ ਦੋਵਾਂ ਧਿਰਾਂ ਆਪਸ ਵਿਚ ਭਿੜ ਗਈਆਂ ਅਤੇ ਇਕ ਦੂਜੇ ਦੀ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਵੇਂ ਜੇਲ੍ਹ ਪ੍ਰਸ਼ਾਸਨ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਤੁਰੰਤ ਜੇਲ੍ਹ ਦੀ ਪੁਲਸ ਫੋਰਸ ਮੌਕੇ ’ਤੇ ਪਹੁੰਚ ਗਈ ਅਤੇ ਦੋਵਾਂ ਧਿਰਾਂ ਨੂੰ ਖਦੇੜਿਆ।
ਜੇਲ੍ਹ ’ਚ ਹਵਾਲਾਤੀ ’ਤੇ ਹਮਲਾ, 2 ਖ਼ਿਲਾਫ਼ ਕੇਸ ਦਰਜ
ਥਾਣਾ ਇਸਲਾਮਾਬਾਦ ਦੀ ਪੁਲਸ ਨੇ ਜੇਲ੍ਹ ਵਿਚ ਬੰਦ ਹਵਾਲਾਤੀ ’ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਵਿਚ ਸੁਖਵਿੰਦਰ ਸਿੰਘ ਅਤੇ ਹਰਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਵਧੀਕ ਜੇਲ੍ਹ ਸੁਪਰਡੈਂਟ ਸੁਭਾਸ਼ ਸਿੰਘ ਦਾ ਕਹਿਣਾ ਹੈ ਕਿ ਦੇਰ ਰਾਤ ਦੋਵਾਂ ਹਵਾਲਾਤੀਆਂ ਨੇ ਆਪਣੀ ਹੀ ਬੈਰਕ ਵਿਚ ਬੰਦ ਹਵਾਲਾਤੀ ਕਵਲਜੀਤ ਸਿੰਘ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਥਾਣਾ ਇਸਲਾਮਾਬਾਦ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਰੱਖਿਆ ਏਜੰਸੀਆਂ ਦੀ ਸਖ਼ਤੀ ਦੇ ਬਾਵਜੂਦ ਸਰਹੱਦੀ ਇਲਾਕਿਆਂ ’ਚ ਧੱੜਲੇ ਨਾਲ ਹੋ ਰਹੀ ਹੈਰੋਇਨ ਦੀ ਸਮੱਗਲਿੰਗ
NEXT STORY